16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵੂਸ਼ੂ ਦੇ ਮੈਦਾਨ ’ਚ ਇੰਪੀਰੀਅਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਹੋਣਹਾਰ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਕਰਵਾਈ ਰਾਜ ਪੱਧਰੀ ਵੂਸ਼ੂ ਪ੍ਰਤੀਯੋਗਤਾ ’ਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਆਪਣੀ ਚੁਸਤੀ, ਤਕਨੀਕੀ ਦਾਅ-ਪੇਚਾਂ ਤੇ ਅਟੁੱਟ ਆਤਮ-ਵਿਸ਼ਵਾਸ ਦੇ ਦਮ ’ਤੇ ਸਕੂਲ ਦੇ ਖਿਡਾਰੀਆਂ ਨੇ ਕੁੱਲ 9 ਤਗਮਿਆਂ ’ਤੇ ਕਬਜ਼ਾ ਜਮਾ ਕੇ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 17-10-2026
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਹੋਣਹਾਰ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਕਰਵਾਈ ਰਾਜ ਪੱਧਰੀ ਵੂਸ਼ੂ ਪ੍ਰਤੀਯੋਗਤਾ ’ਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਆਪਣੀ ਚੁਸਤੀ, ਤਕਨੀਕੀ ਦਾਅ-ਪੇਚਾਂ ਤੇ ਅਟੁੱਟ ਆਤਮ-ਵਿਸ਼ਵਾਸ ਦੇ ਦਮ ’ਤੇ ਸਕੂਲ ਦੇ ਖਿਡਾਰੀਆਂ ਨੇ ਕੁੱਲ 9 ਤਗਮਿਆਂ ’ਤੇ ਕਬਜ਼ਾ ਜਮਾ ਕੇ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸਥਿਤ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 16 ਅਕਤੂਬਰ ਤੱਕ ਚੱਲੇ ਇਸ ਸਖ਼ਤ ਮੁਕਾਬਲੇ ’ਚ ਇੰਪੀਰੀਅਲ ਦੇ ਵੂਸ਼ੂ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਇਸ ਪ੍ਰਤੀਯੋਗਤਾ ’ਚ 9ਵੀਂ ਜਮਾਤ ਦੀ ਰਹਿਮਤ ਕੰਬੋਜ ਨੇ ਆਪਣੇ ਸ਼ਾਨਦਾਰ ਖੇਡ ਨਾਲ ਸੋਨ ਤਗਮੇ ’ਤੇ ਕਬਜ਼ਾ ਕੀਤਾ ਉੱਥੇ ਹੀ ਦਮਨਜੋਤ ਸਿੰਘ ਸੰਧੂ, ਕੁਮੁਦ, ਸੰਧਿਆ, ਦਿਵਿਆਂਜਲ ਤੇ ਨਮਨ ਕੰਬੋਜ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਚਾਂਦੀ ਦੇ ਤਗਮੇ ਹਾਸਲ ਕੀਤੇ। ਮਯੰਕ, ਫਤਿਹਦੀਪ ਤੇ ਲਵਿਆ ਬਿਸ਼ਨੋਈ ਨੇ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਦੀ ਝੋਲੀ ਪਾਏ। ਖਿਡਾਰੀਆਂ ਦੇ ਇਸ ਸ਼ਾਨਦਾਰ ਸਫ਼ਰ ਵਿਚ ਕੋਚ ਮਨਦੀਪ ਸਿੰਘ ਸਰਾਂ ਦੇ ਯੋਗ ਮਾਰਗਦਰਸ਼ਨ ਤੇ ਐਸਕਾਰਟ ਟੀਚਰ ਮਿਸ ਗਰਿਮਾ ਦੇ ਸਹਿਯੋਗ ਦੀ ਅਹਿਮ ਭੂਮਿਕਾ ਰਹੀ। ਇਸ ਇਤਿਹਾਸਕ ਸਫਲਤਾ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਖੇਡਾਂ ਕੇਵਲ ਮੈਡਲ ਜਿੱਤਣ ਦਾ ਜ਼ਰੀਆ ਨਹੀਂ ਹਨ, ਸਗੋਂ ਵਿਦਿਆਰਥੀਆਂ ਦੇ ਅੰਦਰ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਅਗਵਾਈ ਦੇ ਗੁਣ ਵਿਕਸਿਤ ਕਰਨ ਦੀ ਮਜ਼ਬੂਤ ਨੀਂਹ ਹਨ। ਸਕੂਲ ਪ੍ਰਿੰਸੀਪਲ ਰਵੀ ਕੁਮਾਰ ਨੇ ਖਿਡਾਰੀਆਂ, ਕੋਚ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਖ਼ਤ ਅਭਿਆਸ ਤੇ ਲਗਨ ਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਸਕੂਲ ਦਾ ਝੰਡਾ ਰਾਜ ਪੱਧਰ ’ਤੇ ਲਹਿਰਾ ਰਿਹਾ ਹੈ। ਇਹ ਉਪਲਬਧੀ ਦੂਜੇ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਕੋਲਡ ਚੇਨ ਹੈਂਡਲਰਾਂ ਨੂੰ ਵਿਸ਼ੇਸ਼ ਸਿਖਲਾਈ ਅਗਲੀ ਖ਼ਬਰ ਵਾਹਿਗੁਰੂ ਕਾਲਜ ’ਚ ਫਰੈਸ਼ਰ ਪਾਰਟੀ ਕਰਵਾਈ
Ad Position 24