18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਰਕਾਰੀ ਪ੍ਰਾਇਮਰੀ ਸਕੂਲ ਦਾ ਰਸਤਾ ਬਣਿਆ ਛੱਪੜ, ਖ਼ਸਤਾ- ਹਾਲ ਮਾਰਗ ਦੇ ਸੁਧਾਰ ਲਈ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਗੁਹਾਰ

ਅਬੋਹਰ, 18 ਸਤੰਬਰ (ਵਿਵੇਕ ਹੂੜੀਆ)- ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਵਰਿਆਮ ਖੇੜਾ ਤੋਂ ਢੀਂਗਾ ਵਾਲੀ ਨੂੰ ਜੋੜਨ ਵਾਲਾ ਮੁੱਖ ਸੜਕੀ ਮਾਰਗ ਮੁਰੰਮਤ ਅਤੇ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਦੀ ਵਾਟ ਵੇਖ ਰਿਹਾ ਹੈ। ਸੜਕ ’ਚ ਪਏ ਡੂੰਘੇ ਖੱਡਿਆਂ ਅਤੇ ਨਾਲੀਆਂ ਦੇ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਲਗਾਤਾਰ ਸੜਕ ’ਤੇ ਵਹਿ ਰਿਹਾ ਹੈ।

Ad Position 21
No active advertisement
ਢੀਂਗਾ ਵਾਲੀ ਨੂੰ ਜੋੜਨ ਵਾਲੇ ਮੁੱਖ ਮਾਰਗ ’ਤੇ ਖੜ੍ਹੇ ਗੰਦੇ ਪਾਣੀ ਤੇ ਚਿੱਕੜ ਵਿਚੋਂ ਲੰਘਣ ਲਈ ਮਜਬੂਰ ਸਕੂਲੀ ਬੱਚੇ ਤੇ ਪਿੰਡ ਵਾਸੀ। ਅਜੀਤ ਤਸਵੀਰ 19-09-2026
ਅਬੋਹਰ, 18 ਸਤੰਬਰ (ਵਿਵੇਕ ਹੂੜੀਆ)- ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਵਰਿਆਮ ਖੇੜਾ ਤੋਂ ਢੀਂਗਾ ਵਾਲੀ ਨੂੰ ਜੋੜਨ ਵਾਲਾ ਮੁੱਖ ਸੜਕੀ ਮਾਰਗ ਮੁਰੰਮਤ ਅਤੇ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਦੀ ਵਾਟ ਵੇਖ ਰਿਹਾ ਹੈ। ਸੜਕ ’ਚ ਪਏ ਡੂੰਘੇ ਖੱਡਿਆਂ ਅਤੇ ਨਾਲੀਆਂ ਦੇ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਲਗਾਤਾਰ ਸੜਕ ’ਤੇ ਵਹਿ ਰਿਹਾ ਹੈ। ਹਾਲਾਤ ਉਦੋਂ ਹੋਰ ਵੀ ਭਿਆਨਕ ਹੋ ਜਾਂਦੇ ਹਨ ਜਦੋਂ ਮਾਮੂਲੀ ਬਾਰਸ਼ ਹੁੰਦੀ ਹੈ; ਥੋੜ੍ਹਾ ਜਿਹਾ ਮੀਂਹ ਪੈਂਦਿਆਂ ਹੀ ਪੂਰਾ ਰਸਤਾ ਜਲਥਲ ਹੋ ਕੇ ਛੱਪੜ ’ਚ ਤਬਦੀਲ ਹੋ ਜਾਂਦਾ ਹੈ। ਇਸ ਖਸਤਾ ਹਾਲਤ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਦਾ ਇੱਥੋਂ ਲੰਘਣਾ ਬੇਹੱਦ ਔਖਾ ਅਤੇ ਖ਼ਤਰਨਾਕ ਹੋ ਗਿਆ ਹੈ। ਇਸੇ ਮਾਰਗ ’ਤੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਥਿਤ ਹੈ। ਰਸਤੇ ’ਚ ਜਮਾਂ ਪਾਣੀ ਅਤੇ ਚਿੱਕੜ ਕਾਰਨ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਸਕੂਲ ਪਹੁੰਚਦਿਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਰਸ਼ ਦੇ ਦਿਨਾਂ ’ਚ ਬੱਚਿਆਂ ਦੇ ਕੱਪੜੇ ਅਤੇ ਬੈਗ ਖ਼ਰਾਬ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਫਿਸਲ ਕੇ ਜ਼ਖ਼ਮੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਸੇ ਰਸਤੇ ’ਤੇ ਬਾਬਾ ਰਾਮਦੇਵ ਮੰਦਿਰ, ਸ਼ਨੀ ਮੰਦਿਰ, ਢੀਂਗਾ ਵਾਲੀ ਦੀ ਗਊਸ਼ਾਲਾ ਤੇ ਹੋਰ ਧਾਰਮਿਕ ਅਸਥਾਨ ਵੀ ਸਥਿਤ ਹਨ। ਰੋਜ਼ਾਨਾ ਇੱਥੋਂ ਲੰਘਣ ਵਾਲੇ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਨੂੰ ਸੁਖਾਲਾ ਰਸਤਾ ਮਿਲੇ, ਇਸ ਲਈ ਸੜਕ ਦੀ ਤੁਰੰਤ ਮੁਰੰਮਤ ਤੇ ਨਾਲੀਆਂ ਦਾ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਪਿੰਡ ਵਾਸੀਆਂ, ਮਾਪਿਆਂ ਤੇ ਸ਼ਰਧਾਲੂਆਂ ਨੇ ਹਲਕਾ ਬੱਲੂਆਣਾ ਦੇ ਵਿਧਾਇਕ, ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗਰਾਮ ਪੰਚਾਇਤ ਵਰਿਆਮ ਖੇੜਾ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਿਵਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੰਚਾਇਤ ਤੇ ਪ੍ਰਸ਼ਾਸਨ ਮਿਲ ਕੇ ਇਸ ਰਸਤੇ ਦੇ ਸੁਧਾਰ ਅਤੇ ਜਲ ਨਿਕਾਸੀ ਦਾ ਪੱਕਾ ਹੱਲ ਕਰਵਾ ਦੇਣ ਤਾਂ ਸਕੂਲੀ ਬੱਚਿਆਂ, ਸ਼ਰਧਾਲੂਆਂ ਤੇ ਆਮ ਜਨਤਾ ਨੂੰ ਇਸ ਨਰਕ ਭਰੀ ਸਥਿਤੀ ਤੋਂ ਨਿਜਾਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਸਟੇਟ ਲੈਵਲ ਅੰਡਰ-17 ਵੂਸ਼ੂ ਮੁਕਾਬਲਿਆਂ ਦੇ ਤੀਜੇ ਦਿਨ ਕਰਵਾਏ ਸੈਮੀਫਾਈਨਲ ਤੇ ਫਾਈਨਲ ਮੈ...
Ad Position 24