ਇੱਛਾਪੂਰਨ ਜੰਡ ਮੰਦਰ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ’ਤੇ ਸਥਿਤ ਇੱਛਾਪੂਰਨ ਜੰਡ ਮੰਦਰ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਅਰੋੜਵੰਸ਼ ਭਵਨ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਬਾਬਾ ਖੇਤਰਪਾਲ ਤੇ ਮਾਤਾ ਮਸਾਣੀਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸ
ਸਮਾਗਮ ਦੌਰਾਨ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਸੇਵਾਦਾਰ ਸ਼ਿਵਮ ਨਰੂਲਾ ਅਤੇ ਹੋਰ ਪ੍ਰਬੰਧਕ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ
03-09-2026
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ’ਤੇ ਸਥਿਤ ਇੱਛਾਪੂਰਨ ਜੰਡ ਮੰਦਰ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਅਰੋੜਵੰਸ਼ ਭਵਨ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਬਾਬਾ ਖੇਤਰਪਾਲ ਤੇ ਮਾਤਾ ਮਸਾਣੀਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪਾਵਨ ਮੌਕੇ ਮੁੱਖ ਮਹਿਮਾਨ ਵਜੋਂ ਰਾਵਤਸਰ ਧਾਮ ਦੇ ਰਾਜਿੰਦਰ ਸਿੰਘ ਅਤੇ ਕਰਨੀ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੰਦਰ ਵਿਖੇ ਪਹੁੰਚਣ ’ਤੇ ਸੇਵਾ ਮੰਡਲ ਅਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਸੂਡਾ ਪਰਿਵਾਰ ਨੇ ਬਾਬਾ ਖੇਤਰਪਾਲ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ ਤੇ ਸਾਰੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ। ਬਾਬਾ ਖੇਤਰਪਾਲ ਦੀ ਮਹਿਮਾ ਦਾ ਗੁਣਗਾਨ ਪ੍ਰਸਿੱਧ ਕਲਾਕਾਰਾਂ ਵਿੱਕੀ ਵਾਟਸ, ਟੋਨੀ ਗਰੋਵਰ, ਚਾਂਦ ਕਾਲੀਆ, ਠਾਕੁਰ ਲੱਕੀ ਸ਼ੇਖਾਵਤ ਤੇ ਗੁਰਸੇਵਕ ਅਲੀ ਵਲੋਂ ਕੀਤਾ ਗਿਆ। ਵਿਸ਼ਾਲ ਭੰਡਾਰੇ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਸੇਵਾ ਮੰਡਲ ਦੇ ਮੈਂਬਰਾਂ ਤੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਸਮਾਗਮ ਦੇ ਅੰਤ ਵਿਚ ਮੁੱਖ ਸੇਵਾਦਾਰ ਸ਼ਿਵਮ ਨਰੂਲਾ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸੰਸਥਾ ਵਲੋਂ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਕਮੇਟੀ ਵਲੋਂ ਪਾਣੀ ਦੀ ਸੇਵਾ ਤੇ ਸਨਾਤਨ ਪਰਿਵਾਰ ਵਲੋਂ ਜੋੜਿਆਂ ਦੀ ਸੇਵਾ ਨਿਭਾਈ ਗਈ। ਇਸ ਮੌਕੇ ਭਗਤ ਲਾਲ ਚੰਦ, ਸੁਰਿੰਦਰ ਨਰੂਲਾ, ਦੀਪਕ ਨਰੂਲਾ, ਮਨੀਸ਼ ਨਰੂਲਾ, ਸੋਨੂੰ ਛਾਬੜਾ, ਵਿਸ਼ਾਲ ਚਲਾਣਾ, ਸਾਹਿਲ ਬਤਰਾ, ਹੇਮਕਾਂਤ, ਸ਼ਿਵ ਰਤਨ, ਓਮ ਪ੍ਰਕਾਸ਼ ਨਾਰੰਗ, ਪ੍ਰਵੀਨ ਜੁਨੇਜਾ, ਰੌਬਿਨ ਕੁਮਾਰ, ਕਰਨ ਕੁਮਾਰ, ਮਨੀਸ਼ ਕੁਮਾਰ, ਰਾਹੁਲ ਕੋਚਰ ਆਦਿ ਹਾਜ਼ਰ ਸਨ।