ਡਾ. ਗਿਆਨ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਸ਼ਹੂਰ ਸਰਜਨ ਡਾ. ਐਮ.
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਸ਼ਹੂਰ ਸਰਜਨ ਡਾ. ਐਮ.ਐਮ.ਸਿੰਘ, ਡਾ. ਪਰਮਜੀਤ ਸਿੰਘ ਐਮ.ਐੱਸ.ਅਬੋਹਰ ਦੇ ਸਤਿਕਾਰਯੋਗ ਪਿਤਾ, ਡਾ.ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ, ਡਾ.ਜਗਦੀਸ਼ ਕੌਰ ਐਮ.ਡੀ.ਅਬੋਹਰ ਦੇ ਸਤਿਕਾਰਯੋਗ ਸਹੁਰਾ ਸਾਹਿਬ ਡਾ.ਗਿਆਨ ਸਿੰਘ ਐਮ.ਐੱਸ.(86) ਜੰਗ ਹਸਪਤਾਲ ਵਾਲੇ, ਜਿਨ੍ਹਾਂ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ, ਨੂੰ ਫ਼ਾਜ਼ਿਲਕਾ ਜ਼ਿਲ੍ਹੇ ਦੇ ਸੈਂਕੜੇ ਸੇਜਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ’ਤੇ ਡਾ.ਮਹਿੰਦਰ ਕੁਮਾਰ ਰਿਣਵਾ ਸਾਬਕਾ ਵਿਧਾਇਕ, ਅਰੁਣ ਨਾਰੰਗ ਸਾਬਕਾ ਵਿਧਾਇਕ ਅਬੋਹਰ, ਸਾਬਕਾ ਮੇਅਰ ਵਿਮਲ ਠਠਈ, ਸ਼ਿਵ ਲਾਲ ਡੋਡਾ, ਮਨਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ, ਅਮਰੀਕ ਸਿੰਘ ਕੱਕੜ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਵਿਜੇ ਮੈਣੀ ਫ਼ਾਜ਼ਿਲਕਾ, ਵਿਜੇ ਰਿਣਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਫ਼ਾਜ਼ਿਲਕਾ, ਅਬੋਹਰ ਆਈ.ਐਮ.ਏ. ਨਾਲ ਸਬੰਧਿਤ ਸਮੂਹ ਡਾਕਟਰ ਆਦਿ ਵੱਡੀ ਗਿਣਤੀ ਅੰਦਰ ਹਾਜ਼ਰ ਸਨ। ਇਸ ਪਰਿਵਾਰ ਦੀ ਡਾਕਟਰੀ ਸੇਵਾਵਾਂ ਅੰਦਰ ਫ਼ਾਜ਼ਿਲਕਾ ਵਰਗੇ ਸਰਹੱਦੀ ਅਤੇ ਪਛੜੇ ਜ਼ਿਲ੍ਹੇ ਨੂੰ ਬਹੁਤ ਵੱਡੀ ਦੇਣ ਹੈ।