ਗਣੇਸ਼ ਮਹੋਤਸਵ ਧੂਮਧਾਮ ਨਾਲ ਮਨਾਇਆ
ਫ਼ਾਜ਼ਿਲਕਾ, 17 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਗਾਂਧੀ ਨਗਰ ਸਥਿਤ ਪਾਰਕ ਵਾਲੀ ਗਲੀ ਵਿਚ ਸ਼੍ਰੀ ਗਣੇਸ਼ ਸੇਵਾ ਸੰਘ ਵਲੋਂ ਛੇਵਾਂ ਈਕੋ-ਫਰੈਂਡਲੀ ਸ਼੍ਰੀ ਗਣੇਸ਼ ਮਹਾਂਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਹਾਂਉਤਸਵ ਦੇ ਦੂਜੇ ਦਿਨ ਪੂਰਾ ਪੰਡਾਲ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਫ਼ਾਜ਼ਿਲਕਾ, 17 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਗਾਂਧੀ ਨਗਰ ਸਥਿਤ ਪਾਰਕ ਵਾਲੀ ਗਲੀ ਵਿਚ ਸ਼੍ਰੀ ਗਣੇਸ਼ ਸੇਵਾ ਸੰਘ ਵਲੋਂ ਛੇਵਾਂ ਈਕੋ-ਫਰੈਂਡਲੀ ਸ਼੍ਰੀ ਗਣੇਸ਼ ਮਹਾਂਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਹਾਂਉਤਸਵ ਦੇ ਦੂਜੇ ਦਿਨ ਪੂਰਾ ਪੰਡਾਲ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਘ ਦੇ ਸੇਵਾਦਾਰ ਅਸੀਮ ਗੁਲਬਧਰ ਤੇ ਅਜੇ ਮੱਕੜ ਨੇ ਦੱਸਿਆ ਕਿ ਦੂਜੇ ਦਿਨ ਦੀ ਪੂਜਾ ਅਸੀਮ ਗੁਲਬਧਰ ਅਤੇ ਸ਼ੈਲੀ ਸ਼ਾਹ ਪਰਿਵਾਰ ਵਲੋਂ ਕਰਵਾਈ ਗਈ। ਸਮਾਗਮ ਵਿਚ ਸਮਾਜ ਸੇਵੀ ਡਾ.ਰਮੇਸ਼ ਵਰਮਾ, ਸ਼ਾਂਤਾ ਵਰਮਾ, ਮਨੋਜ ਮੋਦੀ ਤੇ ਰਾਸ਼ਟਰਵਾਦੀ ਵਿਚਾਰ ਮੰਚ ਦੇ ਰਾਕੇਸ਼ ਠਕਰਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ । ਇਸ ਦੌਰਾਨ ਮਸ਼ਹੂਰ ਭਜਨ ਗਾਇਕਾਂ ਗੌਰਵ ਬੱਬਰ, ਖ਼ੁਸ਼ੀ ਰਾਜਪੂਤ, ਕੋਮਲ, ਅਰਚਨਾ ਸਹਿਗਲ, ਜਸਕਰਨ ਬਹਿਲ ਆਦਿ ਨੇ ਸੁੰਦਰ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ।