ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਚੋਣ ’ਚ ਸਿਧਾਰਥ ਖੁਰਾਣਾ ਬਣੇ ਪ੍ਰਧਾਨ
ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਕੁੱਲ 385 ਮੈਂਬਰਾਂ ਵਿਚੋਂ 367 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੁਕਾਬਲੇ ਅੰਦਰ ਸਿਧਾਰਥ ਖੁਰਾਣਾ ਪ੍ਰਧਾਨ, ਗੁਰਸੇਵਕ ਸਿੰਘ ਜਨਰਲ ਸਕੱਤਰ, ਰਮਨਦੀਪ ਕੌਰ ਸਿੱਧੂ ਉਪ ਪ੍ਰਧਾਨ ਮਹਿਲਾ ਵਿੰਗ, ਖ਼ਜ਼ਾਨਚੀ ਜੈਪਾਲ, ਜੁਆਇੰਟ ਸਕੱਤਰ ਮੈਡਮ ਸੋਨੀਆ, ਸ਼ੁੱਭ ਸ਼ਰਮਾ ਵਾਈਸ ਪ੍ਰਧਾਨ, ਰਾਗਣੀ ਤ੍ਰਿਪਾਠੀ ਸੰਯੁਕਤ ਸਕੱਤਰ ਚੁਣੇ ਗਏ ਹਨ।
ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਕੁੱਲ 385 ਮੈਂਬਰਾਂ ਵਿਚੋਂ 367 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੁਕਾਬਲੇ ਅੰਦਰ ਸਿਧਾਰਥ ਖੁਰਾਣਾ ਪ੍ਰਧਾਨ, ਗੁਰਸੇਵਕ ਸਿੰਘ ਜਨਰਲ ਸਕੱਤਰ, ਰਮਨਦੀਪ ਕੌਰ ਸਿੱਧੂ ਉਪ ਪ੍ਰਧਾਨ ਮਹਿਲਾ ਵਿੰਗ, ਖ਼ਜ਼ਾਨਚੀ ਜੈਪਾਲ, ਜੁਆਇੰਟ ਸਕੱਤਰ ਮੈਡਮ ਸੋਨੀਆ, ਸ਼ੁੱਭ ਸ਼ਰਮਾ ਵਾਈਸ ਪ੍ਰਧਾਨ, ਰਾਗਣੀ ਤ੍ਰਿਪਾਠੀ ਸੰਯੁਕਤ ਸਕੱਤਰ ਚੁਣੇ ਗਏ ਹਨ। ਪਿਛਲੇ ਕਈ ਦਿਨਾਂ ਤੋਂ ਚੋਣਾਂ ਜਿੱਤਣ ਲਈ ਸਾਰੇ ਉਮੀਦਵਾਰ ਪੱਬਾਂ ਭਾਰ ਹੋਏ ਸਨ। ਘਰ-ਘਰ ਜਾ ਕੇ ਚੋਣ ਪ੍ਰਚਾਰ ਵਿਚ ਲੱਗੇ ਹੋਏ ਸਨ। ਅੱਜ ਸਵੇਰ ਤੋਂ ਹੀ ਕੋਰਟ ਕੰਪਲੈਕਸ ਅੰਦਰ ਰੌਣਕਾਂ ਦੇਖਣ ਨੂੰ ਮਿਲੀਆਂ। ਜਿਵੇਂ-ਜਿਵੇਂ ਜਿਸ ਅਹੁਦੇ ਦੀ ਚੋਣ ਦਾ ਐਲਾਨ ਹੁੰਦਾ ਗਿਆ ਉਸੇ ਤਰ੍ਹਾਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ’ਚ ਖ਼ੁਸ਼ੀ ਪਾਈ ਗਈ ਤੇ ਸਮਰਥਕਾਂ ਵਲੋਂ ਭੰਗੜੇ ਪਾਏ ਗਏ। ਜੇਤੂ ਪ੍ਰਧਾਨ ਤੇ ਦੂਸਰੇ ਉਮੀਦਵਾਰਾਂ ਦਾ ਸਮਰਥਕਾਂ ਨੇ ਮੂੰਹ ਮਿੱਠਾ ਕਰਵਾਇਆ।