08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਫ਼ਿਰੋਜ਼ਪੁਰ ਮੰਡਲ ਦਫ਼ਤਰ ਵਿਖੇ ‘ਰਾਜ-ਭਾਸ਼ਾ ਪਖਵਾੜਾ’ ਮਨਾਇਆ

ਫ਼ਿਰੋਜ਼ਪੁਰ 7 ਸਤੰਬਰ (ਰਾਕੇਸ਼ ਚਾਵਲਾ)- ਰੇਲਵੇ ਮੰਡਲ ਫ਼ਿਰੋਜ਼ਪੁਰ ਵਿਖੇ 1 ਸਤੰਬਰ ਤੋਂ 15 ਸਤੰਬਰ 2026 ਤੱਕ ਮਨਾਏ ਜਾ ਰਹੇ ‘ਰਾਜ-ਭਾਸ਼ਾ ਪਖਵਾੜਾ’ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸੇ ਲੜੀ ਤਹਿਤ 7 ਸਤੰਬਰ 2026 ਨੂੰ ਮੰਡਲ ਦਫ਼ਤਰ ਫ਼ਿਰੋਜ਼ਪੁਰ ਦੇ ਸਭਾਗਾਰ (ਸਭਾ ਕੱਖ) ਵਿਚ ‘ਹਿੰਦੀ ਟਿੱਪਣ ਤੇ ਪ੍ਰਾਰੂਪ ਲੇਖਣ’ ਮੁਕਾਬਲਾ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਿਰੋਜ਼ਪੁਰ 7 ਸਤੰਬਰ (ਰਾਕੇਸ਼ ਚਾਵਲਾ)- ਰੇਲਵੇ ਮੰਡਲ ਫ਼ਿਰੋਜ਼ਪੁਰ ਵਿਖੇ 1 ਸਤੰਬਰ ਤੋਂ 15 ਸਤੰਬਰ 2026 ਤੱਕ ਮਨਾਏ ਜਾ ਰਹੇ ‘ਰਾਜ-ਭਾਸ਼ਾ ਪਖਵਾੜਾ’ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸੇ ਲੜੀ ਤਹਿਤ 7 ਸਤੰਬਰ 2026 ਨੂੰ ਮੰਡਲ ਦਫ਼ਤਰ ਫ਼ਿਰੋਜ਼ਪੁਰ ਦੇ ਸਭਾਗਾਰ (ਸਭਾ ਕੱਖ) ਵਿਚ ‘ਹਿੰਦੀ ਟਿੱਪਣ ਤੇ ਪ੍ਰਾਰੂਪ ਲੇਖਣ’ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਫ਼ਿਰੋਜ਼ਪੁਰ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਆਏ 20 ਕਰਮਚਾਰੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਲੇਖਣ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਹਾਇਕ ਮੰਡਲ ਸਮਗ੍ਰੀ ਪ੍ਰਬੰਧਕ ਤੇ ਰਾਜ-ਭਾਸ਼ਾ ਅਧਿਕਾਰੀ ਮਸਤਰਾਮ ਮੀਨਾ ਨੇ ਉਚੇਚੇ ਤੌਰ ’ ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਮੂਹ ਪ੍ਰਤੀਯੋਗੀਆਂ ਨਾਲ ਮੁਲਾਕਾਤ ਕੀਤੀ ਤੇ ਹਿੰਦੀ ਭਾਸ਼ਾ ਦੇ ਵਧੇਰੇ ਪ੍ਰਯੋਗ ਲਈ ਉਨ੍ਹਾਂ ਦਾ ਹੌਸਲਾ ਵਧਾਇਆ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ 13 ਨੂੰ ਅਗਲੀ ਖ਼ਬਰ ਬਿਜਲੀ ਬੋਰਡ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਆਮ ਲੋਕ, 4-4 ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ 30,000 ਰੁਪਏ ਤੱਕ...
Ad Position 24