16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਬੋਹਰ-ਫਾਜ਼ਿਲਕਾ ਹਾਈਵੇਅ ’ਤੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ, ਮੁੱਖ ਮਾਰਗ ਜਾਮ ਕਰਨ ਦੀ ਚੇਤਾਵਨੀ ਖੇਤਾਂ ਨਾਲੋਂ 15 ਫੁੱਟ ਉੱਚੀ ਸਰਵਿਸ ਰੋਡ ਬਣਾਉਣ ਦਾ ਵਿਰੋਧ, ਅੰਡਰ ਪਾਸ ਦੀ ਮੰਗ ’ਤੇ ਅੜੇ ਕਿਸਾਨ

ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਅਬੋਹਰ-ਫਾਜ਼ਿਲਕਾ ਨੈਸ਼ਨਲ ਹਾਈਵੇਅ ’ਤੇ ‘ਭਾਰਤ ਮਾਲਾ ਪ੍ਰੋਜੈਕਟ’ ਤਹਿਤ ਚੱਲ ਰਹੇ ਸੜਕ ਨਿਰਮਾਣ ਕਾਰਜ ਨੂੰ ਲੈ ਕੇ ਪਿੰਡ ਬੁਰਜ ਮੁਹਾਰ ਦੇ ਕਿਸਾਨਾਂ ਵਿਚ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਪਿੰਡ ਦੇ ਸਾਹਮਣੇ ਸਰਵਿਸ ਰੋਡ ਨੂੰ ਆਸ-ਪਾਸ ਦੇ ਖੇਤਾਂ ਨਾਲੋਂ ਕਰੀਬ 15 ਫੁੱਟ ਉੱਚਾ ਬਣਾਉਣ ਦੇ ਵਿਰੋਧ ਵਿਚ ਕਿਸਾਨਾਂ ਦਾ ਧਰਨਾ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਿਹਾ।

Ad Position 21
No active advertisement
ਅਬੋਹਰ-ਫਾਜ਼ਿਲਕਾ ਹਾਈਵੇਅ ’ਤੇ ਪਿੰਡ ਬੁਰਜ ਮੁਹਾਰ ਵਿਖੇ ਸਰਵਿਸ ਰੋਡ ਨੂੰ ਉੱਚਾ ਚੁੱਕਣ ਦੇ ਵਿਰੋਧ ਵਿਚ ਚੌਥੇ ਦਿਨ ਵੀ ਧਰਨੇ ’ਤੇ ਬੈਠੇ ਕਿਸਾਨ। ਤਸਵੀਰ-ਵਿਵੇਕ ਹੂੜੀਆ 17-10-2026
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਅਬੋਹਰ-ਫਾਜ਼ਿਲਕਾ ਨੈਸ਼ਨਲ ਹਾਈਵੇਅ ’ਤੇ ‘ਭਾਰਤ ਮਾਲਾ ਪ੍ਰੋਜੈਕਟ’ ਤਹਿਤ ਚੱਲ ਰਹੇ ਸੜਕ ਨਿਰਮਾਣ ਕਾਰਜ ਨੂੰ ਲੈ ਕੇ ਪਿੰਡ ਬੁਰਜ ਮੁਹਾਰ ਦੇ ਕਿਸਾਨਾਂ ਵਿਚ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਪਿੰਡ ਦੇ ਸਾਹਮਣੇ ਸਰਵਿਸ ਰੋਡ ਨੂੰ ਆਸ-ਪਾਸ ਦੇ ਖੇਤਾਂ ਨਾਲੋਂ ਕਰੀਬ 15 ਫੁੱਟ ਉੱਚਾ ਬਣਾਉਣ ਦੇ ਵਿਰੋਧ ਵਿਚ ਕਿਸਾਨਾਂ ਦਾ ਧਰਨਾ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਜਲਦੀ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਵੱਡਾ ਸੰਘਰਸ਼ ਸ਼ੁਰੂ ਹੋ ਸਕਦਾ ਹੈ। ਕਿਸਾਨਾਂ ਨੇ ਅਬੋਹਰ-ਫਾਜ਼ਿਲਕਾ ਮੁੱਖ ਮਾਰਗ ਨੂੰ ਰੋਕ ਕੇ ਪੱਕਾ ਧਰਨਾ ਲਗਾਉਣ ਦੀ ਵੀ ਚੇਤਾਵਨੀ ਦਿੱਤੀ ਹੈ। ਧਰਨੇ ਦੌਰਾਨ ਕਿਸਾਨ ਆਗੂ ਦਲਮੀਰ ਸਿੰਘ ਤੇ ਭੁਪਿੰਦਰ ਸਿੰਘ ਵੀ ਕਿਸਾਨਾਂ ਦੇ ਸਮਰਥਨ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੇ ਨਾਲ-ਨਾਲ ਕਿਸਾਨਾਂ ਦੇ ਖੇਤਾਂ ਤੱਕ ਆਉਣ-ਜਾਣ ਦਾ ਉਚਿੱਤ ਪ੍ਰਬੰਧ ਕਰਨਾ ਵੀ ਬੇਹੱਦ ਜ਼ਰੂਰੀ ਹੈ। ਧਰਨੇ ’ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਅਬੋਹਰ-ਫਾਜ਼ਿਲਕਾ ਮਾਰਗ ਨੂੰ ਫੋਰ ਲੇਨ ਬਣਾਇਆ ਜਾ ਰਿਹਾ ਹੈ। ਇਸ ਤਹਿਤ ਪਿੰਡ ਬੁਰਜ ਮੁਹਾਰ ਦੇ ਸਾਹਮਣੇ ਸਰਵਿਸ ਰੋਡ ਨੂੰ ਖੇਤਾਂ ਦੇ ਪੱਧਰ ਤੋਂ ਕਰੀਬ 15 ਫੁੱਟ ਉੱਚਾ ਚੁੱਕਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੜਕ ਇੰਨੀ ਉੱਚੀ ਬਣਨ ਨਾਲ ਉਨ੍ਹਾਂ ਦੇ ਖੇਤਾਂ ਤੱਕ ਟਰੈਕਟਰ, ਟਰਾਲੀ ਤੇ ਹੋਰ ਖੇਤੀਬਾੜੀ ਮਸ਼ੀਨਰੀ ਦਾ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਇਸ ਮਾਰਗ ਦੇ ਦੋਵਾਂ ਪਾਸਿਆਂ ਵੱਲ ਕਿਸਾਨਾਂ ਦੀ ਸੈਂਕੜੇ ਏਕੜ ਖੇਤੀਯੋਗ ਜ਼ਮੀਨ ਹੈ ਜਿੱਥੇ ਰੋਜ਼ਾਨਾ ਖੇਤੀ ਦੇ ਕੰਮਾਂ ਲਈ ਆਉਣਾ-ਜਾਣਾ ਪੈਂਦਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸੜਕ ਨਿਰਮਾਣ ਦੌਰਾਨ ਸੁੱਟੀ ਜਾ ਰਹੀ ਮਿੱਟੀ ਉੱਡ ਕੇ ਉਨ੍ਹਾਂ ਦੇ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ’ਤੇ ਡਿਗ ਰਹੀ ਹੈ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਰਸਤੇ ‘ਤੇ ਇੱਕ ਵੈਕਸਿੰਗ ਪਲਾਂਟ ਵੀ ਸਥਿਤ ਹੈ ਜਿੱਥੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਸੜਕ ਉੱਚੀ ਹੋਣ ਕਾਰਨ ਆਮ ਲੋਕਾਂ ਨੂੰ ਵੀ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਐਨ.ਐੱਚ.ਏ.ਆਈ. ਦੇ ਪ੍ਰਤੀਨਿਧੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਕਿਸਾਨਾਂ ਦੀ ਮੁੱਖ ਮੰਗ ਹੈ ਕਿ ਪਿੰਡ ਬੁਰਜ ਮੁਹਾਰ ਦੇ ਸਾਹਮਣੇ ਇੱਕ ਅੰਡਰ ਪਾਸ ਦਾ ਨਿਰਮਾਣ ਕਰਵਾਇਆ ਜਾਵੇ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਲੋੜ ਪੈਣ ‘ਤੇ ਅਬੋਹਰ-ਫਾਜ਼ਿਲਕਾ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਅਣਮਿਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ, ਰਾਮ ਕੁਮਾਰ, ਜਸਪਾਲ ਕੌਰ, ਜਗੀਰ ਸਿੰਘ, ਗੁਰਚਰਨ ਸਿੰਘ, ਗੁਰਗੁਲਾਬ ਸਿੰਘ ਤੇ ਬਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਲੂਆਣਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਰਾਮ-ਲੀਲ੍ਹਾ ਦਾ ਕੀਤਾ ਸ਼ੁੱਭ ਆਰੰਭ
Ad Position 24