08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਚ ਲਾਇਬ੍ਰੇਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ 1 ਤੋਂ 5 ਸਤੰਬਰ ਤੱਕ ਕਾਲਜ ਦੇ ਲਾਇਬ੍ਰੇਰੀ ਸਟਾਫ਼ ਵਲੋਂ ਵਿਦਿਆਰਥਣਾਂ ਲਈ ਲਾਇਬ੍ਰੇਰੀ ਓਰੀਐਂਟੇਸ਼ਨ ਪ੍ਰੋਗਰਾਮ ਪੀ. ਵੀ.

Ad Position 21
repet_subhas-goyals [Copy P29]
ਓਰੀਐਂਟੇਸ਼ਨ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਪ੍ਰਿੰਸੀਪਲ ਡਾ.ਸੰਗੀਤਾ ਅਤੇ ਸਟਾਫ਼ ਮੈਂਬਰਾਂ ਨਾਲ। ਤਸਵੀਰ-ਗੁਰਿੰਦਰ ਸਿੰਘ 08-09-2026
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ 1 ਤੋਂ 5 ਸਤੰਬਰ ਤੱਕ ਕਾਲਜ ਦੇ ਲਾਇਬ੍ਰੇਰੀ ਸਟਾਫ਼ ਵਲੋਂ ਵਿਦਿਆਰਥਣਾਂ ਲਈ ਲਾਇਬ੍ਰੇਰੀ ਓਰੀਐਂਟੇਸ਼ਨ ਪ੍ਰੋਗਰਾਮ ਪੀ.ਵੀ. ਕਨਲ ਲਾਇਬ੍ਰੇਰੀ (ਆਰਟਸ ਲਾਇਬ੍ਰੇਰੀ) ਤੇ ਨਿਰਮਲ ਸਿੰਘ ਢਿੱਲੋਂ ਲਾਇਬ੍ਰੇਰੀ (ਸਾਇੰਸ ਲਾਇਬ੍ਰੇਰੀ ) ਵਿਖੇ ਗਿਆ। ਇਸ ਵਿਚ ਬੀ.ਏ., ਬੀ.ਐੱਸ.ਸੀ., ਬੀ.ਵੋਕੇਸ਼ਨਲ, ਬੀ.ਸੀ.ਏ., ਬੀ.ਕਾਮ., ਐੱਮ.ਏ. ਤੇ ਐੱਮ.ਐੱਸ.ਸੀ. ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ.ਅਗਨੀਜ਼ ਢਿੱਲੋਂ ਦੀ ਰਹਿਨੁਮਾਈ, ਸਕੱਤਰ ਐਡਵੋਕੇਟ ਅਜੇ ਬੱਤਾ ਦੀ ਸਰਪ੍ਰਸਤੀ ਤੇ ਕਾਲਜ ਦੀ ਪ੍ਰਿੰਸੀਪਲ ਡਾ.ਸੰਗੀਤਾ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਲਾਇਬ੍ਰੇਰੀ ਵਿਚ ਉਪਲਬਧ ਵੱਖ-ਵੱਖ ਸਰੋਤਾਂ ਤੇ ਸੇਵਾਵਾਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਜਾਣਕਾਰੀ ਸਾਖਰਤਾ, ਅਕਾਦਮਿਕ ਸਿੱਖਿਆ ਤੇ ਖੋਜ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਅੰਤ ਵਿਚ ਪ੍ਰਿੰਸੀਪਲ ਡਾ.ਸੰਗੀਤਾ ਨੇ ਪ੍ਰੋਗਰਾਮ ਦੀ ਸਫਲਤਾ ’ਤੇ ਲਾਇਬ੍ਰੇਰੀ ਇੰਚਾਰਜ ਮੈਡਮ ਅਲਕਾ ਅਤੇ ਗੁਰਜੰਟ ਸਿੰਘ ਸਮੇਤ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਅਭੈ ਬਜਾਜ ਨੂੰ ਮਿਲਿਆ ਸਰਬੋਤਮ ਅਧਿਆਪਕ ਸਨਮਾਨ-2026 ਅਗਲੀ ਖ਼ਬਰ ਅਸਿਸਟੈਂਟ ਗਵਰਨਰ ਸੰਦੀਪ ਕੰਬੋਜ ਨੂੰ ਡਾਇਰੈਕਟਰ ਜੈਸਰਤ ਸਿੰਘ ਸੰਧੂ ਨੇ ਕੀਤਾ ਸਨਮਾਨਿਤ
Ad Position 24