ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਸੇਮ ਨਾਲੇ ਦੇ ਨਾਲ ਤਿਕੋਣੀ ਚੌਕ ’ਚ ਸਵਾਗਤੀ ਸਥਾਨ ਬਣਾਇਆ ਜਾਵੇਗਾ-ਮਨਜੋਤ
ਮੰਡੀ ਲਾਧੂਕਾ, 22 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਕਿਹਾ ਹੈ ਮੰਡੀ ਦੇ ਰੇਲਵੇ ਸਟੇਸ਼ਨ, ਮੇਨ ਬਾਜ਼ਾਰ, ਮੰਡੀ ਦੇ ਨਿਕਾਸੀ ਨਾਲਿਆਂ ਦੀ ਮੁਰੰਮਤ ਅਤੇ ਇਨ੍ਹਾਂ ਦਾ ਪਾਇਪੀ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ।
ਮੰਡੀ ਲਾਧੂਕਾ, 22 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਮੰਡੀ ਬੋਰਡ ਤਹਿਤ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਕਿਹਾ ਹੈ ਮੰਡੀ ਦੇ ਰੇਲਵੇ ਸਟੇਸ਼ਨ, ਮੇਨ ਬਾਜ਼ਾਰ, ਮੰਡੀ ਦੇ ਨਿਕਾਸੀ ਨਾਲਿਆਂ ਦੀ ਮੁਰੰਮਤ ਅਤੇ ਇਨ੍ਹਾਂ ਦਾ ਪਾਇਪੀ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਮੰਡੀ ਦੇ ਸੇਮ ਨਾਲੇ ਤੋਂ ਲਹਿੰਦੇ ਸਮੇਂ ਤਿਕੋਣੀ ਚੌਂਕ ਜਿੱਥੇ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਨੂੰ ਚੌੜਾ ਕਰਕੇ ਇਸ ਦਾ ਸੁੰਦਰੀ ਕਰਨ ਕੀਤਾ ਜਾਵੇਗਾ ਅਤੇ ਇਕ ਸੁੰਦਰ ਤੇ ਸ਼ਾਨਦਾਰ ਸੈਲਫੀ ਪੁਆਇੰਟ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਮੰਡੀ ਵਿਚ ਜਦੋਂ ਦੀ ਪੰਚਾਇਤ ਬਣੀ ਹੈ, ਵਿਕਾਸ ਦੇ ਕੰਮ ਨਿਰੰਤਰ ਜਾਰੀ ਹਨ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਰਮਨ ਨਰੂਲਾ, ਅਮਰਜੀਤ ਸਿੰਘ, ਸੰਦੀਪ ਅਸੀਜਾ ਸੈਂਡੀ ਅਤੇ ਰਾਜਦੀਪ ਸਿੰਘ ਆਦਿ ਹਾਜ਼ਰ ਸਨ।