16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਨਗਰ ਕੀਰਤਨ ਦੌਰਾਨ ਹੋਏ ਝਗੜੇ ਦੀ ਰੰਜਿਸ਼ ਤਹਿਤ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਪਿੰਡ ਬੁਰਜ ਮੁਹਾਰ ਵਿਚ ਪੁਰਾਣੀ ਰੰਜਸ਼ ਦੇ ਚੱਲਦਿਆਂ ਕੁੱਝ ਵਿਅਕਤੀਆਂ ਵਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਧਰਮਪ੍ਰੀਤ ਪੁੱਤਰ ਗੁਰਭੇਜ ਵਜੋਂ ਹੋਈ ਹੈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

Ad Position 21
No active advertisement
ਪਿੰਡ ਬੁਰਜ ਮੁਹਾਰ ਵਿਚ ਕਥਿਤ ਹਮਲੇ ਦੌਰਾਨ ਜ਼ਖ਼ਮੀ ਹੋਇਆ ਨੌਜਵਾਨ ਧਰਮਪ੍ਰੀਤ ਹਸਪਤਾਲ ਵਿਚ ਜੇਰੇ ਇਲਾਜ। ਅਜੀਤ ਤਸਵੀਰ 16-10-2026
ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)- ਪਿੰਡ ਬੁਰਜ ਮੁਹਾਰ ਵਿਚ ਪੁਰਾਣੀ ਰੰਜਸ਼ ਦੇ ਚੱਲਦਿਆਂ ਕੁੱਝ ਵਿਅਕਤੀਆਂ ਵਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਧਰਮਪ੍ਰੀਤ ਪੁੱਤਰ ਗੁਰਭੇਜ ਵਜੋਂ ਹੋਈ ਹੈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮਾਮਲੇ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਸਪਤਾਲ ਵਿਚ ਜੇਰੇ ਇਲਾਜ ਧਰਮਪ੍ਰੀਤ ਨੇ ਦੱਸਿਆ ਕਿ ਕਰੀਬ ਦਸ ਮਹੀਨੇ ਪਹਿਲਾਂ ਉਨ੍ਹਾਂ ਦੇ ਪਿੰਡ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ। ਉਸ ਸਮੇਂ ਪਿੰਡ ਦੇ ਕੁੱਝ ਨੌਜਵਾਨ ਬਿਨਾਂ ਰੁਮਾਲ ਬੰਨ੍ਹੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਸਨ। ਧਰਮਪ੍ਰੀਤ ਅਤੇ ਪਿੰਡ ਦੇ ਸਰਪੰਚ ਵਲੋਂ ਉਨ੍ਹਾਂ ਨੂੰ ਸਿਰ ਢੱਕਣ ਲਈ ਰੁਮਾਲ ਬੰਨ੍ਹਣ ਵਾਸਤੇ ਕਿਹਾ ਗਿਆ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਸੀ। ਧਰਮਪ੍ਰੀਤ ਅਨੁਸਾਰ ਇਸੇ ਗੱਲ ਨੂੰ ਲੈ ਕੇ ਦੂਜੀ ਧਿਰ ਉਸ ਨਾਲ ਰੰਜਸ਼ ਰੱਖਦੀ ਸੀ। ਧਰਮਪ੍ਰੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਇਕ ਦੋਸਤ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਦੀ ਡੇਅਰੀ ਤੋਂ ਦੁੱਧ ਲੈਣ ਜਾ ਰਿਹਾ ਸੀ। ਇਸ ਦੌਰਾਨ ਉਕਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਿਤਾ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ ਤੇ ਹਮਲਾ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਉਹ ਪਿੰਡ ਦੇ ਇੱਕ ਮੰਦਰ ਵਿਚ ਵੜ ਗਿਆ ਪਰ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਤੇ ਮੰਦਰ ਵਿਚ ਦਾਖ਼ਲ ਹੋ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਦੇ ਬਿਆਨਾਂ ਅਨੁਸਾਰ ਹਮਲੇ ਦੌਰਾਨ ਉਸ ਦੀ ਲੱਤ ਟੁੱਟ ਗਈ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਸੱਟਾਂ ਲੱਗੀਆਂ। ਇਸ ਦੌਰਾਨ ਉਸ ਦੇ ਦੋਸਤ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਉਸ ਦਾ ਭਰਾ ਮੌਕੇ ’ਤੇ ਪਹੁੰਚਿਆ ਤਾਂ ਹਮਲਾਵਰ ਉੱਥੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਜਾਂਚ ਅਤੇ ਅਗਲੀ ਕਾਰਵਾਈ ਸਬੰਧੀ ਜਾਣਕਾਰੀ ਦੀ ਉਡੀਕ ਹੈ।
Ad Position 22
No active advertisement
ਪਿਛਲੀ ਖ਼ਬਰ ਸਾਲਾਸਰ ਬਾਲਾਜੀ ਦੇ ਸ਼ਰਧਾਲੂਆਂ ਲਈ ਭੰਡਾਰੇ ਵਾਸਤੇ ਭੇਟ ਕੀਤਾ ਰਾਸ਼ਨ ਦਾ ਟਰੱਕ ਅਗਲੀ ਖ਼ਬਰ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਤਹਿਤ ਲੱਗਣ ਵਾਲੇ ਸਕਰੀਨਿੰਗ ਕੈਂਪਾਂ ਦਾ ਸ਼ੈਡਿਊਲ ਜਾਰੀ
Ad Position 24