ਜਨ ਸੇਵਾ ਸੁਸਾਇਟੀ ਨੂੰ ਭੇਟ ਕੀਤੀਆਂ ਦਵਾਈਆਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਸੌਂਪੀਆਂ
ਫ਼ਾਜ਼ਿਲਕਾ, 10 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਦੇ ਕਾਰਜਾਂ ਵਿਚ ਨਿਰੰਤਰ ਯੋਗਦਾਨ ਪਾ ਰਹੀ ਜਨ ਸੇਵਾ ਸੁਸਾਇਟੀ ਨੂੰ ਇਕ ਪਰਿਵਾਰ ਵਲੋਂ ਮਾਨਵਤਾ ਦੀ ਭਾਵਨਾ ਤਹਿਤ ਲਗਭਗ 20,000 ਰੁਪਏ ਦੀਆਂ ਦਵਾਈਆਂ ਭੇਟ ਕੀਤੀਆਂ ਗਈਆਂ ਹਨ। ਸੁਸਾਇਟੀ ਵਲੋਂ ਇਹ ਦਵਾਈਆਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਫ਼ਾਜ਼ਿਲਕਾ, 10 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਦੇ ਕਾਰਜਾਂ ਵਿਚ ਨਿਰੰਤਰ ਯੋਗਦਾਨ ਪਾ ਰਹੀ ਜਨ ਸੇਵਾ ਸੁਸਾਇਟੀ ਨੂੰ ਇਕ ਪਰਿਵਾਰ ਵਲੋਂ ਮਾਨਵਤਾ ਦੀ ਭਾਵਨਾ ਤਹਿਤ ਲਗਭਗ 20,000 ਰੁਪਏ ਦੀਆਂ ਦਵਾਈਆਂ ਭੇਟ ਕੀਤੀਆਂ ਗਈਆਂ ਹਨ। ਸੁਸਾਇਟੀ ਵਲੋਂ ਇਹ ਦਵਾਈਆਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐੱਸ.ਐਮ.ਓ. ਡਾ. ਏਰਿਕ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਤੇ ਸਕੱਤਰ ਆਕਾਸ਼ ਡੋਡਾ ਨੇ ਸਹਿਯੋਗ ਕਰਨ ਵਾਲੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਰਮਨ ਸੇਤੀਆ, ਆਕਾਸ਼ ਡੋਡਾ, ਰਮੇਸ਼ ਕੁਮਾਰ ਤੇ ਫਾਰਮੇਸੀ ਵਿਭਾਗ ਦੇ ਕਰਮਚਾਰੀ ਸਮੀਰ ਛਾਬੜਾ ਤੇ ਸ਼ੰਕਰ ਲਾਲ ਆਦਿ ਹਜ਼ਾਰ ਸਨ।