08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜਲਾਲਾਬਾਦ ਦੇ ਵੈਲਕਮ ਪੁਆਇੰਟ ’ਤੇ ਸੜਕ ਨਾ ਬਣਨ ਦੇ ਚਲਦਿਆਂ ਰੋਸ ਪ੍ਰਦਰਸ਼ਨ

ਜਲਾਲਾਬਾਦ, 8 ਅਕਤੂਬਰ (ਜਸਕਰਨ ਸਿੰਘ ਤਨੇਜਾ)- ਪੰਜਾਬ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਅਸ਼ੋਕ ਕੰਬੋਜ ਵਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਜਲਾਲਾਬਾਦ ਵੈਲਕਮ ਪੁਆਇੰਟ ਬਸ ਸਟੈਂਡ ਦੇ ਨੇੜੇ ਸੜਕ ਨਾ ਬਣਨ ’ਤੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਅਸ਼ੋਕ ਕੰਬੋਜ ਵਲੋਂ ਰੇਹੜੇ ’ਤੇ ਵਿਧਾਇਕ ਦਾ ਵੱਡਾ ਪੋਸਟਰ ਲਾ ਕੇ ਤੇ ਲਿਖਿਆ ਗਿਆ ਕਿ ਸ਼ਹਿਰ ਵਾਸੀਓ ਮੁਆਫ਼ ਕਰਨਾ ਇਹ ਸੜਕ ਜਗਦੀਪ ਕੰਬੋਜ ਗੋਲਡੀ ਵਲੋਂ ਨਹੀਂ ਬਣਾਈ ਗਈ।

Ad Position 21
No active advertisement
ਅਜੀਤ ਡੈਸਕ 09-10-2026
ਜਲਾਲਾਬਾਦ, 8 ਅਕਤੂਬਰ (ਜਸਕਰਨ ਸਿੰਘ ਤਨੇਜਾ)- ਪੰਜਾਬ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਅਸ਼ੋਕ ਕੰਬੋਜ ਵਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਜਲਾਲਾਬਾਦ ਵੈਲਕਮ ਪੁਆਇੰਟ ਬਸ ਸਟੈਂਡ ਦੇ ਨੇੜੇ ਸੜਕ ਨਾ ਬਣਨ ’ਤੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਅਸ਼ੋਕ ਕੰਬੋਜ ਵਲੋਂ ਰੇਹੜੇ ’ਤੇ ਵਿਧਾਇਕ ਦਾ ਵੱਡਾ ਪੋਸਟਰ ਲਾ ਕੇ ਤੇ ਲਿਖਿਆ ਗਿਆ ਕਿ ਸ਼ਹਿਰ ਵਾਸੀਓ ਮੁਆਫ਼ ਕਰਨਾ ਇਹ ਸੜਕ ਜਗਦੀਪ ਕੰਬੋਜ ਗੋਲਡੀ ਵਲੋਂ ਨਹੀਂ ਬਣਾਈ ਗਈ। ਉਹਨਾਂ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਇਹ ਸੜਕ ਬਾਬਤ ਪ੍ਰਦਰਸ਼ਨ ਕਰ ਰਹੇ ਹਨ ਤੇ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਜ਼ਿੰਮੀਦਾਰਾਂ ਦੀ ਕਣਕ ਵੀ ਇਥੇ ਪਾਣੀ ਵਿਚ ਰੁੜ ਗਈ ਸੀ ਜਿਸ ਨੂੰ ਇਕ ਪੈਸਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰੀ ਹਸਪਤਾਲ, ਸਤਿਸੰਗ ਘਰ ਦੇ ਸ਼ਰਧਾਲੂ ਤੇ ਸੈਕਰਡ ਹਾਰਟ ਸਕੂਲ ਦੇ ਅਨੇਕਾਂ ਬੱਚੇ ਇਥੋਂ ਰੋਜ ਲੰਘ ਕੇ ਸਕੂਲ ਨੂੰ ਜਾਂਦੇ ਹਨ ਤੇ ਕਈ ਲੋਕਾਂ ਦੇ ਇੱਥੇ ਡਿੱਗਣ ਨਾਲ ਉਹਨਾਂ ਦੇ ਫੈਕਚਰ ਵੀ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਇਸ ਸੜਕ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਅਸੀਂ ਪਿਛਲੇ ਸੀਜ਼ਨ ਵਿਚ ਸੜਕ ’ਤੇ ਝੋਨਾ ਵੀ ਲਾਇਆ ਸੀ ਤੇ ਉਹ ਹੁਣ ਕਣਕ ਦੀ ਬਜਾਈ ਵੀ ਕਰਾਂਗੇ ਜਿੰਨਾ ਚਿਰ ਇਹ ਸੜਕ ਨਹੀਂ ਬਣ ਜਾਂਦੀ ਅਸੀਂ ਲਗਾਤਾਰ ਪ੍ਰਦਰਸ਼ਨ ਕਰਦੇ ਰਹਾਂਗੇ । ਵਿਧਾਇਕ ਦੇ ਹਜ਼ਾਰ ਕਰੋੜ ਜਲਾਲਾਬਾਦ ਵਿਚ ਖਰਚਣ ਸਬੰਧੀ ਉਹਨਾਂ ਨੇ ਵਿਧਾਇਕ ’ਤੇ ਤੰਜ ਕੱਸਦਿਆਂ ਕਿਹਾ ਕਿ ਸਾਡੇ ਨਾਲ ਬਹਿ ਕੇ ਦੱਸਣ ਕਿ ਉਹ ਪੈਸਾ ਕਿਥੇ ਖਰਚ ਕੀਤਾ ਗਿਆ ਹੈ, ਆਪਣੀ ਕੋਠੀ ਨੂੰ ਤਾਂ ਸੜਕ ਰਾਤੋ ਰਾਤ ਬਣ ਗਈ ਪਰ ਇਹ ਸੜਕ ਵੱਲ ਪਿਛਲੇ 6 ਮਹੀਨਿਆਂ ਤੋਂ ਦੁਕਾਨਦਾਰਾਂ ਅਤੇ ਲੰਘਣ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ ਪਰ ਵਿਧਾਇਕ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਹਰ ਜਗ੍ਹਾ ਤੋਂ ਸੜਕ ਟੁੱਟੀ ਪਈ ਹੈ ਤੇ ਲਗਾਤਾਰ ਸੜਕ ਤੇ ਪਾਣੀ ਪਾਉਣ ਨਾਲ ਦੁਕਾਨਦਾਰਾਂ ਦੇ ਕੰਮ ਬੰਦ ਹੋ ਗਿਆ ਹੈ ਕਿਉਂਕਿ ਸੜਕ ’ਤੇ ਚਿੱਕੜ ਹੋਣ ਨਾਲ ਕੋਈ ਵੀ ਇਸ ਪਾਸੇ ਗਾਹਕ ਨਹੀਂ ਆਉਂਦਾ। ਇਸ ਮੌਕੇ ਰਾਜੂ ਖੇੜਾ ਤੇ ਪੰਜਾਬ ਕਿਸਾਨ ਸਭਾ ਦੇ ਬਹੁਤ ਸਾਰੇ ਅਹੁਦੇਦਾਰ ਤੇ ਦੁਕਾਨਦਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ ਅਗਲੀ ਖ਼ਬਰ ਕਈ ਦਹਾਕੇ ਰਾਜ ਕਰਨ ਵਾਲਾ ਜਾਖੜ ਪਰਿਵਾਰ ਅਬੋਹਰ ਲਈ ਮੁੱਢਲੀਆਂ ਸਹੂਲਤਾਂ ਵੀ ਉਪਲੱਬਧ ਨਹੀਂ ਕਰਵਾ ਸਕਿਆ-ਉਪਕਾਰ ਸਿੰਘ ਜਾਖੜ
Ad Position 24