ਭਾਰਤ ਵਿਕਾਸ ਪ੍ਰੀਸ਼ਦ ਅਤੇ ਅਮਨ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ
ਜਲਾਲਾਬਾਦ, 22 ਸਤੰਬਰ (ਜਸਕਰਨ ਸਿੰਘ ਤਨੇਜਾ)-ਸਥਾਨਕ ਜੈ ਮਾਂ ਮੰਦਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਮਨ ਹਸਪਤਾਲ ਦੇ ਸਹਿਯੋਗ ਨਾਲ ਇਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਕੈਂਪ ਵਿਚ ਅਮਨ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੰਦਿਆਂ 250 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਢੁਕਵੀਂ ਡਾਕਟਰੀ ਸਲਾਹ ਦਿੱਤੀ।
ਜ
ਜਲਾਲਾਬਾਦ ਦੇ ਜੈ ਮਾਂ ਮੰਦਰ ਵਿਖੇ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਡਾਕਟਰੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰ। ਤਸਵੀਰ-ਜਸਕਰਨ ਸਿੰਘ ਤਨੇਜਾ
23-09-2026
ਜਲਾਲਾਬਾਦ, 22 ਸਤੰਬਰ (ਜਸਕਰਨ ਸਿੰਘ ਤਨੇਜਾ)-ਸਥਾਨਕ ਜੈ ਮਾਂ ਮੰਦਰ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਮਨ ਹਸਪਤਾਲ ਦੇ ਸਹਿਯੋਗ ਨਾਲ ਇਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਕੈਂਪ ਵਿਚ ਅਮਨ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੰਦਿਆਂ 250 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਢੁਕਵੀਂ ਡਾਕਟਰੀ ਸਲਾਹ ਦਿੱਤੀ। ਸਮਾਗਮ ਦੀ ਸ਼ੁਰੂਆਤ ਵਿਚ ਪ੍ਰੀਸ਼ਦ ਦੇ ਪ੍ਰਧਾਨ ਤਰਸੇਮ ਵਿਖੋਨਾ ਨੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ। ਸਕੱਤਰ ਸੀ.ਏ.ਸੰਦੀਪ ਚਲਾਣਾ, ਮੀਤ ਪ੍ਰਧਾਨ ਡਾ.ਸ਼ਾਮ ਜੁਨੇਜਾ ਅਤੇ ਐਡਵੋਕੇਟ ਝਾਂਬ ਨੇ ਸਾਰਿਆਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਤਰਸੇਮ ਵਿਖੋਨਾ ਨੇ ਮੁੱਖ ਮਹਿਮਾਨ ਕਪਿਲ ਗੁੰਬਰ, ਕ੍ਰਿਸ਼ਨਾ ਕੁਮਾਰ ਸ਼ਾਸਤਰੀ, ਸਤੀਸ਼ ਸਚਦੇਵਾ, ਦਵਿੰਦਰ ਕੁੱਕੜ, ਡਾ. ਅੰਕਿਤ ਮਿੱਢਾ ਅਤੇ ਡਾ. ਪ੍ਰਕਾਸ਼ ਦੋਸ਼ੀ ਸਮੇਤ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੈ ਮਾਂ ਮੰਦਰ ਕਮੇਟੀ ਦੇ ਵਿਨੋਦ ਸੇਤੀਆ, ਵਲੰਟੀਅਰ ਜਗਦੀਸ਼ ਅਤੇ ਐੱਮ.ਸੀ. ਜਰਨੈਲ ਸਿੰਘ ਦੀ ਲੈਬਾਰਟਰੀ ਵਲੋਂ ਖ਼ੂਨ ਦੀਆਂ ਜਾਂਚਾਂ ਵਿਚ ਦਿੱਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਕੈਂਪ ਵਿਚ ਅਮਨ ਹਸਪਤਾਲ ਦੀ ਮੈਡੀਕਲ ਟੀਮ, ਜਿਸ ਵਿਚ ਡਾ. ਸੁਸ਼ੀਲ ਅਰੋੜਾ, ਡਾ. ਗੁਰਪ੍ਰੀਤ ਅਤੇ ਡਾ. ਹਰਮਨ ਸ਼ਾਮਲ ਸਨ, ਨੇ ਮਰੀਜ਼ਾਂ ਦਾ ਮੁਆਇਨਾ ਕੀਤਾ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਲਈ ਜਿਗਰ ਦੀ ਜਾਂਚ ਵਾਸਤੇ ਮੁਫ਼ਤ ਫਾਈਬਰੋਸਕੈਨ ਟੈੱਸਟ ਅਤੇ ਹੱਡੀਆਂ ਦੀ ਸਿਹਤ ਲਈ ਬੋਨ ਮਿਨਰਲ ਡੈਂਸਿਟੀ ਟੈੱਸਟ ਬਿਲਕੁਲ ਮੁਫ਼ਤ ਕੀਤੇ ਗਏ। ਕੈਂਪ ਦੇ ਸੁਚਾਰੂ ਸੰਚਾਲਨ ਲਈ ਰੌਸ਼ਨ ਲਾਲ ਅਸੀਜਾ ਨੇ ਮੰਚ ਸੰਚਾਲਨ, ਨੀਰਜ ਛਾਬੜਾ ਨੇ ਰਜਿਸਟਰੇਸ਼ਨ ਅਤੇ ਪ੍ਰੋਜੈਕਟ ਇੰਚਾਰਜ ਪ੍ਰੇਮ ਛਾਬੜਾ ਤੇ ਲਲਿਤ ਗਾਂਧੀ ਨੇ ਬੈਠਣ ਅਤੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਕੀਤੇ। ਵਕੀਲ ਬੰਟੀ ਅਹੂਜਾ, ਅਸੀਮ ਠਠਈ, ਨੀਰਜ ਆਰੀਆ, ਮੁਕੇਸ਼ ਅਤੇ ਨਰੇਸ਼ ਕੁੱਕੜ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਨ ਅਤੇ ਮਰੀਜ਼ਾਂ ਨੂੰ ਕਤਾਰ ਬੱਧ ਕਰਨ ਵਿਚ ਅਹਿਮ ਯੋਗਦਾਨ ਪਾਇਆ। ਇਸ ਸਮਾਗਮ ਵਿਚ ਪ੍ਰਵੇਸ਼ ਖੰਨਾ, ਰਸ਼ਮੀ ਕੁੱਕੜ, ਰਾਕੇਸ਼ ਗਾਂਧੀ, ਦੀਪਕ ਛਾਬੜਾ, ਵਿਜੇ ਖੰਨਾ, ਵਿਨੋਦ ਕੁੱਕੜ, ਖ਼ਰੈਤ ਲਾਲ ਪਰੂਥੀ, ਸੁਰਿੰਦਰ ਛਾਬੜਾ, ਵਕੀਲ ਸ਼ਾਮ ਜੁਨੇਜਾ, ਨੀਤਾ ਨਾਗਪਾਲ, ਜਸਵਿੰਦਰ ਵਰਮਾ, ਅਸ਼ੋਕ ਡੁਮੜਾ, ਡਾ. ਰਜਨੀਸ਼ ਕੁਮਾਰ, ਡਾ. ਸਤੀਸ਼ ਸਚਦੇਵਾ ਅਤੇ ਸਾਜਨ ਚੁੱਘ ਸਮੇਤ ਕਈ ਮੈਂਬਰਾਂ ਨੇ ਸ਼ਿਰਕਤ ਕੀਤੀ। ਅੰਤ ਵਿਚ ਨਰੇਸ਼ ਕੁੱਕੜ ਨੇ ਸਾਰੇ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।