ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚੱਕ ਮੋਚਣ ਵਾਲਾ ਉਰਫ਼ ਹੀਰੇ ਵਾਲਾ ਵਿਖੇ ਸਾਲਾਨਾ ਸਮਾਗਮ 5 ਤੇ 6 ਸਤੰਬਰ ਨੂੰ
ਜਲਾਲਾਬਾਦ, 26 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਸਥਿਤ ਪਿੰਡ ਚੱਕ ਮੋਚਣ ਵਾਲਾ ਉਰਫ਼ ਹੀਰੇ ਵਾਲਾ ਵਿਖੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਸਾਲਾਨਾ ਸਮਾਗਮ 5 ਤੇ 6 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਬਤ ਜਾਣਕਾਰੀ ਦੇਣ ਲਈ ‘ਅਜੀਤ’ ਦਫ਼ਤਰ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ 5 ਅਤੇ 6 ਸਤੰਬਰ 2026 ਦਿਨ ਸਨਿਚਰਵਾਰ ਰਾਤ ਅਤੇ ਐਤਵਾਰ ਦਿਨੇ, ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚੱਕ ਮੋਚਣ ਵਾਲਾ ਹੀਰੇ ਵਾਲਾ ਨੇੜੇ ਘੁਬਾਇਆ ਵਿਖੇ ਬਾਬਾ ਸ੍ਰੀ ਚੰਦ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।
ਸ
ਸਾਲਾਨਾ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਅਤੇ ਹੋਰ। ਤਸਵੀਰ-ਜਤਿੰਦਰ ਪਾਲ ਸਿੰਘ
20-08-2026
ਜਲਾਲਾਬਾਦ, 26 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਸਥਿਤ ਪਿੰਡ ਚੱਕ ਮੋਚਣ ਵਾਲਾ ਉਰਫ਼ ਹੀਰੇ ਵਾਲਾ ਵਿਖੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਸਾਲਾਨਾ ਸਮਾਗਮ 5 ਤੇ 6 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਬਤ ਜਾਣਕਾਰੀ ਦੇਣ ਲਈ ‘ਅਜੀਤ’ ਦਫ਼ਤਰ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ 5 ਅਤੇ 6 ਸਤੰਬਰ 2026 ਦਿਨ ਸਨਿਚਰਵਾਰ ਰਾਤ ਅਤੇ ਐਤਵਾਰ ਦਿਨੇ, ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚੱਕ ਮੋਚਣ ਵਾਲਾ ਹੀਰੇ ਵਾਲਾ ਨੇੜੇ ਘੁਬਾਇਆ ਵਿਖੇ ਬਾਬਾ ਸ੍ਰੀ ਚੰਦ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਪ੍ਰਤੀ ਪ੍ਰਭਾਤ ਫੇਰੀਆਂ 25 ਅਗਸਤ ਤੋਂ ਸ਼ੁਰੂ ਹੋ ਚੁੱਕੀਆਂ ਹਨ ਜੋ ਕਿ 29 ਅਗਸਤ ਦਿਨ ਸਨਿਚਰਵਾਰ ਤੱਕ ਕੱਢੀਆਂ ਜਾਣਗੀਆਂ। 30 ਅਗਸਤ ਦਿਨ ਐਤਵਾਰ ਨੂੰ ਅਖੰਡ ਪਾਠ ਦੀ ਲੜੀ ਸਵੇਰੇ 10:00 ਵਜੇ ਆਰੰਭ ਹੋਵੇਗੀ ਜਿਸ ਦੇ ਭੋਗ 5 ਸਤੰਬਰ ਦਿਨ ਸਨਿਚਰਵਾਰ ਸ਼ਾਮ ਨੂੰ ਪਾਏ ਜਾਣਗੇ। 5 ਸਤੰਬਰ ਦਿਨ ਸ਼ਨੀਵਾਰ ਰਾਤ ਦਾ ਅਤੇ 6 ਸਤੰਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਸਮਾਗਮ ਵਿਚ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ, ਭਾਈ ਬਾਜ਼ ਸਿੰਘ ਜੀ ਨਿਮਾਣਾ , ਭਾਈ ਸੁਖਦੀਪ ਸਿੰਘ ਪ੍ਰਚਾਰਕ ਐੱਸ.ਜੀ.ਪੀ.ਸੀ, ਭਾਈ ਗੁਰਪ੍ਰਤਾਪ ਸਿੰਘ ਜਾਚਕ, ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ , ਭਾਈ ਮਨਵੀਰ ਸਿੰਘ ਸ੍ਰੀ ਭੁੱਚੋ ਸਾਹਿਬ ਵਾਲੇ, ਕਵੀਸ਼ਰੀ ਜਥਾ ਗਿਆਨੀ ਸੁਖਬੀਰ ਸਿੰਘ, ਭਾਈ ਗੁਰਮਿੰਦਰ ਸਿੰਘ ਅਤੇ ਹੋਰ ਜਥੇ ਹਾਜ਼ਰੀਆਂ ਭਰਨਗੇ।