ਬਲਾਕ ਪੱਧਰੀ ਬੈਡਮਿੰਟਨ ’ਚ ਸ਼ਿਵਾਲਿਕ ਸਕੂਲ ਦੀ ਸ਼ਾਨਦਾਰ ਪ੍ਰਾਪਤੀ
ਜਲਾਲਾਬਾਦ, 7 ਅਕਤੂਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਜ ਸਟੇਡੀਅਮ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਅੰਡਰ-11 ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹਰਮਨ ਸਾਧਾ ਨੇ ਸਿੰਗਲ ਬੈਡਮਿੰਟਨ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਜਲਾਲਾਬਾਦ, 7 ਅਕਤੂਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਜ ਸਟੇਡੀਅਮ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਅੰਡਰ-11 ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹਰਮਨ ਸਾਧਾ ਨੇ ਸਿੰਗਲ ਬੈਡਮਿੰਟਨ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸੇ ਤਰ੍ਹਾਂ ਗਿਰਿਤਿਕ, ਅਰਮਾਨ ਤੇ ਆਰੀਅਨ ਦੀ ਟੀਮ ਨੇ ਬੈਡਮਿੰਟਨ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀਤੇ ਸਪੋਰਟਸ ਅਧਿਆਪਕ ਸ਼੍ਰੀਮਤੀ ਸੁਖਾ ਮੈਡਮ ਤੇ ਅਨੂਪ ਦੀ ਮਿਹਨਤ ਤੇ ਸਮਰਪਣ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਸਕੂਲ ਚੇਅਰਮੈਨ ਐਡਵੋਕੇਟ ਅਰਜਿੰਦਰ ਕੌਸ਼ਲ ਤੇ ਮੈਨੇਜਰ ਸੁਰੇਸ਼ ਮੰਗਾ ਨੇ ਵੀ ਵਿਦਿਆਰਥੀਆਂ ਤੇ ਸਪੋਰਟਸ ਅਧਿਆਪਕਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ।