07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕੇ.ਜੀ.ਐੱਸ. ਦੀ ਹਰਿਆਲੀ ਮੁਹਿੰਮ ਨੂੰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਮਿਲਿਆ ਭਰਵਾਂ ਸਹਿਯੋਗ

ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਨੂੰ ਹਰਿਆ-ਭਰਿਆ, ਸੁੰਦਰ ਅਤੇ ਵਾਤਾਵਰਨ ਪੱਖੋਂ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਕੇ. ਜੀ.

Ad Position 21
repet_subhas-goyals [Copy P29]
ਹਬੀਬ ਕੇ ਬੰਨ੍ਹ ’ਤੇ ਹਰਿਆਵਲ ਮੁਹਿੰਮ ’ਚ ਸ਼ਾਮਿਲ ਹੋਣ ਪਹੁੰਚੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਡੀ.ਐੱਸ.ਪੀ. ਜਸਪਾਲ ਸਿੰਘ ਤੇ ਸਾਥੀ। ਤਸਵੀਰ- ਗੁਰਿੰਦਰ ਸਿੰਘ 08-09-2026
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਨੂੰ ਹਰਿਆ-ਭਰਿਆ, ਸੁੰਦਰ ਅਤੇ ਵਾਤਾਵਰਨ ਪੱਖੋਂ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਵਲੋਂ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਹਬੀਬ ਕੇ ਬੰਨ੍ਹ ’ਤੇ ਚਲਾਈ ਜਾ ਰਹੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਿੱਥੇ ਲਗਾਤਾਰ ਲੋਕਾਂ ਅਤੇ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਮਿਲ ਰਿਹਾ ਹੈ ਉੱਥੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਫ਼ਿਰੋਜ਼ਪੁਰ ਵਲੋਂ ਵੀ ਸੇਵਾ ਵਿਚ ਸ਼ਾਮਲ ਹੋ ਕੇ ਭਰਵਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੇਵਾ-ਮੁਕਤ ਡੀ.ਐੱਸ.ਪੀ. ਜਸਪਾਲ ਸਿੰਘ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਦੇ ਇਸ ਉਪਰਾਲੇ ਨਾਲ ਜੁੜਦਿਆਂ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਸੇਵਾ-ਮੁਕਤ ਡੀ.ਐੱਸ.ਪੀ ਜਸਪਾਲ ਸਿੰਘ ਵਲੋਂ ਨਵੇਂ ਮੈਂਬਰਾਂ ਨੂੰ ਫਾਊਂਡੇਸ਼ਨ ਨਾਲ ਜੋੜਨਾ ਇਸ ਮੁਹਿੰਮ ਨੂੰ ਮਿਲ ਰਹੇ ਵੱਡੇ ਜਨ-ਸਹਿਯੋਗ ਦਾ ਪ੍ਰਤੀਕ ਹੈ। ਉਨ੍ਹਾਂ ਦੀ ਅਗਵਾਈ ਹੇਠ ਰਿਟਾਇਰਡ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਬੂਟੇ ਲਗਾਉਣ, ਉਨ੍ਹਾਂ ਦੀ ਸੰਭਾਲ ਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਕੇ.ਜੀ.ਐੱਸ. ਟੀਮ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਰਿਟਾਇਰਡ ਪੁਲਿਸ ਅਧਿਕਾਰੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਕੇ.ਜੀ.ਐੱਸ ਟੀਮ ਦੇ ਆਗੂ ਕੁਲਜੀਤ ਸਿੰਘ, ਗੁਰਜੀਤ ਸਿੰਘ ਆਦਿ ਨੇ ਕਿਹਾ ਕਿ ਫ਼ਿਰੋਜ਼ਪੁਰ ਨੂੰ ਹਰਾ-ਭਰਾ ਬਣਾਉਣ ਲਈ ਸ਼ੁਰੂ ਕੀਤੀ ਇਹ ਮੁਹਿੰਮ ਸਿਰਫ਼ ਬੂਟੇ ਲਗਾਉਣ ਤੱਕ ਸੀਮਤ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਤੇ ਤੰਦਰੁਸਤ ਵਾਤਾਵਰਨ ਤਿਆਰ ਕਰਨ ਦੀ ਕੋਸ਼ਿਸ਼ ਹੈ। ਹਬੀਬ ਕੇ ਬੰਨ੍ਹ ’ਤੇ ਲਗਾਏ ਜਾ ਰਹੇ ਬੂਟੇ ਭਵਿੱਖ ਵਿਚ ਇਸ ਇਲਾਕੇ ਦੀ ਸੁੰਦਰਤਾ ਵਿਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਨ ਸੰਤੁਲਨ ਬਣਾਈ ਰੱਖਣ ਵਿਚ ਵੀ ਸਹਾਇਕ ਹੋਣਗੇ। ਰਿਟਾਇਰਡ ਪੰਜਾਬ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਦਿਖਾਈ ਜਾ ਰਹੀ ਸੇਵਾ-ਭਾਵਨਾ, ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਤੇ ਸਮਾਜ ਲਈ ਯੋਗਦਾਨ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਕੇ.ਜੀ.ਐੱਸ ਟੀਮ ਨੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਹੋਰਨਾਂ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਰਿਟਾਇਰਡ ਇੰਸਪੈਕਟਰ ਮੁਖ਼ਤਿਆਰ ਸਿੰਘ, ਜੱਸਾ ਸਿੰਘ, ਚਮਨ ਲਾਲ, ਆਤਮਾ ਸਿੰਘ, ਜਗਮੋਹਨ ਸਿੰਘ ਅਤੇ ਲਤੀਫ਼ ਮੁਹੰਮਦ, ਰਿਟਾਇਰਡ ਏ.ਐੱਸ.ਆਈ. ਸਤਨਾਮ ਸਿੰਘ ਅਤੇ ਸੇਵਾ-ਮੁਕਤ ਖਜ਼ਾਨਾ ਅਫ਼ਸਰ ਅਵਤਾਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੀਰਾ ਪਹੁੰਚਣ ’ਤੇ ਪਵਨ ਕਟਾਰੀਆ ਨੇ ਕੀਤਾ ਸਵਾਗਤ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ਰਾਬ ਫੈਕਟਰੀ ਸੰਬੰਧੀ ਧਾਰੀ ਚੁੱਪ ’ਤੇ ਸਾਂਝਾ ਮੋਰਚਾ ਵਲੋਂ ਤਿੱਖੀ ਨਾਰਾਜ਼ਗੀ
Ad Position 24