15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿਚ ਕਰੀਅਰ ਕਾਊਂਸਲਿੰਗ ਸੰਬੰਧੀ ਸੈਮੀਨਾਰ ਕਰਵਾਇਆ

ਅਬੋਹਰ, 15 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੇ ਮਾਰਗ-ਦਰਸ਼ਨ ਹੇਠ ਅੰਗਰੇਜ਼ੀ ਵਿਭਾਗ ਵਲੋਂ ਵਿਭਾਗ ਮੁਖੀ ਡਾ.

Ad Position 21
No active advertisement
ਅਜੀਤ ਡੈਸਕ 16-10-2026
ਅਬੋਹਰ, 15 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਦੇ ਮਾਰਗ-ਦਰਸ਼ਨ ਹੇਠ ਅੰਗਰੇਜ਼ੀ ਵਿਭਾਗ ਵਲੋਂ ਵਿਭਾਗ ਮੁਖੀ ਡਾ.ਸੀਮਾ ਸੋਮਾਨੀ ਦੇ ਸਹਿਯੋਗ ਨਾਲ ‘ਗੋਲਡਨ ਪਾਥ ਕੈਰੀਅਰ ਕਾਊਂਸਲਿੰਗ ਸਬੰਧੀ ਸੈਮੀਨਾਰ’ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕਰੀਅਰ ਦੇ ਵੱਖ-ਵੱਖ ਮੌਕਿਆਂ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਆਪਣੇ ਭਵਿੱਖ ਸਬੰਧੀ ਸਹੀ ਦਿਸ਼ਾ ਵਿਚ ਫ਼ੈਸਲੇ ਲੈਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਕਾਲਜ ਦੀ ਅਕਾਦਮਿਕ ਸਲਾਹਕਾਰ ਸ੍ਰੀਮਤੀ ਚਾਰੂ ਅਹੂਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵੱਡੇ ਸੁਪਨੇ ਦੇਖਣ, ਆਪਣੇ ਆਪ ’ਤੇ ਵਿਸ਼ਵਾਸ ਰੱਖਣ ਤੇ ਆਪਣੇ ਕਰੀਅਰ ਨਾਲ ਸਬੰਧਿਤ ਫ਼ੈਸਲੇ ਸੋਚ-ਸਮਝ ਕੇ ਲੈਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਸ੍ਰੀ ਰਾਕੇਸ਼ ਨੇ ਵਿਦਿਆਰਥਣਾਂ ਨੂੰ ਈ.ਟੀ.ਟੀ, ਬੀ.ਐੱਡ, ਪੀ.ਐੱਸ.ਟੀ.ਈ.ਟੀ ਤੇ ਸੀ.ਟੀ.ਈ.ਟੀ ਵਰਗੀਆਂ ਪ੍ਰੀਖਿਆਵਾਂ ਤੇ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਡਾ.ਸੀਮਾ ਸੋਮਾਨੀ, ਅਮਨਦੀਪ ਕੌਰ, ਸਹਿ-ਸੰਯੋਜਕ ਸ੍ਰੀ ਰਾਕੇਸ਼ ਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਸ੍ਰੀ ਦੇਵਰਾਜ, ਰਮਨਜੀਤ, ਰੈਨਾ, ਅੰਕੁ ਤੇ ਹੀਨਾ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੋਪੀਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਚਾਰ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24