08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਟੀਮ ਨੇ ਬਾਜੇ ਕੇ ਵਿਵਾਦ ਦਾ ਕਰਵਾਇਆ ਰਾਜ਼ੀਨਾਮਾ ਦੋਵੇਂ ਧਿਰਾਂ ਵਿਚ ਹੋਈ ਆਪਸੀ ਸਹਿਮਤੀ, ਟੀਮ ਦੇ ਯਤਨਾਂ ਨੂੰ ਮਿਲੀ ਸਫਲਤਾ

ਗੋਲੂ ਕਾ ਮੋੜ, 7 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਸਮੁੱਚੀ ਟੀਮ ਵਲੋਂ ਬਾਬਾ ਬ੍ਰਹਮ ਦਾਸ ਅਤੇ ਬਾਬਾ ਹਰਮੇਸ਼ ਦਾਸ ਦੇ ਅਸ਼ੀਰਵਾਦ ਸਦਕਾ ਪਿੰਡ ਬਾਜੇ ਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰਵਾਇਆ ਗਿਆ। ਇਸ ਉਪਰਾਲੇ ਨਾਲ ਪਿੰਡ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਮਿਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਗੋਲੂ ਕਾ ਮੋੜ, 7 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਸਮੁੱਚੀ ਟੀਮ ਵਲੋਂ ਬਾਬਾ ਬ੍ਰਹਮ ਦਾਸ ਅਤੇ ਬਾਬਾ ਹਰਮੇਸ਼ ਦਾਸ ਦੇ ਅਸ਼ੀਰਵਾਦ ਸਦਕਾ ਪਿੰਡ ਬਾਜੇ ਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰਵਾਇਆ ਗਿਆ। ਇਸ ਉਪਰਾਲੇ ਨਾਲ ਪਿੰਡ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਮਿਲਿਆ। ਇਸ ਮੌਕੇ ਬਾਬਾ ਬ੍ਰਹਮ ਦਾਸ ਡੇਰਾ ਬਾਬਾ ਭੂਮਨ ਸ਼ਾਹ ਸੰਘਰ ਸਾਧਾ ਸਿਰਸਾ ਤੋਂ ਵਿਸ਼ੇਸ਼ ਤੌਰ ’ਤੇ ਪਿੰਡ ਬਾਜੇ ਕੇ ਪਹੁੰਚੇ। ਪਿੰਡ ਪਹੁੰਚਣ ’ਤੇ ਡੇਰਾ ਬਾਬਾ ਰਾਮ ਥੰਮਨ, ਬਾਜੇ ਕੇ ਦੇ ਗੱਦੀਨਸ਼ੀਨ ਬਾਬਾ ਹਰਮੇਸ਼ ਦਾਸ ਅਤੇ ਵੱਡੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦੋਵੇਂ ਮਹਾਪੁਰਸ਼ਾਂ ਨੇ ਪਿੰਡ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ “ਆਪਸੀ ਪਿਆਰ, ਭਾਈਚਾਰਾ ਤੇ ਏਕਤਾ ਹੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ।”ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਪਿਛਲੇ ਗਿਲੇ-ਸ਼ਿਕਵੇ ਭੁਲਾ ਕੇ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ ਤੇ ਦੋਵੇਂ ਧਿਰਾਂ ਨੇ ਵੀ ਆਪਸੀ ਪਿਆਰ ਤੇ ਸਾਂਝ ਨੂੰ ਬਣਾਈ ਰੱਖਣ ਦਾ ਸੰਕਲਪ ਲੈਂਦਿਆਂ ਭਵਿੱਖ ਵਿਚ ਹਿਲਜੁਲ ਕੇ ਰਹਿਣ ਦਾ ਭਰੋਸਾ ਦਿੱਤਾ। ਸਮੂਹ ਪਿੰਡ ਵਾਸੀਆਂ ਨੇ ਬਾਬਾ ਬ੍ਰਹਮ ਦਾਸ ਤੇ ਬਾਬਾ ਹਰਮੇਸ਼ ਦਾਸ ਤੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਟੀਮ ਦਾ ਧੰਨਵਾਦ ਕਰਦਿਆਂ ਰਾਜ਼ੀਨਾਮਾ ਕਰਵਾਉਣ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਰਾਜ਼ੀਨਾਮੇ ਨਾਲ ਇਲਾਕੇ ਵਿਚ ਭਾਈਚਾਰੇ ਅਤੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਸਮੂਹ ਆਗੂਆਂ ਵਿਚ ਸਰਪ੍ਰਸਤ ਦੌਲਤ ਰਾਮ ਕੰਬੋਜ, ਅੰਤਰਰਾਸ਼ਟਰੀ ਪ੍ਰਧਾਨ ਛਿੰਦਰਪਾਲ ਬੌਬੀ ਕੰਬੋਜ, ਹਰਮੀਤ ਕੰਬੋਜ ਪੰਮਾ ਪੰਜਾਬ ਪ੍ਰਧਾਨ ਤੇ ਰਾਸ਼ਟਰੀ ਉਪ ਪ੍ਰਧਾਨ, ਰਾਸ਼ਟਰੀ ਪ੍ਰਧਾਨ ਇਕਬਾਲ ਕੰਬੋਜ ਪਾਲਾ ਬੱਟੀ, ਜੋਗਿੰਦਰ ਪਾਲ ਭਾਟਾ ਉਪ ਪ੍ਰਧਾਨ, ਕੇਵਲ ਕੰਬੋਜ ਪਿੰਡੀ ਉਪ ਪ੍ਰਧਾਨ, ਜਸਪਾਲ ਹਾਂਡਾ ਰਾਸ਼ਟਰੀ ਚੀਫ ਐਡਵਾਈਜ਼ਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਨੇ ਹਰੀਕੇ ਹ... ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ ਅਭੈ ਬਜਾਜ ਨੂੰ ਮਿਲਿਆ ਸਰਬੋਤਮ ਅਧਿਆਪਕ ਸਨਮਾਨ-2026
Ad Position 24