26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ ਵਲੋਂ ਆਸਿਫ਼ਵਾਲਾ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਆਪਣੇ ਫ਼ਾਜ਼ਿਲਕਾ ਦੌਰੇ ਦੌਰਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸਥਿਤ ਸ਼ਹੀਦਾਂ ਦੀ ਸਮਾਧ ਆਸਿਫ਼ਵਾਲਾ ਵਿਖੇ ਨਤਮਸਤਕ ਹੋ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਨੇ ਰਵਿੰਦਰ ਡਾਲਵੀ ਨੂੰ ਸ਼ਹੀਦੀ ਸਮਾਰਕ ਨਾਲ ਜੁੜੇ ਇਤਿਹਾਸ ਤੇ 1971 ਦੀ ਜੰਗ ਦੌਰਾਨ ਭਾਰਤੀ ਜਵਾਨਾਂ ਵਲੋਂ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 27-09-2026
ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਆਪਣੇ ਫ਼ਾਜ਼ਿਲਕਾ ਦੌਰੇ ਦੌਰਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸਥਿਤ ਸ਼ਹੀਦਾਂ ਦੀ ਸਮਾਧ ਆਸਿਫ਼ਵਾਲਾ ਵਿਖੇ ਨਤਮਸਤਕ ਹੋ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਨੇ ਰਵਿੰਦਰ ਡਾਲਵੀ ਨੂੰ ਸ਼ਹੀਦੀ ਸਮਾਰਕ ਨਾਲ ਜੁੜੇ ਇਤਿਹਾਸ ਤੇ 1971 ਦੀ ਜੰਗ ਦੌਰਾਨ ਭਾਰਤੀ ਜਵਾਨਾਂ ਵਲੋਂ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਰਵਿੰਦਰ ਡਾਲਵੀ ਨੇ ਬੇਰੀਵਾਲਾ ਪੁਲ ਦਾ ਵੀ ਦੌਰਾ ਕੀਤਾ ਤੇ 1971 ਦੀ ਜੰਗ ਨਾਲ ਸਬੰਧਿਤ ਘਟਨਾਵਾਂ ਤੇ ਇਸ ਇਲਾਕੇ ਦੇ ਇਤਿਹਾਸਿਕ ਮਹੱਤਵ ਬਾਰੇ ਜਾਣਕਾਰੀ ਹਾਸਲ ਕੀਤੀ। ਸ਼ਹੀਦਾਂ ਨੂੰ ਨਮਨ ਕਰਦਿਆਂ ਰਵਿੰਦਰ ਡਾਲਵੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਬਲੀਦਾਨ ਅਤੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਤੋਂ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ, ਰਾਜ ਬਖ਼ਸ਼ ਕੰਬੋਜ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਕੌਸ਼ਲ ਬੂਕ, ਬਲਾਕ ਪ੍ਰਧਾਨ ਰਿਤੇਸ਼ ਗਗਨੇਜਾ, ਜਸਬੀਰ ਸੈਣੀ, ਅਸ਼ੋਕ ਕੰਬੋਜ, ਪ੍ਰੋ.ਤ੍ਰਿਭਵਨ ਰਾਮ, ਫ਼ਰਿਸ਼ਤਾ ਦਹੂਜਾ, ਕਰਨੈਲ ਸੈਕਟਰੀ, ਕੁਲਦੀਪ ਸਿੰਘ, ਜੈ ਚੰਦ, ਸਰਦੂਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਥੇਹ ਕਲੰਦਰ ’ਚ ਕਰਵਾਇਆ ਅੰਮ੍ਰਿਤ ਸੰਚਾਰ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 28 ਤੋਂ
Ad Position 24