26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਫ਼ਾਜ਼ਿਲਕਾ ਅਪਰਾਧਨਾਮਾ -ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ

ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਵਲੋਂ ਅਰਨੀਵਾਲਾ ਐਕਸਚੇਂਜ ’ਚੋਂ ਡੀ.

Ad Position 21
No active advertisement
ਅਜੀਤ ਡੈਸਕ 26-08-2026
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਵਲੋਂ ਅਰਨੀਵਾਲਾ ਐਕਸਚੇਂਜ ’ਚੋਂ ਡੀ.ਸੀ. ਕਾਪਰ ਕੇਬਲ, ਬੈਟਰੀ ਸੈੱਲ ਅਤੇ 2ਜੀ ਪਾਵਰ ਕੇਬਲ ਚੋਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਲਾਹਣ ਸਮੇਤ 1 ਵਿਅਕਤੀ ਕਾਬੂ ਫਾਜ਼ਿਲਕਾ - ਥਾਣਾ ਅਰਨੀਵਾਲਾ ਪੁਲਿਸ ਨੇ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਨਿਰਮਲ ਸਿੰਘ ਦੀ ਟੀਮ ਨੂੰ ਮੁਖ਼ਬਰੀ ਮਿਲੀ ਸੀ ਕਿ ਗੁਰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਢਾਣੀ ਕਾਹਨਾ ਰਾਮ ਨੇ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਕੱਢਣ ਲਈ ਭਾਰੀ ਮਾਤਰਾ ਵਿਚ ਲਾਹਣ ਪਾਈ ਹੋਈ ਹੈ। ਪੁਲਿਸ ਵਲੋਂ ਚੈਕਿੰਗ ਕਰਨ ’ਤੇ ਉਸ ਕੋਲੋਂ 300 ਲੀਟਰ ਲਾਹਣ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਖੂਈਆ ਸਰਵਰ ਪੁਲਿਸ ਨੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਲਦੀਪ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਵਰਿਆਮ ਖੇੜਾ ਹਾਲ ਖੂਈਆ ਸਰਵਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਵਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਪੱਟੀ ਬਿੱਲਾ ਨੇ ਆਪਣੀ ਜ਼ਮੀਨ ਵੇਚਣ ਦਾ ਇਕਰਾਰਨਾਮਾ 15 ਲੱਖ ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਕੀਤਾ ਸੀ। ਉਕਤ ਵਿਅਕਤੀ ਨੇ ਉਸ ਕੋਲੋਂ 3,60,000 ਰੁਪਏ ਲੈ ਲਏ ਅਤੇ ਜ਼ਮੀਨ ਦੀ ਰਜਿਸਟਰੀ ਨਾਮ ਨਹੀਂ ਕਰਵਾਈ ਅਤੇ ਠੱਗੀ ਮਾਰੀ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੈਰੋਇਨ ਦਾ ਨਸ਼ਾ ਕਰਨ ਵਾਲਾ ਵਿਅਕਤੀ ਕਾਬੂ ਫ਼ਾਜ਼ਿਲਕਾ - ਥਾਣਾ ਅਮੀਰਖਾਸ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨਹਿਰ ਪਟੜੀ ਮਿੱਡਾ ਤੋਂ ਪਿੰਡ ਪੀਰੇ ਕੇ ਉਤਾੜ ਨੂੰ ਜਾ ਰਹੀ ਸੀ ਤਾਂ ਝਾੜੀਆਂ ਦੇ ਵਿਚ ਬੈਠਾ ਇਕ ਨੌਜਵਾਨ ਵਿਅਕਤੀ ਧੂੰਆਂ ਅੰਦਰ ਨੂੰ ਖਿੱਚਦਾ ਦਿਖਾਈ ਦਿੱਤਾ। ਪੁਲਿਸ ਵਲੋਂ ਕਾਬੂ ਕਰਕੇ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਮ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੀਰੇ ਕੇ ਉਤਾੜ ਦੱਸਿਆ। ਉਸ ਕੋਲੋਂ ਇਕ ਲਾਈਟਰ, ਸਿਲਵਰ ਪੰਨੀ ਜਿਸ ’ਤੇ ਕੁੱਝ ਹੈਰੋਇਨ ਸੜੀ ਹੋਈ ਚਿਪਕੀ ਹੋਈ, 10 ਰੁਪਏ ਦਾ ਨੋਟ ਬੀੜੀ ਨੁਮਾ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਕੂਲ ਦੇ ਬਾਹਰ ਬੇਕਾਬੂ ਟੈਂਪੂ ਦੀ ਟੱਕਰ ਨਾਲ ਵਿਦਿਆਰਥਣ ਜ਼ਖਮੀ ਅਗਲੀ ਖ਼ਬਰ ਬ੍ਰਹਮਰਿਸ਼ੀ ਸਕੂਲ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਦੂਜਾ ਸਥਾਨ ਹਾਸਿਲ ਕੀਤਾ
Ad Position 24