07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹੋਏ 10 ਪਰਿਵਾਰ

ਮੱਖੂ,7 ਸਤੰਬਰ (ਕੁਲਵਿੰਦਰ ਸਿੰਘ)- ਹਲਕਾ ਜ਼ੀਰਾ ਬਲਾਕ ਮੱਖੂ ਦੇ ਪਿੰਡ ਕੈਨਾਲ ਕਲੋਨੀ ਵਿਖੇ ਜਗਜੀਤ ਸਿੰਘ ਜੱਗਾ ਦੇ ਗ੍ਰਹਿ ਵਿਖੇ 10 ਪਰਿਵਾਰਾਂ ਨੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ )ਵਿਚ ਸ਼ਮੂਲੀਅਤ ਕੀਤੀ। ਇਹ ਸ਼ਮੂਲੀਅਤ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਮਿਲਖਾ ਸਿੰਘ ਗੱਟਾ ਬਾਦਸ਼ਾਹ ਦੀ ਅਣਥੱਕ ਮਿਹਨਤ ਸਦਕਾ ਸੰਭਵ ਹੋ ਸਕੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮੱਖੂ,7 ਸਤੰਬਰ (ਕੁਲਵਿੰਦਰ ਸਿੰਘ)- ਹਲਕਾ ਜ਼ੀਰਾ ਬਲਾਕ ਮੱਖੂ ਦੇ ਪਿੰਡ ਕੈਨਾਲ ਕਲੋਨੀ ਵਿਖੇ ਜਗਜੀਤ ਸਿੰਘ ਜੱਗਾ ਦੇ ਗ੍ਰਹਿ ਵਿਖੇ 10 ਪਰਿਵਾਰਾਂ ਨੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ )ਵਿਚ ਸ਼ਮੂਲੀਅਤ ਕੀਤੀ। ਇਹ ਸ਼ਮੂਲੀਅਤ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਮਿਲਖਾ ਸਿੰਘ ਗੱਟਾ ਬਾਦਸ਼ਾਹ ਦੀ ਅਣਥੱਕ ਮਿਹਨਤ ਸਦਕਾ ਸੰਭਵ ਹੋ ਸਕੀ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕੀਤੀ ਤੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਨਿੱਘਾ ਤੇ ਉਤਸ਼ਾਹਪੂਰਵਕ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਚ ਸ਼ਾਮਿਲ ਹੋਣ ਵਾਲਿਆਂ ’ਚ ਰਾਮ ਖਿਲਾਵਨ,ਜੋਗੀ ਰਾਮ, ਕ੍ਰਿਸ਼ਨ ਚੰਦ, ਰਾਮ ਤੀਰਥ, ਦੀਪੂ, ਮੋਤੀ ਰਾਮ, ਗੁਰਨਾਮ ਸਿੰਘ, ਅੰਮ੍ਰਿਤ, ਬਲਵਿੰਦਰ ਸਿੰਘ ਤੇ ਮੁਖਤਿਆਰ ਸਿੰਘ ਆਦਿ ਸ਼ਾਮਿਲ ਸਨ। ਹਰਪ੍ਰੀਤ ਸਿੰਘ ਹੀਰੋ ਨੇ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਇਹ ਸ਼ਮੂਲੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬੀਆਂ ਦਾ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿਆਰ, ਵਿਸ਼ਵਾਸ ਤੇ ਜਜ਼ਬਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਭਰ ਦੇ ਲੋਕ 2027 ਵਿਚ ਸੂਬੇ ਦੀ ਵਾਗਡੋਰ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪਣ ਲਈ ਤਿਆਰ ਹਨ, ਜੋ ਪਾਰਟੀ ਦੇ ਮਜ਼ਬੂਤ ਹੁੰਦੇ ਜਨ ਆਧਾਰ ਨੂੰ ਦਰਸਾਉਂਦਾ ਹੈ। ਸਮਾਗਮ ਵਿਚ ਸਰਕਲ ਪ੍ਰਧਾਨ ਸਾਰਜ ਸਿੰਘ ਸਭਰਾ, ਬਲਕਾਰ ਸਿੰਘ ਕੀਮੇ ਵਾਲੀ (ਹਲਕਾ ਪ੍ਰਧਾਨ, ਬੀ.ਸੀ. ਵਿੰਗ), ਡਾ. ਗੁਰਸੇਵਕ ਸਿੰਘ (ਵਰਕਿੰਗ ਕਮੇਟੀ ਮੈਂਬਰ), ਅਨੋਖ ਸਿੰਘ ਅਰਾਜੀ ਸਭਰਾ, ਨਿਰਮਲ ਸਿੰਘ, ਮੇਜਰ ਸਿੰਘ, ਗੁਰਨਾਮ ਸਿੰਘ, ਦਯਾ ਸਿੰਘ, ਬਲਵਿੰਦਰ ਸਿੰਘ, ਨਮਿਤ ਕੁਮਾਰ, ਕੁਲਵਿੰਦਰ ਸਿੰਘ, ਅਨੂਪ ਸਿੰਘ, ਜਸਵੰਤ ਸਿੰਘ, ਨਿਸ਼ਾਨ ਸਿੰਘ, ਸੂਬਾ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਅਤੇ ਬੱਚਾ ਰਾਮ ਸਮੇਤ ਪਤਵੰਤੇ ਸਥਾਨਕ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਜੋ ਕਿ ਹੁਣ ਕੁਝ ਮਹੀਨਿਆਂ ਦੀ ਮਹਿਮਾਨ- ਮਜੀਠੀਆ ਅਗਲੀ ਖ਼ਬਰ ਅਜੀਤ, ਜਲੰਧਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ’ਚ ਸਰਕਾਰੀ ਹਾਈ ਸਕੂਲ ਤੂਤ ਦੇ ਲੜਕੇ ਤੇ ਲੜਕੀਆਂ ਬਣੇ ਚੈਂਪੀਅਨ ਲਗਾਤਾਰ...
Ad Position 24