04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਪ੍ਰੀਤ ਸਿੰਘ ਸੇਖੋਂ ਕੱਲ੍ਹ ਹੋਣਗੇ ਆਮ ਆਦਮੀ ਪਾਰਟੀ ’ਚ ਸ਼ਾਮਲ-ਬੱਗੇਵਾਲਾ

ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ)- ਵਿਧਾਨ ਸਭਾ ਹਲਕਾ ਜ਼ੀਰਾ ਵਿਖੇ 6 ਸਤੰਬਰ ਨੂੰ ਕੀਤੇ ਜਾ ਰਹੇ ਸਿਆਸੀ ਪ੍ਰੋਗਰਾਮ ’ਚ ਗੁਰਪ੍ਰੀਤ ਸਿੰਘ ਸੇਖੋਂ ਵਲੋਂ ‘ਆਪ’ ’ਚ ਸ਼ਾਮਿਲ ਹੋਣ ਨਾਲ ਸੇਖੋਂ ਦੀ ਐਂਟਰੀ ਸਿਰਫ਼ ਜ਼ੀਰਾ ਹਲਕੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਫ਼ਿਰੋਜ਼ਪੁਰ ਸਮੇਤ ਸਰਹੱਦੀ ਖੇਤਰ ਦੀ ਸਿਆਸਤ ’ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਸਮਾਜ ਸੇਵੀ ਆਗੂ ਜਸਬੀਰ ਸਿੰਘ ਸੰਧੂ ਬੱਗੇਵਾਲਾ ਨੇ ਕਰਦਿਆਂ ਕਿਹਾ ਕਿ ਜ਼ੀਰਾ ਵਿਖੇ 6 ਸਤੰਬਰ ਨੂੰ ਹੋਣ ਵਾਲਾ ਸਿਆਸੀ ਪ੍ਰੋਗਰਾਮ ਪੰਜਾਬ ਦੀ ਸਿਆਸਤ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸਾਬਤ ਹੋਵੇਗਾ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮੱਲਾਂਵਾਲਾ, 4 ਸਤੰਬਰ (ਬਲਬੀਰ ਸਿੰਘ ਜੋਸਨ)- ਵਿਧਾਨ ਸਭਾ ਹਲਕਾ ਜ਼ੀਰਾ ਵਿਖੇ 6 ਸਤੰਬਰ ਨੂੰ ਕੀਤੇ ਜਾ ਰਹੇ ਸਿਆਸੀ ਪ੍ਰੋਗਰਾਮ ’ਚ ਗੁਰਪ੍ਰੀਤ ਸਿੰਘ ਸੇਖੋਂ ਵਲੋਂ ‘ਆਪ’ ’ਚ ਸ਼ਾਮਿਲ ਹੋਣ ਨਾਲ ਸੇਖੋਂ ਦੀ ਐਂਟਰੀ ਸਿਰਫ਼ ਜ਼ੀਰਾ ਹਲਕੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਫ਼ਿਰੋਜ਼ਪੁਰ ਸਮੇਤ ਸਰਹੱਦੀ ਖੇਤਰ ਦੀ ਸਿਆਸਤ ’ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਸਮਾਜ ਸੇਵੀ ਆਗੂ ਜਸਬੀਰ ਸਿੰਘ ਸੰਧੂ ਬੱਗੇਵਾਲਾ ਨੇ ਕਰਦਿਆਂ ਕਿਹਾ ਕਿ ਜ਼ੀਰਾ ਵਿਖੇ 6 ਸਤੰਬਰ ਨੂੰ ਹੋਣ ਵਾਲਾ ਸਿਆਸੀ ਪ੍ਰੋਗਰਾਮ ਪੰਜਾਬ ਦੀ ਸਿਆਸਤ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸਾਬਤ ਹੋਵੇਗਾ । ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਦੀ ਆਪਣੇ ਖੇਤਰ ਵਿਚ ਮਜ਼ਬੂਤ ਪਕੜ, ਲੋਕਾਂ ਨਾਲ ਲੰਮੇ ਸਮੇਂ ਤੋਂ ਜੁੜਾਅ ਤੇ ਸਰਗਰਮ ਸਿਆਸੀ ਭੂਮਿਕਾ ਨੂੰ ਦੇਖਦਿਆਂ ਉਨ੍ਹਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਇਕ ਮਹੱਤਵਪੂਰਨ ਸਿਆਸੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਪੰਜਾਬ ਦਾ ਇਕ ਅਹਿਮ ਸਿਆਸੀ ਹਲਕਾ ਹੈ, ਜਿਸ ਦੀ ਸਿਆਸਤ ਦਾ ਪ੍ਰਭਾਵ ਆਸ-ਪਾਸ ਦੇ ਕਈ ਵਿਧਾਨ ਸਭਾ ਹਲਕਿਆਂ ਤੱਕ ਪੈਂਦਾ ਹੈ। ਬੱਗੇਵਾਲਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸੇਖੋਂ ਵਰਗੇ ਸਰਗਰਮ ਤੇ ਪ੍ਰਭਾਵਸ਼ਾਲੀ ਆਗੂ ਦਾ ਪਾਰਟੀ ਨਾਲ ਜੁੜਨਾ ‘ਆਪ’ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ’ਤੇ ਸਵਰਗੀ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਪੁਰਾਣੇ ਵਿਦਿਆਰਥੀ- ਲੀਲਾਧਰ ਸ਼ਰਮਾ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ
Ad Position 24