ਫ਼ਾਜ਼ਿਲਕਾ ਬਲਾਕ ਕਾਂਗਰਸ ਅਤੇ ਦਿਹਾਤੀ ਦੀ ਨਵੀਂ ਕਾਰਜਕਾਰਨੀ ਜਾਰੀ, ਵਰਕਰਾਂ ’ਚ ਜਾਗੀ ਨਵੀਂ ਊਰਜਾ
* ਟਕਸਾਲੀ ਕਾਂਗਰਸੀਆਂ ਨੂੰ ਪਹਿਲ, ਤਜਰਬੇਕਾਰ ਅਤੇ ਜ਼ਮੀਨੀ ਵਰਕਰਾਂ ਨੂੰ ਵੀ ਮਿਲਿਆ ਨੁਮਾਇੰਦਗੀ * ਜ਼ਿਲ੍ਹਾ ਪ੍ਰਧਾਨ ਸਿੱਧੂ, ਡਾ. ਰਿਣਵਾ, ਸਮਰਬੀਰ ਸਿੱਧੂ ਅਤੇ ਕੌਸ਼ਲ ਬੂਕ ਰਹੇ ਮੌਜੂਦ
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਬਲਾਕ ਕਾਂਗਰਸ ਕਮੇਟੀ ਅਰਬਨ ਅਤੇ ਦਿਹਾਤੀ ਦੀ ਨਵੀਂ ਬਣੀ ਕਾਰਜਕਾਰਨੀ ਮੰਗਲਵਾਰ ਨੂੰ ਅਰੋੜਵੰਸ਼ ਭਵਨ ਵਿਖੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਜਾਰੀ ਕੀਤੀ ਗਈ। ਇਸ ਕਾਰਜਕਾਰਨੀ ਦਾ ਗਠਨ ਬਲਾਕ ਕਾਂਗਰਸ ਕਮੇਟੀ ਅਰਬਨ ਦੇ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ‘ਮਨੂ’, ਅਸ਼ੋਕ ਕੰਬੋਜ ਅਤੇ ਜਸਬੀਰ ਸਿੰਘ ਸੈਣੀ ਵਲੋਂ ਕੀਤਾ ਗਿਆ ਹੈ।
ਫ਼
ਫ਼ਾਜ਼ਿਲਕਾ ਦੇ ਅਰੋੜਵੰਸ਼ ਭਵਨ ਵਿਖੇ ਬਲਾਕ ਕਾਂਗਰਸ ਅਰਬਨ ਅਤੇ ਦਿਹਾਤੀ ਦੀ ਨਵੀਂ ਕਾਰਜਕਾਰਨੀ ਜਾਰੀ ਕਰਨ ਸਮੇਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਡਾ.ਮਹਿੰਦਰ ਰਿਣਵਾ, ਸਮਰਬੀਰ ਸਿੰਘ ਸਿੱਧੂ ਅਤੇ ਹੋਰ ਆਗੂ। ਅਜੀਤ ਤਸਵੀਰ
23-09-2026
ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਬਲਾਕ ਕਾਂਗਰਸ ਕਮੇਟੀ ਅਰਬਨ ਅਤੇ ਦਿਹਾਤੀ ਦੀ ਨਵੀਂ ਬਣੀ ਕਾਰਜਕਾਰਨੀ ਮੰਗਲਵਾਰ ਨੂੰ ਅਰੋੜਵੰਸ਼ ਭਵਨ ਵਿਖੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਜਾਰੀ ਕੀਤੀ ਗਈ। ਇਸ ਕਾਰਜਕਾਰਨੀ ਦਾ ਗਠਨ ਬਲਾਕ ਕਾਂਗਰਸ ਕਮੇਟੀ ਅਰਬਨ ਦੇ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ‘ਮਨੂ’, ਅਸ਼ੋਕ ਕੰਬੋਜ ਅਤੇ ਜਸਬੀਰ ਸਿੰਘ ਸੈਣੀ ਵਲੋਂ ਕੀਤਾ ਗਿਆ ਹੈ। ਇਸ ਕਾਰਜਕਾਰਨੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਵਾਨਗੀ ਹਾਸਲ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਾਰਜਕਾਰਨੀ ਦਾ ਐਲਾਨ ਕੀਤਾ। ਪ੍ਰੋਗਰਾਮ ਵਿਚ ਸਾਬਕਾ ਵਿਧਾਇਕ ਡਾ.ਮਹਿੰਦਰ ਰਿਣਵਾ, ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ, ਕਾਂਗਰਸ ਆਗੂ ਰੂਬੀ ਗਿੱਲ ਅਤੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ। ਐਡਵੋਕੇਟ ਰਿਤੇਸ਼ ਗਗਨੇਜਾ ‘ਮਨੂ’ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕੀਤਾ। ਰਿਤੇਸ਼ ਗਗਨੇਜਾ ਨੇ ਦੱਸਿਆ ਕਿ ਨਵੀਂ ਕਾਰਜਕਾਰਨੀ ਵਿਚ ਪਾਰਟੀ ਦੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤਜਰਬੇਕਾਰ ਆਗੂਆਂ ਅਤੇ ਜ਼ਮੀਨੀ ਪੱਧਰ ’ਤੇ ਸਰਗਰਮ ਵਰਕਰਾਂ ਨੂੰ ਵੀ ਸੰਗਠਨ ਵਿਚ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਣ ਲਈ ਕੰਮ ਕਰੇਗੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਸਾਰੇ ਵਰਕਰਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਬੂਥ ਪੱਧਰ ਤੱਕ ਪਹੁੰਚਾਉਣ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਸਾਰੇ ਵਰਕਰਾਂ ਨੂੰ ਆਪਸੀ ਤਾਲਮੇਲ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਐਡਵੋਕੇਟ ਮਹਿੰਦਰ ਲੂਣਾ, ਸਵਦੇਸ਼ੀ ਲਾਲ ਪੁਜਾਰਾ, ਸਾਬਕਾ ਕੌਂਸਲਰ ਪਾਲ ਚੰਦ ਵਰਮਾ, ਹਰਬੰਸ ਲਾਲ ਕਾਮਰਾ, ਕੌਂਸਲਰ ਭਜਨ ਲਾਲ, ਕੌਂਸਲਰ ਜਸਪਾਲ ਬੱਚੀ, ਸਾਬਕਾ ਕੌਂਸਲਰ ਜਗਦੀਸ਼ ਬਜਾਜ, ਅਮਨ ਦੁਰੇਜਾ, ਪਵਨ ਚਾਵਲਾ ਕਾਲਾ, ਰਮਨ ਸਚਦੇਵਾ, ਕ੍ਰਿਸ਼ਨ ਸ਼ਰਮਾ, ਤ੍ਰਿਭਵਨ ਰਾਮ, ਸੂਬੇਦਾਰ ਚੰਦ ਸਿੰਘ, ਨਰੇਸ਼ ਸ਼ਰਮਾ, ਸੰਦੀਪ ਕਟਾਰੀਆ, ਯੋਗੇਸ਼ ਸ਼ਰਮਾ, ਬੰਟੀ ਚੋਪੜਾ, ਨਰੇਸ਼ ਵਰਮਾ ਆਦਿ ਮੌਜੂਦ ਸਨ। ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਵੀਂ ਕਾਰਜਕਾਰਨੀ ਵਿਚ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਾਂਗਰਸ ਲਈ ਕੰਮ ਕਰਨ ਵਾਲੇ ਤਜਰਬੇਕਾਰ ਵਰਕਰਾਂ ਦੇ ਨਾਲ-ਨਾਲ ਪਾਰਟੀ ਦੇ ਜ਼ਮੀਨੀ ਵਰਕਰਾਂ ਨੂੰ ਵੀ ਸੰਗਠਨ ਵਿਚ ਯੋਗ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰਾਂ ਦੇ ਤਜਰਬੇ ਅਤੇ ਨੌਜਵਾਨਾਂ ਦੀ ਊਰਜਾ ਦਾ ਸੁਮੇਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਪ੍ਰਦਾਨ ਕਰੇਗਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਨੇ ਆਗਾਮੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀਆਂ ਸੰਭਾਵਨਾਵਾਂ ’ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ 2027 ਵਿਚ ਫ਼ਾਜ਼ਿਲਕਾ ਤੋਂ ਕਾਂਗਰਸ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੇਗੀ। ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ ਨੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਰਬਨ ਅਤੇ ਦਿਹਾਤੀ ਬਲਾਕ ਦੀ ਨਵੀਂ ਕਾਰਜਕਾਰਨੀ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਵਿਚ ਅਹਿਮ ਭੂਮਿਕਾ ਨਿਭਾਏਗੀ।