01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ’ਚ ਸੈਮੀਨਾਰ ਕਰਵਾਇਆ

ਫਿਰੋਜ਼ਪੁਰ, 1 ਅਕਤੂਬਰ (ਗੁਰਿੰਦਰ ਸਿੰਘ)- ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਭਾਵੀ ਆਯੁਰਵੈਦਿਕ ਡਾਕਟਰਾਂ ਵਿਚ ਆਯੁਰਵੇਦ ਪ੍ਰਤੀ ਰੁਚੀ, ਸਮਰਪਣ ਤੇ ਸੇਵਾ-ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਆਯੁਰਵੇਦ ਦੀਆਂ ਵਿਆਪਕ ਸੰਭਾਵਨਾਵਾਂ ਤੇ ਇਸ ਖੇਤਰ ਵਿਚ ਸਫਲ ਕਰੀਅਰ ਲਈ ਲੋੜੀਂਦੇ ਵਿਹਾਰਕ ਪੱਖਾਂ ਤੋਂ ਜਾਣੂ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 02-10-2026
ਫਿਰੋਜ਼ਪੁਰ, 1 ਅਕਤੂਬਰ (ਗੁਰਿੰਦਰ ਸਿੰਘ)- ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਭਾਵੀ ਆਯੁਰਵੈਦਿਕ ਡਾਕਟਰਾਂ ਵਿਚ ਆਯੁਰਵੇਦ ਪ੍ਰਤੀ ਰੁਚੀ, ਸਮਰਪਣ ਤੇ ਸੇਵਾ-ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਆਯੁਰਵੇਦ ਦੀਆਂ ਵਿਆਪਕ ਸੰਭਾਵਨਾਵਾਂ ਤੇ ਇਸ ਖੇਤਰ ਵਿਚ ਸਫਲ ਕਰੀਅਰ ਲਈ ਲੋੜੀਂਦੇ ਵਿਹਾਰਕ ਪੱਖਾਂ ਤੋਂ ਜਾਣੂ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਪਹੁੰਚੇ ਡਾ.ਜਸਮੀਤ ਮੱਕੜ ਨੇ ਆਪਣੇ 12 ਸਾਲਾਂ ਦੇ ਆਯੁਰਵੈਦਿਕ ਚਿਕਿਤਸਾ ਅਨੁਭਵ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਨਿਰੰਤਰ ਅਧਿਐਨ, ਧੀਰਜ, ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲਤਾ ਤੇ ਚਿਕਿਤਸਾ ਪ੍ਰਤੀ ਸਮਰਪਣ ਇਕ ਸਫਲ ਆਯੁਰਵੈਦਿਕ ਡਾਕਟਰ ਦੀ ਬੁਨਿਆਦ ਹਨ। ਸਟੇਟ ਧਨਵੰਤਰੀ ਐਵਾਰਡ ਨਾਲ ਸਨਮਾਨਿਤ ਡਾ. ਮੱਕੜ ਨੇ ਵਿਦਿਆਰਥੀਆਂ ਨੂੰ ਆਯੁਰਵੇਦ ਦੀ ਪ੍ਰੈਕਟਿਸ ਨਾਲ ਜੁੜੇ ਕਈ ਮਹੱਤਵਪੂਰਨ ਵਿਹਾਰਕ ਸੁਝਾਅ ਵੀ ਦਿੱਤੇ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵਿਚਾਰ ਸੁਣੇ ਅਤੇ ਆਯੁਰਵੇਦ ਦੇ ਖੇਤਰ ਵਿਚ ਭਵਿੱਖੀ ਪ੍ਰੈਕਟਿਸ ਪ੍ਰਤੀ ਆਪਣੀ ਰੁਚੀ ਪ੍ਰਗਟਾਈ। ਇਸ ਮੌਕੇ ਡਾ.ਸੁਰਿੰਦਰ ਸਿੰਘ ਕਪੂਰ ਸੇਵਾ ਮੁਕਤ ਸੀਨੀਅਰ ਵੈਟਰਨਰੀ ਅਫ਼ਸਰ, ਕ੍ਰਿਪਾਲ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ.ਦਲਜੀਤ ਸਿੰਘ ਪ੍ਰਧਾਨ ਨੀਮਾ ਫਿਰੋਜ਼ਪੁਰ ਸਿਟੀ, ਉਦੈ ਪ੍ਰਕਾਸ਼ ਪ੍ਰਿੰਸੀਪਲ ਹੰਸਰਾਜ ਵਿਦਿਆ ਮੰਦਰ ਤੇ ਅਸ਼ੋਕ ਕਾਰੋਬਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਪੰਜਾਬ ਵਿਚ ਏਕਲ ਵਿਦਿਆਲਿਆ ਦੇ ਕਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਡਾ.ਪ੍ਰਵੀਨ ਤਲਵਾਰ ਤੇ ਰਮੇਸ਼ ਅਗਰਵਾਲ ਪ੍ਰਧਾਨ ਏਕਲ ਵਿਦਿਆਲਿਆ ਪੰਜਾਬ ਵੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਦੇ ਚਰਨਾਂ ਵਿਚ ਦੀਪ ਪ੍ਰਜ੍ਵਲਿਤ ਕਰਕੇ ਕੀਤੀ ਗਈ। ਮੰਚ ਸੰਚਾਲਨ ਡਾ.ਪ੍ਰਵੀਨ ਗੋਇਲ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੇਰ ਰਾਤ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਹੋਏ ਹਾਦਸੇ ’ਚ 2 ਦੀ ਮੌਤ, 2 ਜ਼ਖਮੀ ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਰਵਨੀਤ ਸਿੰਘ ਬਿੱਟੂ ’ਤੇ ਪਲਟਵਾਰ ਮੈਂ ਤੁਹਾਡੀ ਤਰ੍ਹਾਂ ਮੌਕਾਪ੍ਰਸਤ ਨਹੀਂ, ਰਾਹੁਲ ਗਾਂਧੀ ਦਾ ਵਫਾਦਾਰ...
Ad Position 24