ਵੱਖ-ਵੱਖ ਥਾਈਂ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿ ਸਰਹੱਦ ਦੇ ਕੌਮਾਂਤਰੀ ਸਾਦਕੀ ਬਾਰਡਰ ’ਤੇ ਰਿਟਰੀਟ ਸੈਰੇਮਨੀ ਉਪਰੰਤ ਪੀ. ਐੱਮ.
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿ ਸਰਹੱਦ ਦੇ ਕੌਮਾਂਤਰੀ ਸਾਦਕੀ ਬਾਰਡਰ ’ਤੇ ਰਿਟਰੀਟ ਸੈਰੇਮਨੀ ਉਪਰੰਤ ਪੀ.ਐੱਮ.ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀਆਂ ਵਿਦਿਆਰਥਣਾਂ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮਦਿਨ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੀਆਂ ਸੈਂਕੜੇ ਵਿਦਿਆਰਥਣਾਂ ਨੇ ਭਗਤ ਸਿੰਘ ਦੀ ਤਸਵੀਰ ’ਤੇ ਫ਼ੁਲ ਭੇਟ ਕਰਕੇ ਨਮਨ ਕੀਤਾ। ਇਸ ਮੌਕੇ ਭਾਰਤ ਦੀ ਸੁਰ ਕੋਕਿਲਾ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ 97ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਆਵਾਜ਼ ਵਿਚ ਗਾਏ ਦੇਸ਼ ਭਗਤੀ ਦੇ ਗੀਤ ਸਾਂਝੇ ਤੌਰ ’ਤੇ ਸੁਣੇ ਗਏ। ਸਕੂਲ ਪ੍ਰਬੰਧਕ ਕਮੇਟੀ ਵਲੋਂ ਲੈਕਚਰਾਰ ਨਿਰਮਲਾ ਜਿਆਣੀ, ਪ੍ਰੀਤੀ ਬਹਿਲ, ਮਮਤਾ, ਪੂਜਾ ਕੁੱਕੜ, ਮਨਜੀਤ ਕੌਰ, ਅਸ਼ੋਕ ਫੁਟੇਲਾ ਤੇ ਸੁਨੀਲ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਬੀ.ਐੱਸ.ਐੱਫ. ਜਵਾਨਾਂ ਨੂੰ ਮਠਿਆਈਆਂ ਭੇਟ ਕੀਤੀਆਂ। * ਫ਼ਾਜ਼ਿਲਕਾ,(ਅਮਰਜੀਤ ਸ਼ਰਮਾ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪ੍ਰਧਾਨ ਸਰਪੰਚ ਯੂਨੀਅਨ ਸੰਦੀਪ ਸਿੰਘ ਭੱਟੀ ਵਲੋਂ ਸ਼ਹੀਦ ਦੇ ਬੁੱਤ ’ਤੇ ਸ਼ਰਧਾ ਦੇ ਫ਼ੁਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਦੀਪ ਸਿੰਘ ਭੱਟੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਤੇ ਜੀਵਨ ਕੁਰਬਾਨ ਕਰਕੇ ਇਤਿਹਾਸ ਵਿਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਦੀ ਦੇਸ਼ ਭਗਤੀ, ਦਲੇਰੀ ਤੇ ਇਨਕਲਾਬੀ ਵਿਚਾਰ ਅੱਜ ਵੀ ਨੌਜਵਾਨ ਪੀੜ੍ਹੀ ਲਈ ਵੱਡਾ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਸੁੱਖਾ ਚੇਅਰਮੈਨ, ਹਰਜੀਤ ਸਰਪੰਚ ਘੜੁੰਮੀ, ਸੋਨੂੰ ਸਰਪੰਚ, ਬਚਨ ਯੂਥ ਪ੍ਰਧਾਨ, ਬਲਜਿੰਦਰ ਕੰਬੋਜ ਸਰਪੰਚ, ਸੁਰਿੰਦਰ ਜ਼ਿਲ੍ਹਾ ਪਰਿਸ਼ਦ, ਰਮਨ ਸਰਪੰਚ, ਦੇਸ਼ ਰਾਜ ‘ਆਪ’ ਆਗੂ, ਹਰਬੰਸ, ਗਗਨ ਸਮਾਜ ਸੇਵੀ, ਸ਼ਿੰਦਾ ਮੰਡੀ ਹਜ਼ੂਰ, ਇੰਦਰ ਕੰਬੋਜ, ਗੁਰੀ ਕੰਬੋਜ ਤੇ ਅਨਿਲ ਕੰਬੋਜ ਸਮੇਤ ਹੋਰ ਪਤਵੰਤੇ ਸਾਥੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। (ਬਾਕੀ ਸਫ਼ਾ 8 ’ਤੇ)