17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨ ਮੇਲਾ, ਪਰਾਲੀ ਪ੍ਰਬੰਧਨ ’ਤੇ ਦਿੱਤਾ ਜ਼ੋਰ

ਅਬੋਹਰ,16 ਅਕਤੂਬਰ (ਸੁਖਜੀਤ ਸਿੰਘ ਬਰਾੜ)- ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਵਲੋਂ (ਕੇਂਦਰੀ ਫਸਲ-ਉਪਰੰਤ ਇੰਜੀਨੀਅਰਿੰਗ ਤੇ ਤਕਨਾਲੋਜੀ ਸੰਸਥਾਨ) ਅਬੋਹਰ ਦੇ ਖੇਤਰੀ ਕੇਂਦਰ ਦੇ ਸਹਿਯੋਗ ਨਾਲ ਇਕ ਵਿਸ਼ਾਲ ਕਿਸਾਨ ਮੇਲਾ ਕਰਵਾਇਆ ਗਿਆ। ਸਮਾਗਮ ਵਿਚ 1500 ਤੋਂ ਵੱਧ ਕਿਸਾਨਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 17-10-2026
ਅਬੋਹਰ,16 ਅਕਤੂਬਰ (ਸੁਖਜੀਤ ਸਿੰਘ ਬਰਾੜ)- ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਵਲੋਂ (ਕੇਂਦਰੀ ਫਸਲ-ਉਪਰੰਤ ਇੰਜੀਨੀਅਰਿੰਗ ਤੇ ਤਕਨਾਲੋਜੀ ਸੰਸਥਾਨ) ਅਬੋਹਰ ਦੇ ਖੇਤਰੀ ਕੇਂਦਰ ਦੇ ਸਹਿਯੋਗ ਨਾਲ ਇਕ ਵਿਸ਼ਾਲ ਕਿਸਾਨ ਮੇਲਾ ਕਰਵਾਇਆ ਗਿਆ। ਸਮਾਗਮ ਵਿਚ 1500 ਤੋਂ ਵੱਧ ਕਿਸਾਨਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਕੁਦਰਤੀ ਖੇਤੀ, ਖਾਦਾਂ ਦੀ ਸੰਤੁਲਿਤ ਤੇ ਸਹੀ ਵਰਤੋਂ, ਖ਼ੁਰਾਕ ਪ੍ਰੋਸੈਸਿੰਗ ਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ ਤੇ ਨਾਲ ਹੀ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਡਾ. ਪਰਵਿੰਦਰ ਸ਼ਿਓਰਾਨ ਸ਼ਾਮਲ ਹੋਏ। ਹੋਰ ਵਿਸ਼ੇਸ਼ ਮਹਿਮਾਨਾਂ ’ਚ ਡਾ.ਰਾਜੇਸ਼ ਕੁਮਾਰ ਵਿਸ਼ਵਕਰਮਾ, ਡਾ.ਅਮਿਤ ਨਾਥ, ਡਾ.ਅਨਿਲ ਸਾਂਗਵਾਨ, ਡਾ.ਜੇ.ਕੇ. ਅਰੋੜਾ, ਡਾ.ਅਰਵਿੰਦ ਕੁਮਾਰ ਅਹਲਾਵਤ ਤੇ ਡਾ.ਮਨਦੀਪ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਕੁਲਦੀਪ ਸਿੰਘ ਸ਼ੇਰਗਿੱਲ, ਕੁਲਵੰਤ ਸਿੰਘ ਤੇ ਸੁਬਰਤ ਸਿੰਘ ਬਲੋਟ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ਵਿਚ 60 ਤੋਂ ਵੱਧ ਪ੍ਰਦਰਸ਼ਨੀ ਸਟਾਲ ਲਗਾਏ ਗਏ ਸਨ ਜਿਨ੍ਹਾਂ ਵਿਚ ਉੱਨਤ ਬੀਜ, ਖੇਤੀ ਸਮਗਰੀ, ਸਵੈ-ਸਹਾਇਤਾ ਸਮੂਹਾਂ ਦੇ ਉਤਪਾਦ, ਆਧੁਨਿਕ ਖੇਤੀ ਮਸ਼ੀਨਰੀ, ਖੇਤੀ ਤਕਨਾਲੋਜੀਆਂ ਤੇ ਖ਼ੁਰਾਕ ਪ੍ਰੋਸੈਸਿੰਗ ਨਾਲ ਸਬੰਧਿਤ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਸਟਾਲਾਂ ਨੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਖੇਤੀ-ਉੱਦਮਤਾ ਤੇ ਆਮਦਨ ਦੇ ਬਦਲਵੇਂ ਸਰੋਤਾਂ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਫ਼ਸਲਾਂ ਦੀ ਰਹਿੰਦ-ਖੂੰਹਦ (ਪਰਾਲੀ) ਦੇ ਪ੍ਰਬੰਧਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕਿਸਾਨਾਂ ਨੂੰ ਮਿੱਟੀ ਪਰਖ ਦੇ ਨਤੀਜਿਆਂ ਦੇ ਆਧਾਰ ’ਤੇ ਸੰਤੁਲਿਤ ਤੇ ਸਮਝਦਾਰੀ ਨਾਲ ਖਾਦਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਬੇਲੋੜੀ ਖਾਦ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ, ਨਾਲ ਹੀ ਪਾਣੀ ਤੇ ਪੌਸ਼ਟਿਕ ਤੱਤਾਂ ਦੇ ਕੁਸ਼ਲ ਪ੍ਰਬੰਧਨ ’ਤੇ ਵੀ ਜ਼ੋਰ ਦਿੱਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਦੇ ਅਧਿਆਪਕ ਅਮਨਦੀਪ ਨੂੰ ਐਨ.ਸੀ.ਸੀ. ਕੈਂਪ ’ਚ ਪ੍ਰਸੰਸਾ ਪੱਤਰ ਮਿਲਿਆ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24