15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲਾਈਨਜ਼ ਕਲੱਬ ਵਿਸ਼ਾਲ ਵਲੋਂ ਐੱਸ.ਡੀ. ਗਰਲਜ਼ ਪ੍ਰਾਇਮਰੀ ਸਕੂਲ ਨੂੰ ਆਰ.ਓ. ਤੇ ਐੱਲ.ਈ.ਡੀ. ਭੇਟ

ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)- ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਐੱਸ. ਡੀ.

Ad Position 21
No active advertisement
ਅਜੀਤ ਡੈਸਕ 16-10-2026
ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)- ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਐੱਸ.ਡੀ. ਗਰਲਜ਼ ਪ੍ਰਾਇਮਰੀ ਸਕੂਲ ਵਿਖੇ ਇਕ ਸੇਵਾ ਪ੍ਰੋਜੈਕਟ ਲਗਾਇਆ ਗਿਆ। ਇਸ ਪ੍ਰੋਜੈਕਟ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਪੀਣ ਦਾ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰ.ਓ. ਸਿਸਟਮ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਰੋਚਕ ਤੇ ਸੁਖਾਲਾ ਬਣਾਉਣ ਲਈ ਸਕੂਲ ਨੂੰ ਇਕ ਐੱਲ.ਈ.ਡੀ. ਵੀ ਦਿੱਤੀ ਗਈ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਨਰੇਸ਼ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਲੱਬ ਵਲੋਂ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਕਾਰਜ ਵਿਚ ਵਿਸ਼ੇਸ਼ ਸਹਿਯੋਗ ਦਿੰਦਿਆਂ 3100 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਕਲੱਬ ਦੇ ਸਕੱਤਰ ਸੰਜੀਵ ਗਰੋਵਰ, ਕਲੱਬ ਚੇਅਰਮੈਨ ਨਰਿੰਦਰ ਸਚਦੇਵਾ, ਪ੍ਰੋਜੈਕਟ ਸਕੱਤਰ ਅਸ਼ਵਨੀ ਅਹੂਜਾ, ਐਡਵੋਕੇਟ ਸ਼ੇਖਰ ਛਾਬੜਾ, ਇੰਜੀ. ਨਰੇਸ਼ ਜੁਨੇਜਾ, ਅਜੇ ਨਾਰੰਗ, ਪਵਨ ਬਜਾਜ, ਗੋਲਡੀ ਲੂਥਰਾ, ਰਾਜੇਸ਼ ਸ਼ਰਮਾ ਤੇ ਵਿਕਾਸ ਕਟਾਰੀਆ ਆਦਿ ਹਾਜ਼ਰ ਸਨ। ਇਸ ਸੇਵਾ ਪ੍ਰੋਜੈਕਟ ਦੇ ਚੇਅਰਮੈਨ ਮਹੇਸ਼ ਬੱਬਰ ਸਨ।
Ad Position 22
No active advertisement
ਪਿਛਲੀ ਖ਼ਬਰ ਚਾਰ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਨੇ ਸਿਵਲ ਹਸਪਤਾਲ ’ਚ ਦੁੱਧ, ਫਲ ਤੇ ਬਿਸਕੁਟ ਵੰਡੇ
Ad Position 24