01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ ’ਚ ਮਾਰੀਆਂ ਮੱਲਾਂ

ਮੰਡੀ ਅਰਨੀਵਾਲਾ, 1 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਕੋਟਾ ਘੱਟ ਕਰਨ ਦੇ ਦਿੱਤੇ ਆਦੇਸ਼ਾਂ ਦਾ ਅਸਰ ਹੁਣ ਮੰਡੀ ਬੋਰਡ ਵਲੋਂ ਖ਼ਰੀਦ ਕੇਂਦਰ ਬੰਦ ਕਰਕੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਅਰਨੀਵਾਲਾ ਅਧੀਨ ਪਿਛਲੇ ਸਾਲ ਸ਼ੁਰੂ ਹੋਏ ਝੋਨੇ ਦੇ ਖ਼ਰੀਦ ਕੇਂਦਰ ਇਸਲਾਮ ਵਾਲਾ ਨੂੰ ਇਸ ਵਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਨਾਲ ਕਿਸਾਨਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 02-10-2026
ਮੰਡੀ ਅਰਨੀਵਾਲਾ, 1 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਕੋਟਾ ਘੱਟ ਕਰਨ ਦੇ ਦਿੱਤੇ ਆਦੇਸ਼ਾਂ ਦਾ ਅਸਰ ਹੁਣ ਮੰਡੀ ਬੋਰਡ ਵਲੋਂ ਖ਼ਰੀਦ ਕੇਂਦਰ ਬੰਦ ਕਰਕੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਅਰਨੀਵਾਲਾ ਅਧੀਨ ਪਿਛਲੇ ਸਾਲ ਸ਼ੁਰੂ ਹੋਏ ਝੋਨੇ ਦੇ ਖ਼ਰੀਦ ਕੇਂਦਰ ਇਸਲਾਮ ਵਾਲਾ ਨੂੰ ਇਸ ਵਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਨਾਲ ਕਿਸਾਨਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿਚ ਪਰਮਲ ਦੀ ਖ਼ਰੀਦ ਦਾ ਟੀਚਾ ਵਧਾਇਆ ਗਿਆ ਹੈ ਉੱਥੇ ਹੀ ਫ਼ਾਜ਼ਿਲਕਾ ਵਿਚ ਖ਼ਰੀਦ ਦਾ ਟੀਚਾ ਪਿਛਲੇ ਸਾਲ ਨਾਲੋਂ 25 ਫ਼ੀਸਦੀ ਘੱਟ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜਦਕਿ ਜ਼ਿਲ੍ਹੇ ਵਿਚ ਪਰਮਲ ਹੇਠ ਰਕਬਾ ਪਿਛਲੇ ਸਾਲ ਨਾਲੋਂ ਵਧਿਆ ਹੈ। ਜੇਕਰ ਸਰਕਾਰ ਇਸ ਵਾਰ ਪਰਮਲ ਝੋਨੇ ਦੀ ਖ਼ਰੀਦ ਨਹੀਂ ਕਰੇਗੀ ਤਾਂ ਇਸ ਦੇ ਚੱਲਦਿਆਂ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਰੁਲੇਗੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਧੂ , ਰਾਜਪਾਲ ਸਿੰਘ ਮਾਨ, ਅਰਸ਼ ਭੁੱਲਰ ਤੇ ਹੋਰਾਂ ਨੇ ਦੱਸਿਆ ਕਿ ਪਿਛਲੇ ਸਾਲ ਮਾਰਕੀਟ ਕਮੇਟੀ ਅਰਨੀਵਾਲਾ ਵਲੋਂ ਕਿਸਾਨਾਂ ਦੀ ਮੰਗ ਤੇ ਪਿੰਡ ਇਸਲਾਮ ਵਾਲਾ ਵਿਚ ਪਹਿਲੀ ਵਾਰ ਝੋਨੇ ਦੀ ਫ਼ਸਲ ਨੂੰ ਲੈ ਕੇ ਖ਼ਰੀਦ ਕੇਂਦਰ ’ਤੇ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਸੀ ਜਿੱਥੇ 6508 ਕੁਇੰਟਲ ਝੋਨੇ ਦੀ ਆਮਦ ਹੋਈ ਸੀ ਤੇ ਇਸ ਵਾਰ ਇਸ ਖ਼ਰੀਦ ਕੇਂਦਰ ਤੇ ਝੋਨੇ ਦੀ ਖ਼ਰੀਦ ਜ਼ਿਆਦਾ ਹੋਣ ਦੇ ਅਸਾਰ ਸਨ ਕਿਉਂਕਿ ਕਿਸਾਨਾਂ ਵਲੋਂ ਝੋਨੇ ਹੇਠਲੇ ਰਕਬੇ ’ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਕਰਕੇ ਖ਼ਰੀਦ ਕੇਂਦਰ ਤੇ ਝੋਨੇ ਦੀ ਖ਼ਰੀਦ ਇਸ ਵਾਰ ਵੀ ਕੀਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਵਾਰ ਇੱਥੇ ਝੋਨੇ ਦੀ ਖ਼ਰੀਦ ਨਹੀਂ ਹੋਵੇਗੀ ਤਾਂ ਕਿਸਾਨਾਂ ਨੂੰ 20 ਕਿੱਲੋਮੀਟਰ ਦੂਰ ਫ਼ਾਜ਼ਿਲਕਾ ਦਾਣਾ ਮੰਡੀ ਵਿਚ ਆਪਣਾ ਝੋਨਾ ਲਿਜਾਣਾ ਪਵੇਗਾ ਜਿਸ ਨਾਲ ਕਿਸਾਨਾਂ ਦੇ ਖ਼ਰਚਿਆਂ ਵਿਚ ਵੀ ਵਾਧਾ ਹੋਵੇਗਾ ਤੇ ਕਿਸਾਨਾਂ ਨੂੰ ਝੋਨਾ ਲੈ ਕੇ ਆਉਣ ਜਾਣ ਵਿਚ ਵੀ ਮੁਸ਼ਕਿਲ ਹੋਵੇਗੀ। ਜਦ ਇਸ ਸਬੰਧੀ ਮਾਰਕੀਟ ਕਮੇਟੀ ਅਰਨੀਵਾਲਾ ਦੇ ਸਕੱਤਰ ਗੌਰਵ ਸੋਢੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਖ਼ਰੀਦ ਕੇਂਦਰ ਤੋਂ ਝੋਨੇ ਦੀ ਖ਼ਰੀਦ ਫੂਡ ਸਪਲਾਈ ਵਿਭਾਗ ਵਲੋਂ ਬੰਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਵਿਚ ਝੋਨੇ ਦੀ ਜਿੱਥੇ ਆਮਦ ਘੱਟ ਹੋਈ ਹੈ। ਉਨ੍ਹਾਂ ਖ਼ਰੀਦ ਕੇਂਦਰਾਂ ਨੂੰ ਕੋਟਾ ਘੱਟ ਕਰਨ ਕਰਕੇ ਇਸ ਵਾਰ ਬੰਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਯਤਨ ਹਨ ਕਿ ਇਸ ਖ਼ਰੀਦ ਕੇਂਦਰ ਨੂੰ ਕਿਵੇਂ ਨਾ ਕਿਵੇਂ ਬਹਾਲ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲੌਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਵਿਧਾਇਕ ਸਵਨਾ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24