23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਫ਼ਾਜ਼ਿਲਕਾ ਦੇ ਇਕ ਘਰ ਅੰਦਰ ਤੜਕਸਾਰ ਕਿਸੇ ਏਜੰਸੀ ਵਲੋਂ ਕੀਤੀ ਛਾਪੇਮਾਰੀ ਬਣੀ ਚਰਚਾ ਦਾ ਵਿਸ਼ਾ ਕੋਈ ਵੀ ਸਰਕਾਰੀ ਵਿਭਾਗ ਜਾਂ ਸੁਰੱਖਿਆ ਏਜੰਸੀ ਵਾਲਾ ਪ੍ਰਗਟਾ ਰਿਹਾ ਹੈ ਅਨਜਾਣਤਾ

ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਸ਼ਹਿਰ ਅੰਦਰ ਤੜਕਸਾਰ ਸਥਾਨਕ ਬੱਸ ਸਟੈਂਡ ਦੇ ਪਿਛਲੇ ਪਾਸੇ ਇਕ ਘਰ ਅੰਦਰ ਕਿਸੇ ਏਜੰਸੀ ਦੀ ਛਾਪੇਮਾਰੀ ਹੋਣ ਦੀ ਚਰਚਾ ਸਾਰਾ ਦਿਨ ਚੱਲਦੀ ਰਹੀ, ਭਾਵੇਂ ਦੇਰ ਸ਼ਾਮ ਤੱਕ ਇਸ ਛਾਪੇਮਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਛਾਪੇਮਾਰੀ ਕਰਨ ਵਾਲਾ ਆਮਦਨ ਕਰ ਵਿਭਾਗ ਜਾਂ ਈ. ਡੀ.

Ad Position 21
No active advertisement
ਅਜੀਤ ਡੈਸਕ 24-10-2026
ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਸ਼ਹਿਰ ਅੰਦਰ ਤੜਕਸਾਰ ਸਥਾਨਕ ਬੱਸ ਸਟੈਂਡ ਦੇ ਪਿਛਲੇ ਪਾਸੇ ਇਕ ਘਰ ਅੰਦਰ ਕਿਸੇ ਏਜੰਸੀ ਦੀ ਛਾਪੇਮਾਰੀ ਹੋਣ ਦੀ ਚਰਚਾ ਸਾਰਾ ਦਿਨ ਚੱਲਦੀ ਰਹੀ, ਭਾਵੇਂ ਦੇਰ ਸ਼ਾਮ ਤੱਕ ਇਸ ਛਾਪੇਮਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਛਾਪੇਮਾਰੀ ਕਰਨ ਵਾਲਾ ਆਮਦਨ ਕਰ ਵਿਭਾਗ ਜਾਂ ਈ.ਡੀ. ਦੇ ਏਜੰਸੀ ਵਾਲੇ ਅਧਿਕਾਰੀ ਸਨ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਇਕ ਵੱਡੇ ਕਾਰੋਬਾਰੀ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਇਹ ਕਾਰਵਾਈ ਅਮਲ ਵਿਚ ਹੋਈ ਹੈ। ਕੁੱਝ ਸਮਾਂ ਪਹਿਲਾਂ ਵੀ ਆਮਦਨ ਕਰ ਵਿਭਾਗ ਨੇ ਉਸ ਕਾਰੋਬਾਰੀ ਦੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਉਸ ਲੜੀ ਨੂੰ ਅੱਗੇ ਜੋੜ ਕੇ ਇਸ ਛਾਪੇਮਾਰੀ ਬਾਰੇ ਦੱਸਿਆ ਜਾ ਰਿਹਾ ਹੈ। ਜਿਸ ਗਲੀ ਅੰਦਰ ਇਹ ਛਾਪੇਮਾਰੀ ਹੋਈ ਹੈ ਉੱਥੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੱਸਣ ਤੋਂ ਅਸਮਰਥ ਹੈ। ਇਹ ਚਰਚਾ ਹੈ ਕਿ ਤੜਕਸਾਰ 3.45 ਵਜੇ ਕੁੱਝ ਗੱਡੀਆਂ ਦੀ ਆਵਾਜ਼ ਗਲੀ ਅੰਦਰ ਸੁਣਾਈ ਦਿੱਤੀ। ਗੱਡੀਆਂ ਵਿਚੋਂ ਨਿਕਲੇ ਆਦਮੀ ਇਕ ਘਰ ਅੰਦਰ ਦਾਖ਼ਲ ਹੋ ਗਏ। ਕੁੱਝ ਸਮੇਂ ਬਾਅਦ ਸਰਕਾਰੀ ਗੱਡੀਆਂ ਵੀ ਉੱਥੋਂ ਚਲੀਆਂ ਗਈਆਂ। ਜਦ ਗੱਡੀਆਂ ਗਲੀ ਵਿਚ ਆ ਕੇ ਖੜ੍ਹੀਆਂ ਤਾਂ ਗਲੀ ਜਾ ਘਰਾਂ ਅੰਦਰ ਪਾਲੇ ਹੋਏ ਕੁੱਤਿਆਂ ਦੀ ਆਵਾਜ਼ ਨਾਲ ਕੁੱਝ ਲੋਕਾਂ ਨੂੰ ਪਤਾ ਹੋਣ ਬਾਰੇ ਦੱਸਿਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਏਜੰਸੀ ਵਲੋਂ ਸਥਾਨਕ ਪੱਧਰ ’ਤੇ ਛਾਪੇਮਾਰੀ ਤੋਂ ਅਨਜਾਣਤਾ ਪ੍ਰਗਟਾਈ ਜਾ ਰਹੀ ਹੈ। ਕਿਸ ਵਿਭਾਗ ਦੀਆਂ ਇਹ ਗੱਡੀਆਂ ਸਨ, ਉਨ੍ਹਾਂ ਨੂੰ ਕੀ ਪ੍ਰਾਪਤ ਹੋਇਆ, ਇਸ ਗੱਲ ਦੀ ਚਰਚਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਬਾਗ਼ ਦੀਆਂ ਲਾਈਟਾਂ ਤੇ ਸਾਫ਼-ਸਫ਼ਾਈ ਦੇ ਮੁੱਦੇ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਬਾਹਰ ਹੰਗਾਮਾ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਤੇ ਪੁਲਿਸ ਵਿਭਾਗ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਫ਼ਾਜ਼ਿਲਕਾ ਜ਼ਿਲ੍ਹੇ ਦੇ...
Ad Position 24