ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਵਿਆਹ ਪੁਰਬ ਸੰਬੰਧੀ ਹੋਏ ਸਮਾਗਮ
ਫ਼ਾਜ਼ਿਲਕਾ, 18 ਸੰਤਬਰ(ਦਵਿੰਦਰ ਪਾਲ ਸਿੰਘ) - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਸਤਰੀ ਸਭਾ ਵਲੋਂ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਉਪਰੰਤ ਭਾਈ ਹਰਸਿਮਰਨ ਸਿੰਘ ਕਥਾ ਦਾ ਪ੍ਰਵਾਹ ਚਲਾਉਂਦਿਆਂ ਗੁਰੂ ਜੀ ਜੀਵਨ ਬਾਰੇ ਪੁਰਾ ਚਾਨਣਾ ਪਾਇਆ। ਇਸ ਮੌਕੇ ਭਾਈ ਜਸਪ੍ਰੀਤ ਸਿੰਘ ਤੇ ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕਰਦਿਆਂ ਪੁਰੀ ਮਰਿਆਦਾ ਨਾਲ ਵਿਆਹ ਤੇ ਲਾਵਾ ਫੇਰਿਆਂ ਦੇ ਸ਼ਬਦ ਪੜੇ ਸੰਗਤਾਂ ਵਲੋਂ ਜੈਕਾਰਿਆਂ ਨਾਲ ਫੁੱਲਾ ਦੀ ਵਰਖਾ ਕੀਤੀ ਗਈ।
ਫ਼ਾਜ਼ਿਲਕਾ, 18 ਸੰਤਬਰ(ਦਵਿੰਦਰ ਪਾਲ ਸਿੰਘ) - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਸਤਰੀ ਸਭਾ ਵਲੋਂ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਉਪਰੰਤ ਭਾਈ ਹਰਸਿਮਰਨ ਸਿੰਘ ਕਥਾ ਦਾ ਪ੍ਰਵਾਹ ਚਲਾਉਂਦਿਆਂ ਗੁਰੂ ਜੀ ਜੀਵਨ ਬਾਰੇ ਪੁਰਾ ਚਾਨਣਾ ਪਾਇਆ। ਇਸ ਮੌਕੇ ਭਾਈ ਜਸਪ੍ਰੀਤ ਸਿੰਘ ਤੇ ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕਰਦਿਆਂ ਪੁਰੀ ਮਰਿਆਦਾ ਨਾਲ ਵਿਆਹ ਤੇ ਲਾਵਾ ਫੇਰਿਆਂ ਦੇ ਸ਼ਬਦ ਪੜੇ ਸੰਗਤਾਂ ਵਲੋਂ ਜੈਕਾਰਿਆਂ ਨਾਲ ਫੁੱਲਾ ਦੀ ਵਰਖਾ ਕੀਤੀ ਗਈ। ਇਨ੍ਹਾਂ ਸਮਾਗਮਾਂ ਅੰਦਰ ਭਾਈ ਦਵਿੰਦਰ ਸਿੰਘ, ਡਾ.ਬਲਵੀਰ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਅਮਿੰਦਰ ਸਿੰਘ ਕਾਠਪਾਲ, ਗੁਰਮੀਤ ਸਿੰਘ ਰਾਣੂ, ਦਵਿੰਦਰ ਸਿੰਘ ਅਹੂਜਾ, ਦਰਸ਼ਨ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਦਵਿੰਦਰ ਸਿੰਘ ਬਰਾੜ, ਮਨਜੀਤ ਸਿੰਘ ਬਾਂਗਾਂ, ਡਾ.ਦਵਿੰਦਰ ਸਿੰਘ ਤੋ ਇਲਾਵਾ ਮਾਤਾ ਗੁਜਰੀ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆ ਬੀਬੀਆਂ ਵਲੋਂ ਪੂਰਨ ਸੇਵਾ ਨਿਭਾਈ। ਉਪਰੰਤ ਗੁਰੂ ਦੇ ਲੰਗਰ ਅਤੇ ਮਠਿਆਈਆਂ ਅਤੁੱਟ ਵਰਤਾਈਆਂ।