01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਵੈਦਿਕ ਹਵਨ ਦਾ ਆਯੋਜਨ

ਅਬੋਹਰ 1 ਸਤੰਬਰ (ਸੁਖਜੀਤ ਸਿੰਘ ਬਰਾੜ)-ਸ੍ਰਾਵਣੀ ਪਰਵ ਦੇ ਪਾਵਨ ਅਵਸਰ ’ਤੇ ਸ੍ਰੀ ਗੁਰੂ ਜੰਭੇਸ਼ਵਰ ਡੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਬੋਹਰ 1 ਸਤੰਬਰ (ਸੁਖਜੀਤ ਸਿੰਘ ਬਰਾੜ)-ਸ੍ਰਾਵਣੀ ਪਰਵ ਦੇ ਪਾਵਨ ਅਵਸਰ ’ਤੇ ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹਰੀਪੁਰਾ ਦੀ ਯੱਗਸ਼ਾਲਾ ਵਿਚ ਸ਼ਰਧਾ ਅਤੇ ਅਧਿਆਤਮਿਕ ਮਾਹੌਲ ਦਰਮਿਆਨ ਵੈਦਿਕ ਹਵਨ-ਯੱਗ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁੱਭ ਆਰੰਭ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਅਤੇ ਸਮੂਹ ਅਧਿਆਪਕਾਂ ਵਲੋਂ ਦੀਪ ਜਗਾ ਕੇ ਕੀਤੀ ਗਈ। ਵੈਦਿਕ ਪਰੰਪਰਾਵਾਂ ਅਨੁਸਾਰ ਸੰਪੰਨ ਹੋਏ ਹਵਨ ’ਚ ਸਮੂਹ ਅਧਿਆਪਕਾਂ ਨੇ ਸ਼ਰਧਾਪੂਰਵਕ ਅਹੂਤੀਆਂ ਅਰਪਿਤ ਕੀਤੀਆਂ। ਮੰਤਰ ਉਚਾਰਨ ਅਤੇ ਯੱਗ ਦੀ ਪਵਿੱਤਰ ਸੁਗੰਧ ਨਾਲ ਸਮੁੱਚਾ ਵਾਤਾਵਰਨ ਅਧਿਆਤਮਿਕ ਊਰਜਾ ਨਾਲ ਭਰ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਕਿਹਾ ਕਿ “ਸ੍ਰਾਵਣੀ ਪਰਵ ਸਾਨੂੰ ਭਾਰਤੀ ਵੈਦਿਕ ਸੰਸਕ੍ਰਿਤੀ, ਸਦਾਚਾਰ ਅਤੇ ਉੱਤਮ ਸੰਸਕਾਰਾਂ ਨਾਲ ਜੁੜਨ ਦੀ ਪੇ੍ਰਰਨਾ ਦਿੰਦਾ ਹੈ। ਅਜਿਹੇ ਧਾਰਮਿਕ ਅਤੇ ਸਭਿਆਚਾਰਕ ਆਯੋਜਨ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਸੰਸਕਾਰਾਂ ਅਤੇ ਸਮਾਜ ਤੇ ਰਾਸ਼ਟਰ ਪ੍ਰਤੀ ਫ਼ਰਜ਼ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ”ਉਨ੍ਹਾਂ ਨੇ ਸਾਰਿਆਂ ਨੂੰ ਸ੍ਰਾਵਣੀ ਪਰਵ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਭਾਰਤੀ ਸੰਸਕ੍ਰਿਤੀ ਅਤੇ ਵੈਦਿਕ ਪਰੰਪਰਾਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਸਮੂਹਿਕ ਸ਼ਾਂਤੀ ਪਾਠ ਅਤੇ ਪ੍ਰਸਾਦ ਵੰਡਣ ਨਾਲ ਹੋਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਸਮੇਤ ਸਮੂਹ ਅਧਿਆਪਕ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸਿਮੀਗੋ ਸਕੂਲ ’ਚ ਮੁਕਾਬਲੇ ਕਰਵਾਏ ਅਗਲੀ ਖ਼ਬਰ ਐੱਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ’ਚ ਫਰੈਸ਼ਰਜ਼ ਪਾਰਟੀ ਅਤੇ ਟੈਲੇਂਟ ਹੰਟ ਮੁਕਾਬਲੇ ਕਰਵਾਏ
Ad Position 24