ਆਂਗਣਵਾੜੀ ਸੈਂਟਰ ਦੇ ਗੇਟ ’ਚ ਲੱਗੀ ਰੂੜੀ, ਬੱਚਿਆਂ ਦੇ ਮਾਪਿਆਂ ’ਚ ਭਾਰੀ ਰੋਸ
ਬੱਲੂਆਣਾ, 23 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕੇ ਦੇ ਪਿੰਡ ਮੋਡੀ ਖੇੜਾ ਵਿਖੇ ਪਿੰਡ ਦੀ ਧਰਮਸ਼ਾਲਾ ’ਚ ਚੱਲ ਰਹੇ ਆਂਗਣਵਾੜੀ ਸੈਂਟਰ ਦੇ ਗੇਟ ਅੱਗੇ ਪਿੰਡ ਵਾਸੀਆਂ ਵਲੋਂ ਰੂੜੀ ਲਗਾ ਰੱਖੀ ਗਈ ਹੈ। ਦੱਸਣਯੋਗ ਹੈ ਕਿ ਇਹ ਧਰਮਸ਼ਾਲਾ ਟੋਲ ਟੈਕਸ ਰੋਡ ਦੇ ਨਾਲ ਲੱਗਦੀ ਹੈ ਤੇ ਰੂੜੀ ਵਾਲੀ ਜਗ੍ਹਾ ਵੀ ਸੜਕ ਦੀ ਹੈ।
ਬੱਲੂਆਣਾ, 23 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕੇ ਦੇ ਪਿੰਡ ਮੋਡੀ ਖੇੜਾ ਵਿਖੇ ਪਿੰਡ ਦੀ ਧਰਮਸ਼ਾਲਾ ’ਚ ਚੱਲ ਰਹੇ ਆਂਗਣਵਾੜੀ ਸੈਂਟਰ ਦੇ ਗੇਟ ਅੱਗੇ ਪਿੰਡ ਵਾਸੀਆਂ ਵਲੋਂ ਰੂੜੀ ਲਗਾ ਰੱਖੀ ਗਈ ਹੈ। ਦੱਸਣਯੋਗ ਹੈ ਕਿ ਇਹ ਧਰਮਸ਼ਾਲਾ ਟੋਲ ਟੈਕਸ ਰੋਡ ਦੇ ਨਾਲ ਲੱਗਦੀ ਹੈ ਤੇ ਰੂੜੀ ਵਾਲੀ ਜਗ੍ਹਾ ਵੀ ਸੜਕ ਦੀ ਹੈ। ਇੱਥੇ ਬਿਮਾਰੀਆਂ ਫੈਲਣ ਦਾ ਵੀ ਵੱਡਾ ਡਰ ਬਣਿਆ ਰਹਿੰਦਾ ਹੈ ਜਿਸ ਕਾਰਨ ਹੀ ਪਿੰਡ ਵਾਸੀ ਆਂਗਣਵਾੜੀ ਵਿਚ ਆਪਣੇ ਬੱਚੇ ਭੇਜਣ ਤੋਂ ਗੁਰੇਜ਼ ਕਰ ਰਹੇ ਹਨ। ਪਿੰਡ ਵਾਸੀਆਂ ਦੀ ਪ੍ਰਸ਼ਾਸਨ ਤੇ ਸਬੰਧਿਤ ਮਹਿਕਮੇ ਤੋਂ ਮੰਗ ਹੈ ਕਿ ਆਂਗਣਵਾੜੀ ਸੈਂਟਰ ਦੇ ਗੇਟ ਕੋਲੋਂ ਰੂੜੀਆਂ ਦੇ ਢੇਰ ਚੁਕਵਾਏ ਜਾਣੇ।