ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਯੂਥ ਫ਼ੈਸਟੀਵਲ ਦੇ ਪਹਿਲੇ ਦੋ ਦਿਨਾਂ ਦੇ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਏ
ਅਬੋਹਰ, 23 ਅਕਤੂਬਰ(ਵਿਵੇਕ ਹੂੜੀਆ)- ਕੈਨਵੇ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਜ਼ੋਨ-ਬੀ ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ 2026 ਦੇ ਪਹਿਲੇ ਦੋ ਦਿਨਾਂ ਦੇ ਪ੍ਰੋਗਰਾਮ ਉਤਸ਼ਾਹ ਤੇ ਉਮੰਗ ਨਾਲ ਸੰਪੰਨ ਹੋਏ। ਫ਼ੈਸਟੀਵਲ ਵਿਚ ਡੀ.
ਅਬੋਹਰ, 23 ਅਕਤੂਬਰ(ਵਿਵੇਕ ਹੂੜੀਆ)- ਕੈਨਵੇ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਜ਼ੋਨ-ਬੀ ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ 2026 ਦੇ ਪਹਿਲੇ ਦੋ ਦਿਨਾਂ ਦੇ ਪ੍ਰੋਗਰਾਮ ਉਤਸ਼ਾਹ ਤੇ ਉਮੰਗ ਨਾਲ ਸੰਪੰਨ ਹੋਏ। ਫ਼ੈਸਟੀਵਲ ਵਿਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਅਬੋਹਰ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕੰਟਿੰਜੈਂਟ ਇੰਚਾਰਜ ਡਾ.ਹਰਪ੍ਰੀਤ ਕੌਰ ਅਤੇ ਪ੍ਰਿੰਸੀਪਲ ਡਾ. ਵਿਜੇ ਗਰੋਵਰ ਨੇ ਵਿਦਿਆਰਥੀਆਂ ਦੀ ਊਰਜਾ, ਰਚਨਾਤਮਿਕਤਾ ਤੇ ਸਭਿਆਚਾਰਕ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਨੌਜਵਾਨਾਂ ਵਿਚ ਆਤਮ-ਵਿਸ਼ਵਾਸ, ਲੀਡਰਸ਼ਿਪ ਦੇ ਗੁਣ ਅਤੇ ਭਾਰਤੀ ਸਭਿਆਚਾਰਕ ਮੁੱਲਾਂ ਦਾ ਵਿਕਾਸ ਹੁੰਦਾ ਹੈ। ਡਾ.ਹਰਪ੍ਰੀਤ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਮਾਈਮ, ਮਿਮਿਕਰੀ, ਸਕਿੱਟ, ਸ਼ਬਦ, ਭਜਨ, ਕਲਾਸੀਕਲ ਮਿਊਜ਼ਿਕ, ਗੀਤ, ਗ਼ਜ਼ਲ, ਗਰੁੱਪ ਸਿੰਗਿੰਗ, ਫੋਕ ਸਾਂਗ ਤੇ ਫਾਈਨ ਆਰਟਸ ਦੀਆਂ ਆਈਟਮਾਂ ਜਿਵੇਂ ਰੰਗੋਲੀ, ਆਨ ਦ ਸਪਾਟ ਪੇਂਟਿੰਗ, ਫ਼ੋਟੋਗਰਾਫ਼ੀ, ਕੋਲਾਜ ਮੇਕਿੰਗ, ਕਲੇ ਮਾਡਲਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਸਟਿਲ ਲਾਈਫ਼ ਡਰਾਇੰਗ ਤੇ ਇੰਸਟਾਲੇਸ਼ਨ ਸ਼ਾਮਲ ਸਨ। ਦੂਜੇ ਦਿਨ ਭਾਸ਼ਣ, ਡਿਬੇਟ, ਕਵਿਤਾ ਉਚਾਰਨ, ਮੁਹਾਵਰੇ ਵਾਰਤਾਲਾਪ ਵਰਗੇ ਮੁਕਾਬਲਿਆਂ ਦੇ ਨਾਲ-ਨਾਲ ਗੁੱਡੀਆਂ ਪਟੋਲੇ, ਛੀਕੂ, ਪਰਾਂਦਾ, ਨਾਲਾ, ਟੋਕਰੀ, ਰੱਸਾ ਵਟਣਾ, ਈਨੂ ਤੇ ਖਿੱਦੋ ਬਣਾਉਣ ਵਰਗੇ ਵਿਰਾਸਤੀ ਮੁਕਾਬਲੇ ਕਰਵਾਏ ਗਏ। ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ ਦਿਨ ਕੁੱਲ 27 ਅਤੇ ਦੂਜੇ ਦਿਨ 26 ਪੁਰਸਕਾਰ ਪ੍ਰਾਪਤ ਕੀਤੇ। ਪ੍ਰੋਗਰਾਮ ਦਾ ਸਫਲ ਮੰਚ ਸੰਚਾਲਨ ਸਕੱਤਰ ਡਾ. ਹਰਪ੍ਰੀਤ ਕੌਰ ਤੇ ਵਾਏ.ਐੱਸ.ਸੀ. ਕਨਵੀਨਰ ਟੀਮ ਦੇ ਮੈਂਬਰਾਂ ਡਾ. ਮਨਦੀਪ ਕੌਰ, ਡਾ.ਗੁਰਦੀਪ ਕੌਰ ਤੇ ਸੁਰੇਸ਼ ਮੱਕੜ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਿੰਸੀਪਲ ਡਾ.ਵਿਜੇ ਗਰੋਵਰ ਨੇ ਕਿਹਾ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿਚ, ਸਗੋਂ ਸਭਿਆਚਾਰਕ ਤੇ ਵਿਰਾਸਤੀ ਗਤੀਵਿਧੀਆਂ ਵਿਚ ਵੀ ਮੱਲ੍ਹਾਂ ਮਾਰ ਰਹੇ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।