08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਵਿਧਾਇਕ ਰਜਨੀਸ਼ ਦਹੀਯਾ ਨੇ ਹਲਕਾ ਦਿਹਾਤੀ ਦੇ 18 ਆਂਗਣਵਾੜੀ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

ਫ਼ਿਰੋਜ਼ਪੁਰ,7 ਸਤੰਬਰ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਲੋਕਾਂ ਨਾਲ ਨੌਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਚੱਲਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਅੰਦਰ ਦੀਆਂ 18 ਨਵ-ਨਿਯੁਕਤ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਆਪਣੇ ਦਫ਼ਤਰ ਵਿਖੇ ਦਿੱਤੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਿਰੋਜ਼ਪੁਰ,7 ਸਤੰਬਰ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਲੋਕਾਂ ਨਾਲ ਨੌਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਚੱਲਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਅੰਦਰ ਦੀਆਂ 18 ਨਵ-ਨਿਯੁਕਤ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਆਪਣੇ ਦਫ਼ਤਰ ਵਿਖੇ ਦਿੱਤੇ। ਉਨ੍ਹਾਂ ਵਲੋਂ ਆਂਗਣਵਾੜੀ ਹੈਲਪਰ ਨਿਰਮਲਾ ਰਾਣੀ, ਰਾਜਵਿੰਦਰ ਕੌਰ, ਮੋਨਿਕਾ ਰਾਣੀ, ਵੀਨਾ ਰਾਣੀ, ਪਰਮਜੀਤ ਕੌਰ, ਅਨੁਪ੍ਰੀਤ ਕੌਰ, ਸੁਰਿੰਦਰ ਕੌਰ, ਰਣਜੀਤ ਕੌਰ, ਰਾਜਵਿੰਦਰ ਕੌਰ, ਕਿਰਨ ਜੋਤੀ, ਸਿਮਲ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ, ਮਨਦੀਪ ਕੌਰ, ਨੀਲਮ, ਨਵਨੀਤ ਕੌਰ, ਸੋਨੀਆ ਤੇ ਰਜਵੰਤ ਕੌਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਮੌਕੇ ਬਲਾਕ ਸਮਿਤੀ ਮੈਂਬਰ ਪਰਮਪਾਲ ਸਿੰਘ ਗਿੱਲ, ਸ਼ਾਮ ਸਿੰਘ ਮੁੱਦਕਾ ਬਲਾਕ ਸਮਿਤੀ ਮੈਂਬਰ, ਜਗਤਾਰ ਸਿੰਘ ਮੁੱਦਕਾ ਸਰਪੰਚ, ਮੱਲਵਾਲ ਕਦੀਮ, ਰਾਜਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ ਬ੍ਰਾਹਮਣ ਵੈੱਲਫੇਅਰ ਬੋਰਡ, ਸਰਪੰਚ ਬਲਵਿੰਦਰ ਸਿੰਘ ਲਾਡੀ, ਟੋਨੀ ਸ਼ਰਮਾ, ਪਰਮਜੀਤ ਸਿੰਘ ਜੰਮੂ ਮੈਂਬਰ ਕੰਬੋਜ ਵੈੱਲਫੇਅਰ ਬੋਰਡ, ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਮਨੀ ਸੰਧੂ ਹਲਕਾ ਕੋਆਰਡੀਨੇਟਰ ਲੋਕ ਮਿਲਣੀ ਪ੍ਰੋਗਰਾਮ, ਮਲਕੀਤ ਸਿੰਘ ਬਰਾੜ ਬਲਾਕ ਸਮਿਤੀ ਮੈਂਬਰ, ਕਾਕਾ ਸੰਧੂ ਬੂਟੇ ਵਾਲਾ, ਗੋਪਾਲ ਕ੍ਰਿਸ਼ਨ ਬਲਾਕ ਸਮਿਤੀ ਮੈਂਬਰ, ਮੇਜਰ ਸਿੰਘ ਬੁਰਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਮਦੋਟ, ਸਰਪੰਚ ਮੱਸਾ ਸਿੰਘ ਪੀਰੂਵਾਲਾ, ਹਰਜਿੰਦਰ ਸਿੰਘ ਸਾਬ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ (ਛਾਉਣੀ) ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਆਮ ਲੋਕ, 4-4 ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ 30,000 ਰੁਪਏ ਤੱਕ... ਅਗਲੀ ਖ਼ਬਰ ਬਾਬਾ ਮਸਤ ਰਾਮ ਯੂਥ ਐਂਡ ਸਪੋਰਟਸ ਕਲੱਬ ਸ਼ੇਰ ਖਾਂ ਦੀ ਕਮੇਟੀ ਸਰਬਸੰਮਤੀ ਨਾਲ ਚੁਣੀ
Ad Position 24