23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੋਟਰੀ ਕਲੱਬ ਅਬੋਹਰ ਮਿਡਟਾਊਨ ਵਲੋਂ ਸਕੂਲ ਆਫ਼ ਐਮੀਨੈਂਸ ਰਾਮਸਰਾ ਨੂੰ ਇਲੈਕਟ੍ਰਿਕ ਵਾਟਰ ਕੂਲਰ ਭੇਟ

ਬੱਲੂਆਣਾ, 22 ਸਤੰਬਰ (ਜਸਮੇਲ ਸਿੰਘ ਢਿੱਲੋਂ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਅਬੋਹਰ ਮਿਡਟਾਊਨ ਵਲੋਂ ਸਥਾਨਕ ‘ਸਕੂਲ ਆਫ਼ ਐਮੀਨੈਂਸ’ ਰਾਮਸਰਾ ਦੇ ਵਿਦਿਆਰਥੀਆਂ ਲਈ ਸਵੱਛ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਸੁਵਿਧਾ ਹਿਤ ਇਕ ਨਵਾਂ ਬਿਜਲੀ ਨਾਲ ਚੱਲਣ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਿੱਤ ਕਾਮਰਾ ਅਤੇ ਸਕੱਤਰ ਯਸ਼ ਮੁੰਜਾਲ ਦੀ ਅਗਵਾਈ ਹੇਠ ਕਲੱਬ ਮੈਂਬਰ ਆਸ਼ੀਸ਼ ਨਾਗਪਾਲ, ਅਰੁਣ ਖੁੰਗਰ ਅਤੇ ਪੰਕਜ ਗੋਇਲ ਨੇ ਸਕੂਲ ਪਹੁੰਚ ਕੇ ਇਸ ਵਾਟਰ ਕੂਲਰ ਨੂੰ ਇੰਸਟਾਲ ਕਰਵਾਇਆ।

Ad Position 21
No active advertisement
ਅਜੀਤ ਡੈਸਕ 23-09-2026
ਬੱਲੂਆਣਾ, 22 ਸਤੰਬਰ (ਜਸਮੇਲ ਸਿੰਘ ਢਿੱਲੋਂ)-ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਰੋਟਰੀ ਕਲੱਬ ਅਬੋਹਰ ਮਿਡਟਾਊਨ ਵਲੋਂ ਸਥਾਨਕ ‘ਸਕੂਲ ਆਫ਼ ਐਮੀਨੈਂਸ’ ਰਾਮਸਰਾ ਦੇ ਵਿਦਿਆਰਥੀਆਂ ਲਈ ਸਵੱਛ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਸੁਵਿਧਾ ਹਿਤ ਇਕ ਨਵਾਂ ਬਿਜਲੀ ਨਾਲ ਚੱਲਣ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਿੱਤ ਕਾਮਰਾ ਅਤੇ ਸਕੱਤਰ ਯਸ਼ ਮੁੰਜਾਲ ਦੀ ਅਗਵਾਈ ਹੇਠ ਕਲੱਬ ਮੈਂਬਰ ਆਸ਼ੀਸ਼ ਨਾਗਪਾਲ, ਅਰੁਣ ਖੁੰਗਰ ਅਤੇ ਪੰਕਜ ਗੋਇਲ ਨੇ ਸਕੂਲ ਪਹੁੰਚ ਕੇ ਇਸ ਵਾਟਰ ਕੂਲਰ ਨੂੰ ਇੰਸਟਾਲ ਕਰਵਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਖਹਿਰਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਿੰਸੀਪਲ ਨੇ ਦੱਸਿਆ ਕਿ ਸਵੱਛ ਪਾਣੀ ਹਰੇਕ ਮਨੁੱਖ ਦੀ ਬੁਨਿਆਦੀ ਲੋੜ ਹੈ। ਸਕੂਲ ਵਿਚ 1000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ, ਜਿਸ ਕਰਕੇ ਪਹਿਲਾਂ ਤੋਂ ਮੌਜੂਦ ਵਾਟਰ ਕੂਲਰਾਂ ਦੀ ਗਿਣਤੀ ਘੱਟ ਪੈ ਰਹੀ ਸੀ। ਇਸ ਨਵੇਂ ਵਾਟਰ ਕੂਲਰ ਦੇ ਲੱਗਣ ਨਾਲ ਵਿਦਿਆਰਥੀਆਂ ਨੂੰ ਨਾ ਸਿਰਫ਼ ਪੀਣ ਲਈ ਸਾਫ਼ ਤੇ ਠੰਢਾ ਪਾਣੀ ਮਿਲੇਗਾ, ਸਗੋਂ ਅੱਧੀ ਛੁੱਟੀ ਦੌਰਾਨ ਵਾਟਰ ਕੂਲਰਾਂ ’ਤੇ ਲੱਗਣ ਵਾਲੀ ਭੀੜ ਤੋਂ ਵੀ ਵੱਡੀ ਰਾਹਤ ਮਿਲੇਗੀ। ਸਕੂਲ ਪ੍ਰਬੰਧਕਾਂ ਵਲੋਂ ਰੋਟਰੀ ਕਲੱਬ ਦੇ ਪ੍ਰਧਾਨ, ਸਕੱਤਰ ਅਤੇ ਸਮੁੱਚੀ ਟੀਮ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੱਲੂਆਣਾ ਹਲਕੇ ਦੇ ਭਾਜਪਾ ਨੇਤਾ ਹਰਦੇਵ ਮੇਘਵਾਲ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਫ਼ਾਜ਼ਿਲਕਾ ਵਿਖੇ ਅਪਰੈਂਟਿਸਸ਼ਿਪ ਮੇਲਾ ਆਯੋਜਿਤ, 25 ਸਿਖਿਆਰਥੀਆਂ ਦੀ ਹੋਈ ਚੋਣ
Ad Position 24