17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਹਰ ਸਿੱਖ ਵਿਸ਼ੇਸ਼ ਉਪਰਾਲਾ ਕਰੇ- ਜਥੇਦਾਰ ਸ਼ਾਮ ਸਿੰਘ

ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਸਤਲੁਜ ਬਿਆਸ ਰੈਸਟੋਰੈਂਟ ਨੈਸ਼ਨਲ ਹਾਈਵੇ 54 (ਮੱਖੂ) ਵਿਖੇ ਹੋਈ ਜਿਸ ਦੌਰਾਨ ਸੂਬਾ, ਜ਼ਿਲ੍ਹਾ, ਬਲਾਕ, ਇਕਾਈ ਪੱਧਰ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵਲੋਂ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਵਾਰ ਸਾਡੀ ਝੋਨੇ ਦੀ ਫ਼ਸਲ ਸਹੀ ਸਲਾਮਤ ਪੱਕ ਕੇ ਤਿਆਰ ਹੋ ਰਹੀ ਹੈ ਤੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨੇ ’ਚ ਪਿੰਡ ਪੰਡਾਲਾਂ ਦੇ ਗੁਰਦੁਆਰਾ ਸਾਹਿਬ ਵਿਖੇ 25 ਸਤੰਬਰ ਨੂੰ ਦਿਨ ਸ਼ੁੱਕਰਵਾਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ।

Ad Position 21
No active advertisement
ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪੱਧਰੀ ਮੀਟਿੰਗ ਦੌਰਾਨ ਆਗੂਆਂ ਨਾਲ ਹੜ੍ਹ ਪ੍ਰਭਾਵਿਤਾਂ ਦੇ ਮਸਲਿਆਂ ’ਤੇ ਵਿਚਾਰ ਵਟਾਂਦਰਾ ਕਰਦੇ ਹੋਏ। ਤਸਵੀਰ-ਕੁਲਵਿੰਦਰ ਸਿੰਘ 18-09-2026
ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਸਤਲੁਜ ਬਿਆਸ ਰੈਸਟੋਰੈਂਟ ਨੈਸ਼ਨਲ ਹਾਈਵੇ 54 (ਮੱਖੂ) ਵਿਖੇ ਹੋਈ ਜਿਸ ਦੌਰਾਨ ਸੂਬਾ, ਜ਼ਿਲ੍ਹਾ, ਬਲਾਕ, ਇਕਾਈ ਪੱਧਰ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵਲੋਂ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਵਾਰ ਸਾਡੀ ਝੋਨੇ ਦੀ ਫ਼ਸਲ ਸਹੀ ਸਲਾਮਤ ਪੱਕ ਕੇ ਤਿਆਰ ਹੋ ਰਹੀ ਹੈ ਤੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨੇ ’ਚ ਪਿੰਡ ਪੰਡਾਲਾਂ ਦੇ ਗੁਰਦੁਆਰਾ ਸਾਹਿਬ ਵਿਖੇ 25 ਸਤੰਬਰ ਨੂੰ ਦਿਨ ਸ਼ੁੱਕਰਵਾਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 25 ਨਵੰਬਰ ਦਿਨ ਬੁੱਧਵਾਰ ਅਨਾਜ ਮੰਡੀ ਮੱਖੂ ਜਾਂ ਫ਼ਤਿਹਗੜ੍ਹ ਸਭਰਾ ਵਿਖੇ ਮਹਾਂ ਰੈਲੀ ਕਰਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਦਸਤਾਰ ਦਾ ਰੰਗ ਅਸਮਾਨੀ ਹੋਵੇਗਾ ਤੇ ਸਮੂਹ ਆਗੂ ਅਤੇ ਵਰਕਰ ਆਪਣੇ ਆਈ ਕਾਰਡ ਬਣਵਾਉਣ। ਇਸ ਮੌਕੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਤੋਂ ਸੁਖਵੰਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਸੂਬਾ ਖ਼ਜ਼ਾਨਚੀ,ਜੱਜਵਿੰਦਰ ਸਿੰਘ ਗਿੱਲ ਸਭਰਾ ਸੂਬਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਕੋਰ ਕਮੇਟੀ ਮੈਂਬਰ, ਜਸਵਿੰਦਰ ਸਿੰਘ ਬੰਡਾਲਾ,ਮੇਜਰ ਸਿੰਘ ਬੰਡਾਲਾ, ਜਸਬੀਰ ਸਿੰਘ ਬੰਡਾਲਾ, ਰਵਿੰਦਰ ਸਿੰਘ ਰਵੀ ਜ਼ਿਲ੍ਹਾ ਮੀਤ ਪ੍ਰਧਾਨ,ਦਵਿੰਦਰ ਸਿੰਘ, ਗੁਰਮੀਤ ਸਿੰਘ ਕੋਰ ਕਮੇਟੀ ਮੈਂਬਰ, ਬਲਵੀਰ ਸਿੰਘ ਜ਼ਿਲ੍ਹਾ ਆਗੂ, ਜਸਮੀਤ ਸਿੰਘ ਸੰਤੋਖ ਸਿੰਘ, ਲਵਪ੍ਰੀਤ ਸਿੰਘ ਕਾਲੇ ਕੇ, ਕਰਨੈਲ ਸਿੰਘ ਜੱਲੋਕੇ ਜ਼ੋਨ ਪ੍ਰਧਾਨ, ਗੁਰਦੇਵ ਸਿੰਘ ਸ਼ੇਰੇਵਾਲਾ, ਜਗਜੀਤ ਸਿੰਘ ਬੰਡਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਜੀਤ ਸਿੰਘ ਆਸਿਫ ਵਾਲਾ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇਂ
Ad Position 24