15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਤਮ ਵੱਲਭ ਪਬਲਿਕ ਸਕੂਲ ’ਚ ਮਨਾਇਆ ਹਿੰਦੀ ਦਿਵਸ

ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਆਤਮ ਵੱਲਭ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਦੇ ਸ਼ੁੱਭ ਅਵਸਰ ’ਤੇ ਹਿੰਦੀ ਭਾਸ਼ਾ ਅਤੇ ਸਾਹਿੱਤ ਪ੍ਰਤੀ ਵਿਦਿਆਰਥੀਆਂ ਵਿਚ ਪਿਆਰ, ਰੁਚੀ ਅਤੇ ਰਚਨਾਤਮਿਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸ਼ਾਨਦਾਰ ਕਾਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਆਪਣੀਆਂ ਸਵੈ-ਰਚਿਤ ਅਤੇ ਪ੍ਰਸਿੱਧ ਕਵਿਤਾਵਾਂ ਦੀ ਭਾਵਪੂਰਤ ਪੇਸ਼ਕਾਰੀ ਦੇ ਕੇ ਸਭ ਦਾ ਮਨ ਮੋਹ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਆਤਮ ਵੱਲਭ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਦੇ ਸ਼ੁੱਭ ਅਵਸਰ ’ਤੇ ਹਿੰਦੀ ਭਾਸ਼ਾ ਅਤੇ ਸਾਹਿੱਤ ਪ੍ਰਤੀ ਵਿਦਿਆਰਥੀਆਂ ਵਿਚ ਪਿਆਰ, ਰੁਚੀ ਅਤੇ ਰਚਨਾਤਮਿਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸ਼ਾਨਦਾਰ ਕਾਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਆਪਣੀਆਂ ਸਵੈ-ਰਚਿਤ ਅਤੇ ਪ੍ਰਸਿੱਧ ਕਵਿਤਾਵਾਂ ਦੀ ਭਾਵਪੂਰਤ ਪੇਸ਼ਕਾਰੀ ਦੇ ਕੇ ਸਭ ਦਾ ਮਨ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਸਨਮੁੱਖ ਜੋਤ ਜਗਾ ਕੇ ਅਤੇ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦੇਸ਼ ਭਗਤੀ, ਕੁਦਰਤ, ਸੰਸਕਾਰ, ਮਾਤ-ਭਾਸ਼ਾ, ਵਾਤਾਵਰਨ, ਜੀਵਨ-ਮੁੱਲਾਂ ਅਤੇ ਰਾਸ਼ਟਰ ਪ੍ਰੇਮ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ। ਕਦੇ ਜੋਸ਼ੀਲੀਆਂ ਕਵਿਤਾਵਾਂ ਨੇ ਉਤਸ਼ਾਹ ਭਰ ਦਿੱਤਾ ਤਾਂ ਕਦੇ ਭਾਵੁਕ ਰਚਨਾਵਾਂ ਨੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਵਿਦਿਆਰਥੀਆਂ ਦਾ ਪ੍ਰਭਾਵਸ਼ਾਲੀ ਉਚਾਰਨ, ਹਾਵ-ਭਾਵ ਅਤੇ ਆਤਮ-ਵਿਸ਼ਵਾਸ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਤਿੰਨਾ ਨੇ ਕਿਹਾ ਕਿ ਹਿੰਦੀ ਕੇਵਲ ਸਾਡੀ ਭਾਸ਼ਾ ਹੀ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਸੰਵੇਦਨਾਵਾਂ ਅਤੇ ਸੰਸਕਾਰਾਂ ਦੀ ਪਛਾਣ ਹੈ। ਅਜਿਹੇ ਸਾਹਿੱਤਿਕ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸ਼ਬਦ ਦੇਣ ਦੇ ਨਾਲ-ਨਾਲ ਆਪਣੀ ਮਾਤ-ਭਾਸ਼ਾ ਨਾਲ ਜੁੜਨ ਦਾ ਸੁਨਹਿਰੀ ਮੌਕਾ ਦਿੰਦੇ ਹਨ। ਇਸ ਦੌਰਾਨ ਸਕੂਲ ਦੇ ਪ੍ਰਧਾਨ ਰਮਨ ਕੁਮਾਰ ਵਾਟਸ, ਡਾਇਰੈਕਟਰ ਦੀਪਕ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਧੀਂਗੜਾ, ਪੀ.ਟੀ.ਏ. ਪ੍ਰਧਾਨ ਨਰਿੰਦਰ ਸਚਦੇਵਾ ਅਤੇ ਹਿੰਦੀ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਕਵਿਤਾ ਕੇਵਲ ਸ਼ਬਦਾਂ ਦਾ ਸੁਮੇਲ ਨਹੀਂ, ਸਗੋਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਇੱਕ ਕਲਾ ਹੈ। ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੇ ਮੰਚ ਸੰਚਾਲਨ ਅਤੇ ਜਨਤਕ ਬੋਲਚਾਲ ਦਾ ਆਤਮ-ਵਿਸ਼ਵਾਸ ਵੀ ਹਾਸਲ ਕੀਤਾ। ਸਮਾਗਮ ਦੇ ਅੰਤ ਵਿਚ ਬਿਹਤਰੀਨ ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੱਤਾ ਦਾ ਮਤਲਬ ਸੇਵਾ ਹੈ, ਹੰਕਾਰ ਨਹੀਂ: ਪਰਮਜੀਤ ਸਿੰਘ ਵੈਰੜ ਅਗਲੀ ਖ਼ਬਰ ਸੜਕਾਂ ’ਤੇ ਨਸ਼ੇ ਦਾ ਕਹਿਰ, ਥਾਣਿਆਂ ’ਤੇ ਹਮਲੇ, ਸਰਕਾਰ ਦੀ ਨਾਕਾਮੀ ਉਜਾਗਰ- ਸੰਦੀਪ ਜਾਖੜ
Ad Position 24