29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਦਾਨੀ ਸੱਜਣ ਦੇ ਸਹਿਯੋਗ ਨਾਲ ਭਰੀ ਪੂਰੇ ਸਾਲ ਦੀ ਫ਼ੀਸ, ਸਰਸਵਤੀ ਕਾਲਜ ’ਚ ਜੀ.ਐਨ.ਐੱਮ. ਕੋਰਸ ’ਚ ਕਰਵਾਇਆ ਦਾਖਲਾ

ਅਬੋਹਰ, 28 ਸਤੰਬਰ (ਵਿਵੇਕ ਹੂੜੀਆ)-ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਿੱਖਿਆ ਵਿਚ ਮਦਦ ਕਰਨ ਵੱਲ ਇਕ ਹੋਰ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ, ਅਰੋੜਾ ਵਿਕਾਸ ਮੰਚ ਨੇ ਇਕ ਬੇਹੱਦ ਲੋੜਵੰਦ ਪਰਿਵਾਰ ਦੀ ਧੀ ਦੀ ਪੜ੍ਹਾਈ ਦਾ ਸੁਪਨਾ ਸਾਕਾਰ ਕੀਤਾ ਹੈ। ਮੰਚ ਵਲੋਂ ਇਕ ਗੁਪਤ ਦਾਨੀ ਸੱਜਣ ਦੇ ਸਹਿਯੋਗ ਨਾਲ ਵਿਦਿਆਰਥਣ ਦੀ ਪੂਰੇ ਸਾਲ ਦੀ ਫ਼ੀਸ ਭਰ ਕੇ ਸਰਸਵਤੀ ਕਾਲਜ ਵਿਚ ਜੀ.

Ad Position 21
No active advertisement
ਅਜੀਤ ਡੈਸਕ 29-09-2026
ਅਬੋਹਰ, 28 ਸਤੰਬਰ (ਵਿਵੇਕ ਹੂੜੀਆ)-ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਿੱਖਿਆ ਵਿਚ ਮਦਦ ਕਰਨ ਵੱਲ ਇਕ ਹੋਰ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ, ਅਰੋੜਾ ਵਿਕਾਸ ਮੰਚ ਨੇ ਇਕ ਬੇਹੱਦ ਲੋੜਵੰਦ ਪਰਿਵਾਰ ਦੀ ਧੀ ਦੀ ਪੜ੍ਹਾਈ ਦਾ ਸੁਪਨਾ ਸਾਕਾਰ ਕੀਤਾ ਹੈ। ਮੰਚ ਵਲੋਂ ਇਕ ਗੁਪਤ ਦਾਨੀ ਸੱਜਣ ਦੇ ਸਹਿਯੋਗ ਨਾਲ ਵਿਦਿਆਰਥਣ ਦੀ ਪੂਰੇ ਸਾਲ ਦੀ ਫ਼ੀਸ ਭਰ ਕੇ ਸਰਸਵਤੀ ਕਾਲਜ ਵਿਚ ਜੀ.ਐਨ.ਐੱਮ.ਕੋਰਸ ਵਿਚ ਦਾਖਲਾ ਦਿਵਾਇਆ ਗਿਆ। ਅਰੋੜਾ ਵਿਕਾਸ ਮੰਚ ਦੇ ਮੁਖੀ ਗਗਨ ਚੁੱਘ ਨੇ ਦੱਸਿਆ ਕਿ ਵਿਦਿਆਰਥਣ ਨਰਸਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਸੀ ਪਰ ਆਰਥਿਕ ਤੰਗੀ ਕਾਰਨ ਪਰਿਵਾਰ ਫ਼ੀਸ ਭਰਨ ਤੋਂ ਅਸਮਰਥ ਸੀ। ਪਰਿਵਾਰ ਦੀ ਹਾਲਤ ਤੇ ਵਿਦਿਆਰਥਣ ਦੀ ਪੜ੍ਹਾਈ ਪ੍ਰਤੀ ਲਗਨ ਦੀ ਜਾਂਚ ਕਰਨ ਤੋਂ ਬਾਅਦ ਮੰਚ ਨੇ ਉਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਇਸ ਨੇਕ ਕਾਰਜ ਵਿਚ ਸਰਸਵਤੀ ਕਾਲਜ ਦੇ ਚੇਅਰਮੈਨ ਡਾ.ਮਨੋਜ ਨੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਫ਼ੀਸ ਵਿਚ 20 ਹਜ਼ਾਰ ਰੁਪਏ ਦੀ ਵਿਸ਼ੇਸ਼ ਛੋਟ ਦਿੱਤੀ ਜਦਕਿ ਬਾਕੀ ਦੀ ਪੂਰੀ ਫ਼ੀਸ ਗੁਪਤ ਦਾਨੀ ਸੱਜਣ ਵਲੋਂ ਅਦਾ ਕੀਤੀ ਗਈ। ਗਗਨ ਚੁੱਘ ਨੇ ਕਿਹਾ ਕਿ ਆਰਥਿਕ ਮੰਦਹਾਲੀ ਕਾਰਨ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਲਾਕੇ ਵਿਚ ਮੰਚ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਵਿਦਿਆਰਥਣ ਦੇ ਪਰਿਵਾਰ ਨੇ ਵੀ ਮੰਚ ਤੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਵਿਸ਼ਵ ਰੇਬੀਜ਼ ਦਿਵਸ ਮੌਕੇ ਭਾਗ ਸਿੰਘ ਖ਼ਾਲਸਾ ਕਾਲਜ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ
Ad Position 24