26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਦਾ ਨਤੀਜਾ ਸ਼ਾਨਦਾਰ

ਫ਼ਾਜ਼ਿਲਕਾ, 25 ਅਗਸਤ (ਅਮਰਜੀਤ ਸ਼ਰਮਾ)-ਕੈਂਟ ਰੋਡ ’ਤੇ ਸਥਿਤ ਸਵਾਮੀ ਵਿਵੇਕਾਨੰਦ ਆਈ. ਟੀ.

Ad Position 21
No active advertisement
ਅਜੀਤ ਡੈਸਕ 26-08-2026
ਫ਼ਾਜ਼ਿਲਕਾ, 25 ਅਗਸਤ (ਅਮਰਜੀਤ ਸ਼ਰਮਾ)-ਕੈਂਟ ਰੋਡ ’ਤੇ ਸਥਿਤ ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਦਾ ਨਤੀਜਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ। ਸੰਸਥਾ ਦੇ ਸਮੂਹ ਵਿਦਿਆਰਥੀਆਂ ਨੇ ਪ੍ਰੀਖਿਆ ਵਿਚੋਂ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਆਈ.ਟੀ.ਆਈ. ਦਾ ਨਾਂ ਇਲਾਕੇ ਵਿਚ ਰੌਸ਼ਨ ਕੀਤਾ ਹੈ। ਇਲੈਕਟ੍ਰੀਸ਼ੀਅਨ ਟਰੇਡ ਦੇ ਦੂਜੇ ਸਾਲ ਦੇ ਵਿਦਿਆਰਥੀ ਮਨੀਸ਼ ਕੁਮਾਰ ਪੁੱਤਰ ਰਾਮ ਕੁਮਾਰ ਨੇ 97 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸੰਨ੍ਹੀ ਪੁੱਤਰ ਜਗਦੀਸ਼ ਕੁਮਾਰ ਨੇ 96 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਇਲੈਕਟ੍ਰੀਸ਼ੀਅਨ ਟਰੇਡ ਦੇ ਹੀ ਪਹਿਲੇ ਸਾਲ ਵਿਚ ਚੇਤਰਾਮ ਪੁੱਤਰ ਕਾਲੂ ਰਾਮ ਨੇ 94 ਫ਼ੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਜੈਸਿਕਾ ਕੰਬੋਜ ਪੁੱਤਰੀ ਵਿਸ਼ੰਭਰ ਦਾਸ ਨੇ 88 ਫ਼ੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਫਿਟਰ ਟਰੇਡ ਵਿਚ ਹਰਮਨ ਪੁੱਤਰ ਮਦਨ ਲਾਲ ਨੇ 94 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕੋਪਾ ਟਰੇਡ ਵਿਚ ਵਰਤਿਕਾ ਪੁੱਤਰੀ ਜਤਿੰਦਰ ਵਰਮਾ ਨੇ 87 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਸਫ਼ਲਤਾ ’ਤੇ ਆਈ.ਟੀ.ਆਈ. ਦੇ ਚੇਅਰਮੈਨ ਸੋਹਣ ਲਾਲ ਸੁਆਮੀ ਅਤੇ ਡਾਇਰੈਕਟਰ ਮਨਜੀਤ ਸੁਆਮੀ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਨੇ ਵਿਗਾੜਿਆ ਘਰਾਂ ਦਾ ਬਜਟ, ਸਰਕਾਰ ਲੋਕਾਂ ਨੂੰ ਦੇਵੇ ਤੁਰੰਤ ਰਾਹਤ-ਕੰਬੋਜ ਅਗਲੀ ਖ਼ਬਰ ਅਬੋਹਰ ਦੀ ਨਵਿਆ ਗਰਗ ਨੇ ਕਰਾਟੇ ਅਤੇ ਤੀਰ-ਅੰਦਾਜ਼ੀ ’ਚ ਜਿੱਤੇ ਸੋਨ ਤਗਮੇ
Ad Position 24