01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਰਾਮ ਸ਼ਰਣਮ ਮੰਦਰ ਵਿਖੇ ਮੁਫ਼ਤ ਆਯੁਰਵੇਦ- ਨੈਚੁਰੋਪੈਥੀ ਚਿਕਿਤਸਾ ਅਤੇ ਸਲਾਹ ਕੈਂਪ

ਜਲਾਲਾਬਾਦ, 1 ਸਤੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਫ਼ਿਰੋਜ਼ਪੁਰ ਸੜਕ ’ਤੇ ਸਥਿਤ ਸ੍ਰੀ ਰਾਮ ਸ਼ਰਣਮ ਮੰਦਰ ਵਿਖੇ ਮੁਫ਼ਤ ਆਯੁਰਵੇਦ-ਨੈਚੁਰੋਪੈਥੀ ਚਿਕਿਤਸਾ ਅਤੇ ਸਲਾਹ ਕੈਂਪ ਲਗਾਇਆ ਗਿਆ। ਬੀਤੇ ਦਿਨ ਲੱਗੇ ਇਸ ਕੈਂਪ ਵਿਚ 150 ਤੋਂ ਵੱਧ ਲੋਕਾਂ ਨੇ ਸਿਹਤ ਜਾਂਚ, ਆਯੁਰਵੈਦਿਕ ਸਲਾਹ ਅਤੇ ਕੁਦਰਤੀ ਚਿਕਿਤਸਾ ਸਬੰਧੀ ਜਾਣਕਾਰੀ ਹਾਸਲ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲਾਲਾਬਾਦ, 1 ਸਤੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਫ਼ਿਰੋਜ਼ਪੁਰ ਸੜਕ ’ਤੇ ਸਥਿਤ ਸ੍ਰੀ ਰਾਮ ਸ਼ਰਣਮ ਮੰਦਰ ਵਿਖੇ ਮੁਫ਼ਤ ਆਯੁਰਵੇਦ-ਨੈਚੁਰੋਪੈਥੀ ਚਿਕਿਤਸਾ ਅਤੇ ਸਲਾਹ ਕੈਂਪ ਲਗਾਇਆ ਗਿਆ। ਬੀਤੇ ਦਿਨ ਲੱਗੇ ਇਸ ਕੈਂਪ ਵਿਚ 150 ਤੋਂ ਵੱਧ ਲੋਕਾਂ ਨੇ ਸਿਹਤ ਜਾਂਚ, ਆਯੁਰਵੈਦਿਕ ਸਲਾਹ ਅਤੇ ਕੁਦਰਤੀ ਚਿਕਿਤਸਾ ਸਬੰਧੀ ਜਾਣਕਾਰੀ ਹਾਸਲ ਕੀਤੀ। ਕੈਂਪ ਦਾ ਸਾਰਾ ਪ੍ਰਬੰਧ ਸ੍ਰੀ ਰਾਮ ਸ਼ਰਣਮ ਮੰਦਰ ਦੇ ਮੁਖੀ, ਪੰਜਾਬ ਐਗਰੋ ਇੰਡਸਟਰੀਜ਼ ਦੇ ਮੀਤ ਚੇਅਰਮੈਨ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਅਨੇਜਾ, ਕੌਂਸਲਰ ਸ਼ਸ਼ੀਬਾਲਾ ਅਨੇਜਾ ਅਤੇ ਵਾਗਭਟ ਵੈਲਨੈਸ ਆਯੂਸ਼ ਰਿਸਰਚ ਸੈਂਟਰ ਦੇ ਸਾਂਝੇ ਸਹਿਯੋਗ ਨਾਲ ਕੀਤਾ ਗਿਆ। ਕੈਂਪ ਦਾ ਉਦਘਾਟਨ ਬਾਬੂ ਲਾਲ ਜੁਨੇਜਾ, ਸਿਮਰਨ ਜੁਨੇਜਾ, ਅਸ਼ੋਕ ਅਨੇਜਾ, ਸ਼ਸ਼ੀਬਾਲਾ ਅਨੇਜਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੀਵਾ ਜਗਾ ਕੇ ਕੀਤਾ। ਡਾ. ਰਾਕੇਸ਼ ਬਗੜੀਆ, ਡਾ.ਮਾਂਗੀ ਲਾਲ ਬਿਸ਼ਨੋਈ ਅਤੇ ਡਾ.ਜੋਤੀ ਨੇ ਲੋਕਾਂ ਦੀ ਜਾਂਚ ਕਰਕੇ ਖਾਣ-ਪੀਣ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਸਬੰਧੀ ਸੁਝਾਅ ਦਿੱਤੇ। ਮਾਹਿਰਾਂ ਨੇ ਗੁਰਦੇ, ਜਿਗਰ, ਦਿਲ ਦੇ ਰੋਗ, ਉੱਚ ਰਕਤ ਚਾਪ, ਸ਼ੂਗਰ, ਥਾਇਰਾਇਡ, ਮੋਟਾਪਾ, ਜੋੜਾਂ ਅਤੇ ਗੋਡਿਆਂ ਦੇ ਦਰਦ, ਰੀੜ੍ਹ ਦੀ ਹੱਡੀ, ਸਲਿਪ ਡਿਸਕ, ਦਮਾ, ਨੀਂਦ ਨਾ ਆਉਣ ਅਤੇ ਮਿਰਗੀ ਵਰਗੀਆਂ ਸਮੱਸਿਆਵਾਂ ਬਾਰੇ ਸਲਾਹ ਦਿੱਤੀ। ਮਰੀਜ਼ਾਂ ਅਤੇ ਮਹਿਮਾਨਾਂ ਨੂੰ ਵਾਗਭਟ ਅੰਮ੍ਰਿਤ ਕਾੜ੍ਹਾ ਵੀ ਮੁਫ਼ਤ ਵੰਡਿਆ ਗਿਆ। ਬਾਬੂ ਲਾਲ ਜੁਨੇਜਾ ਨੇ ਕਿਹਾ ਕਿ ਆਯੁਰਵੇਦ ਸਿਰਫ਼ ਬਿਮਾਰੀ ਤੋਂ ਬਾਅਦ ਇਲਾਜ ਤੱਕ ਸੀਮਤ ਨਹੀਂ, ਸਗੋਂ ਸਿਹਤ ਦੀ ਸੰਭਾਲ ਦੀ ਭਾਰਤੀ ਪਰੰਪਰਾ ਹੈ। ਉਨ੍ਹਾਂ ਨੇ ਨਿਯਮਤ ਯੋਗ, ਪ੍ਰਾਣਾਯਾਮ, ਸੰਤੁਲਿਤ ਖ਼ੁਰਾਕ, ਪੂਰੀ ਨੀਂਦ ਅਤੇ ਸਰੀਰਕ ਸਰਗਰਮੀ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਅਸ਼ੋਕ ਅਨੇਜਾ ਨੇ ਕਿਹਾ ਕਿ ਅਜਿਹੇ ਕੈਂਪ ਲੋਕ ਸੇਵਾ ਦਾ ਪ੍ਰਭਾਵਸ਼ਾਲੀ ਸਾਧਨ ਹਨ। ਕੈਂਪ ਵਿਚ ਯੋਗ ਮਾਹਿਰਾਂ ਨੇ ਵੀ ਯੋਗ ਅਤੇ ਪ੍ਰਾਣਾਯਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕੈਂਪ ਨੂੰ ਸਫਲ ਬਣਾਉਣ ਵਿਚ ਵਾਗਭਟ ਟੀਮ, ਆਯੂਸ਼ ਅਤੇ ਨਰਸਿੰਗ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਸਿਮੀਗੋ ਸਕੂਲ ’ਚ ਮੁਕਾਬਲੇ ਕਰਵਾਏ
Ad Position 24