02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦੇਵ ਸਮਾਜ ਕਾਲਜ ਵਿਖੇ ਕਰਵਾਏ ਸੋਲੋ ਨਾਟਕ ‘ਮਾਂ ਮੈਨੂੰ ਟੈਗੋਰ ਬਣਾ ਦੇ’ ਨੇ ਵਿਦਿਆਰਥਣਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਿਆ

ਫਿਰੋਜ਼ਪੁਰ, 1 ਅਕਤੂਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ‘ਪੰਜਾਬੀ ਵਿਰਸਾ (ਤੀਸਰੀ ਅੱਖ) ਲਿਟਰੇਰੀ ਸੁਸਾਇਟੀ’ ਵਲੋਂ ਭਾਰਤੀ ਗਿਆਨ ਪ੍ਰਣਾਲੀ ਤੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੇ ਸਹਿਯੋਗ ਨਾਲ ਵਿਸ਼ੇਸ਼ ਸੋਲੋ ਨਾਟਕ ‘ਮਾਂ ਮੈਨੂੰ ਟੈਗੋਰ ਬਣਾ ਦੇ’ ਦੀ ਪੇਸ਼ਕਾਰੀ ਕਰਵਾਈ ਗਈ। ਜੰਮੂ-ਕਸ਼ਮੀਰ ਦੇ ਪ੍ਰਸਿੱਧ ਰੰਗਕਰਮੀ ਤੇ ਨਿਰਦੇਸ਼ਕ ਲੱਕੀਜੀ ਗੁਪਤਾ ਵਲੋਂ ਪੇਸ਼ ਕੀਤੇ ਇਸ ਨਾਟਕ ਨੇ ਵਿਦਿਆਰਥਣਾਂ ਨੂੰ ਸਮਾਜਿਕ ਹਕੀਕਤਾਂ, ਮਨੁੱਖੀ ਸੰਵੇਦਨਾਵਾਂ ਤੇ ਜੀਵਨ ਦੇ ਗੰਭੀਰ ਸਰੋਕਾਰਾਂ ਨਾਲ ਜੋੜਿਆ।

Ad Position 21
No active advertisement
ਦੇਵ ਸਮਾਜ ਕਾਲਜ ਫ਼ਾਰ ਵਿਮਨ ਵਿਖੇ ’ਮਾਂ ਮੈਨੂੰ ਟੈਗੋਰ ਬਣਾ ਦੇ’ ਸੋਲੋ ਨਾਟਕ ਪੇਸ਼ ਕਰਦੇ ਕਲਾਕਾਰ । ਅਜੀਤ ਤਸਵੀਰ 02-10-2026
ਫਿਰੋਜ਼ਪੁਰ, 1 ਅਕਤੂਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ‘ਪੰਜਾਬੀ ਵਿਰਸਾ (ਤੀਸਰੀ ਅੱਖ) ਲਿਟਰੇਰੀ ਸੁਸਾਇਟੀ’ ਵਲੋਂ ਭਾਰਤੀ ਗਿਆਨ ਪ੍ਰਣਾਲੀ ਤੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੇ ਸਹਿਯੋਗ ਨਾਲ ਵਿਸ਼ੇਸ਼ ਸੋਲੋ ਨਾਟਕ ‘ਮਾਂ ਮੈਨੂੰ ਟੈਗੋਰ ਬਣਾ ਦੇ’ ਦੀ ਪੇਸ਼ਕਾਰੀ ਕਰਵਾਈ ਗਈ। ਜੰਮੂ-ਕਸ਼ਮੀਰ ਦੇ ਪ੍ਰਸਿੱਧ ਰੰਗਕਰਮੀ ਤੇ ਨਿਰਦੇਸ਼ਕ ਲੱਕੀਜੀ ਗੁਪਤਾ ਵਲੋਂ ਪੇਸ਼ ਕੀਤੇ ਇਸ ਨਾਟਕ ਨੇ ਵਿਦਿਆਰਥਣਾਂ ਨੂੰ ਸਮਾਜਿਕ ਹਕੀਕਤਾਂ, ਮਨੁੱਖੀ ਸੰਵੇਦਨਾਵਾਂ ਤੇ ਜੀਵਨ ਦੇ ਗੰਭੀਰ ਸਰੋਕਾਰਾਂ ਨਾਲ ਜੋੜਿਆ। ਕਾਲਜ ਪ੍ਰਬੰਧਕਾਂ ਦੇ ਮਾਰਗਦਰਸ਼ਨ ਹੇਠ ਕਰਵਾਏ ਸਮਾਗਮ ਦੌਰਾਨ ਪ੍ਰਿੰਸੀਪਲ ਡਾ.ਸੰਗੀਤਾ ਨੇ ਕਿਹਾ ਕਿ ਅਜਿਹੇ ਸਾਹਿੱਤਿਕ ਤੇ ਗੁਣਾਤਮਿਕ ਪ੍ਰੋਗਰਾਮਾਂ ਦਾ ਉਦੇਸ਼ ਵਿਦਿਆਰਥਣਾਂ ਨੂੰ ਰੰਗਮੰਚ, ਕਲਾ ਅਤੇ ਉੱਚ-ਮਿਆਰੀ ਸਾਹਿੱਤ ਨਾਲ ਜੋੜਨਾ ਹੈ। ਰੰਗਕਰਮੀ ਲੱਕੀਜੀ ਗੁਪਤਾ ਨੇ ਦੱਸਿਆ ਕਿ ਉਹ ਇਸ ਸੋਲੋ ਨਾਟਕ ਦੇ ਦੇਸ਼ ਭਰ ਵਿਚ 1800 ਤੋਂ ਵੱਧ ਮੰਚਨ ਕਰ ਚੁੱਕੇ ਹਨ। ਵਿਦਿਆਰਥਣਾਂ ਨੇ ਪੇਸ਼ਕਾਰੀ ਨੂੰ ਬੇਹੱਦ ਉਤਸ਼ਾਹ ਨਾਲ ਦੇਖਿਆ। ਪੰਜਾਬੀ ਵਿਭਾਗ ਦੀ ਮੁਖੀ ਡਾ.ਪਰਮਵੀਰ ਕੌਰ ਨੇ ਕਿਹਾ ਕਿ ਨਾਟਕ ਤੇ ਰੰਗਮੰਚ ਸਮਾਜ ਨੂੰ ਸੁਚੇਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਮੰਚ ਸੰਚਾਲਨ ਨਿਸ਼ਾਨ ਸਿੰਘ ਸਹਾਇਕ ਪ੍ਰੋਫ਼ੈਸਰ ਨੇ ਕੀਤਾ ਜਦਕਿ ਕੋਆਰਡੀਨੇਟਰ ਦੀ ਭੂਮਿਕਾ ਅਤੇ ਧੰਨਵਾਦ ਦਇਆ ਸਿੰਘ ਸਹਾਇਕ ਪ੍ਰੋਫ਼ੈਸਰ ਨੇ ਨਿਭਾਈ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਡਾ. ਅਗਨੀਜ਼ ਢਿੱਲੋਂ, ਸਕੱਤਰ ਐਡਵੋਕੇਟ ਅਜੇ ਕੁਮਾਰ ਬੱਤਾ ਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਾਹਿੱਤਿਕ ਤੇ ਸਭਿਆਚਾਰਕ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਜੇ.ਕੇ.ਐੱਸ. ਪਬਲਿਕ ਸਕੂਲ ਵਿਖੇ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਕਣਕ ਦੇ ਰੇਟਾਂ ’ਚ ਮਾਮੂਲੀ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ
Ad Position 24