22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਸ਼ਕੂਰ ਵਿਖੇ ਐੱਚ.ਆਈ.ਵੀ./ਏਡਜ਼ ਸੰਬੰਧੀ ਸੰਵੇਦਨਸ਼ੀਲਤਾ ਟਰੇਨਿੰਗ ਪ੍ਰੋਗਰਾਮ

ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਪੇਂਡੂ ਲੋਕਾਂ ਨੂੰ ਐੱਚ. ਆਈ.

Ad Position 21
No active advertisement
ਅਜੀਤ ਡੈਸਕ 23-09-2026
ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਪੇਂਡੂ ਲੋਕਾਂ ਨੂੰ ਐੱਚ.ਆਈ.ਵੀ./ਏ.ਆਈ.ਡੀ.ਐੱਸ. ਸਬੰਧੀ ਸਹੀ ਜਾਣਕਾਰੀ ਦੇਣ, ਇਸ ਦੀ ਰੋਕਥਾਮ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪਿੰਡ ਸ਼ਕੂਰ ਵਿਖੇ ‘‘ਲਿੰਕ ਵਰਕਰ ਪ੍ਰੋਜੈਕਟ ਰਾਹੀਂ ਪੇਂਡੂ ਆਬਾਦੀ ਲਈ ਸੰਵੇਦਨਸ਼ੀਲਤਾ ਟਰੇਨਿੰਗ ਪ੍ਰੋਗਰਾਮ’’ ਕਰਵਾਇਆ ਗਿਆ। ਇਹ ਪ੍ਰੋਗਰਾਮ ਹਿਮਾਲਯਨ ਫਾਊਂਡੇਸ਼ਨ ਲਿੰਕ ਵਰਕਰ ਸਕੀਮ, ਫ਼ਿਰੋਜ਼ਪੁਰ ਵਲੋਂ ਆਯੋਜਿਤ ਕੀਤਾ ਗਿਆ। ਟਰੇਨਿੰਗ ਸੈਸ਼ਨ ਦੌਰਾਨ ਪੀ.ਐੱਸ.ਏ.ਸੀ.ਐੱਸ. ਦੇ ਰਿਸੋਰਸ ਪਰਸਨ ਸੁਖਦੇਵ ਸਿੰਘ ਨੇ ਐੱਚ.ਆਈ.ਵੀ./ਏ.ਆਈ. ਡੀ.ਐੱਸ. ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਬਿਮਾਰੀ ਦੀ ਰੋਕਥਾਮ, ਬਚਾਅ ਦੇ ਢੰਗਾਂ, ਐੱਚ.ਆਈ.ਵੀ. ਨਾਲ ਜੁੜੇ ਕਲੰਕ ਅਤੇ ਭੇਦਭਾਵ ਤੋਂ ਬਚਣ ਅਤੇ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਉਣ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਆਈ.ਸੀ.ਟੀ.ਸੀ., ਏ.ਆਰ.ਟੀ. ਸੈਂਟਰ, ਓ.ਐੱਸ.ਟੀ. ਸੈਂਟਰ ਸਮੇਤ ਉਪਲਬਧ ਸਿਹਤ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਆਸ਼ਾ ਵਰਕਰਾਂ, ਏ.ਐੱਨ.ਐੱਮ., ਆਂਗਣਵਾੜੀ ਵਰਕਰਾਂ, ਸਰਪੰਚ, ਪੰਚਾਇਤ ਮੈਂਬਰਾਂ, ਆਰ.ਐੱਮ.ਪੀ. ਡਾਕਟਰਾਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਸਮੇਤ ਲਗਭਗ 40-45 ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਪਿੰਡ ਦੇ ਸਰਪੰਚ ਖ਼ੁਸ਼ਦੀਪ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਰਹੇ। ਇਸ ਮੌਕੇ ਡੀ.ਆਰ.ਪੀ.ਪ੍ਰਿਆ ਸ਼ਰਮਾ ਵਲੋਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ। ਕੁਲਵੰਤ ਸਿੰਘ ਸੁਪਰਵਾਈਜ਼ਰ ਅਤੇ ਕੁਲਜੀਤ ਸਿੰਘ ਸੀ.ਐੱਸ.ਡਬਲਯੂ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਅੰਤ ਵਿਚ ਪ੍ਰਸ਼ਨੋਤਰੀ ਸੈਸ਼ਨ ਕਰਵਾਇਆ ਗਿਆ, ਜਿਸ ਦੌਰ ਾਨ ਭਾਗੀਦਾਰਾਂ ਵਲੋਂ ਐੱਚ.ਆਈ.ਵੀ./ਏ.ਆਈ.ਡੀ.ਐੱਸ. ਅਤੇ ਸਿਹਤ ਸੇਵਾਵਾਂ ਸਬੰਧੀ ਸਵਾਲ ਪੁੱਛੇ ਗਏ ਅਤੇ ਮਾਹਿਰਾਂ ਵਲੋਂ ਉਨ੍ਹਾਂ ਦੇ ਜਵਾਬ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਰਿਫਰੈਸ਼ਮੈਂਟ ਅਤੇ ਪੀ.ਐੱਸ.ਏ.ਸੀ.ਐੱਸ. ਦੀਆਂ ਗਾਈਡਲਾਈਨਾਂ ਅਨੁਸਾਰ ਟੀ.ਏ. ਵੀ ਮੁਹੱਈਆ ਕਰਵਾਇਆ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਐੱਚ.ਆਈ.ਵੀ./ਏ.ਆਈ.ਡੀ.ਐੱਸ. ਸਬੰਧੀ ਸਹੀ ਅਤੇ ਵਿਗਿਆਨਕ ਜਾਣਕਾਰੀ ਦਾ ਪਿੰਡ ਪੱਧਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਾਗਰੂਕਤਾ ਰਾਹੀਂ ਹੀ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਦੇ ਤਰੀਕਿਆਂ ਅਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਬੰਟੀ ਭਠੇਜਾ ਅਤੇ ਨਗਰ ਕੌਂਸਲ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਸੀਵਰੇਜ, ਪਾਣੀ ਅਤੇ ਸ... ਅਗਲੀ ਖ਼ਬਰ ‘ਲੋਕਾਂ ਦੀ ਜਾਨ-ਮਾਲ ਰੱਬ ਆਸਰੇ, ਪੰਜਾਬ ਸਰਕਾਰ ਸੁਰੱਖਿਆ ਦੇਣ ’ਚ ਫ਼ੇਲ੍ਹ’- ਜਿੰਦੂ
Ad Position 24