24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੀਰਾ ਮੈਡੀਕਲ ਕਾਲਜ ’ਚ ਜਾਗਰੂਕਤਾ ਸੈਮੀਨਾਰ

ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਕਾਲਜ ਅਬੋਹਰ ਵਿਖੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 24-09-2026
ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਕਾਲਜ ਅਬੋਹਰ ਵਿਖੇ ਬੀ.ਐੱਸ.ਸੀ. ਨਰਸਿੰਗ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਐਸੋਸੀਏਟ ਪ੍ਰੋਫੈਸਰ ਜਗਮਿੰਦਰ ਕੌਰ ਦੀ ਅਗਵਾਈ ਤੇ ਨਿਗਰਾਨੀ ਹੇਠ ਕਲਾਸ ਕੋਆਰਡੀਨੇਟਰ ਵਿਜੈ ਕੁਮਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਡਾ.ਜੀ.ਐੱਸ.ਮਿੱਤਲ, ਮੈਨੇਜਿੰਗ ਡਾਇਰੈਕਟਰ ਐਡਵੋਕੇਟ ਸਮੀਰ ਮਿੱਤਲ, ਡਾਇਰੈਕਟਰ ਡਾ.ਸਾਹਿਲ ਮਿੱਤਲ, ਪ੍ਰਿੰਸੀਪਲ ਡਾ.ਰਾਮ ਸਰੂਪ ਸ਼ਰਮਾ, ਵਾਈਸ ਪ੍ਰਿੰਸੀਪਲ ਡਾ.ਰਾਹੀਸ਼ ਚੰਦ ਸਮੇਤ ਹੋਰ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ। ਚੇਅਰਮੈਨ ਡਾ.ਜੀ.ਐੱਸ.ਮਿੱਤਲ ਨੇ ਏਡਜ਼ ਤੋਂ ਬਚਾਅ ਦੇ ਮਹੱਤਵ ’ਤੇ ਚਾਨਣਾ ਪਾਇਆ। ਸੈਮੀਨਾਰ ਦੌਰਾਨ ਵਿਦਿਆਰਥੀ ਬੁਲਾਰਿਆਂ ਵਿਚ ਗਗਨਪ੍ਰੀਤ ਕੌਰ, ਸਾਈ ਨੀਤੀ, ਨਵਨੀਤ ਕੌਰ, ਰੋਹਿਤ ਸ਼ਰਮਾ, ਜਸ਼ਨਪ੍ਰੀਤ ਕੌਰ ਤੇ ਹਰਸਿਮਰਨਪ੍ਰੀਤ ਕੌਰ ਨੇ ਏਡਜ਼ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਭਰਪੂਰ ਪੇਸ਼ਕਾਰੀ ਕੀਤੀ। ਐਂਕਰਿੰਗ ਦੀ ਜ਼ਿੰਮੇਵਾਰੀ ਤਨਿਸ਼ਾ, ਗੁਰਲੀਨ ਕੌਰ, ਮਹਿਕ ਅਤੇ ਨੰਦਿਨੀ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਫਾਇਰਿੰਗ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਸਮਾਗਮ
Ad Position 24