ਬਲਾਕ ਪੱਧਰੀ ਸਾਇੰਸ ਡਰਾਮਾ ’ਚ ਬਹਾਦਰ ਖੇੜਾ ਸਕੂਲ ਨੇ ਪ੍ਰਾਪਤ ਕੀਤਾ ਤੀਜਾ ਸਥਾਨ
ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਾਇੰਸ ਵਿਸ਼ੇ ਨੂੰ ਹੋਰ ਰੋਚਕ ਢੰਗ ਨਾਲ ਪੜ੍ਹਨ ਅਤੇ ਪੜ੍ਹਾਉਣ ਲਈ ਵੱਖ-ਵੱਖ ਥੀਮਾਂ ’ਤੇ ਆਧਾਰਿਤ ਸਾਇੰਸ ਡਰਾਮਾ, ਬਲਾਕ ਪੱਧਰੀ ਐੱਸ. ਓ.
ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਾਇੰਸ ਵਿਸ਼ੇ ਨੂੰ ਹੋਰ ਰੋਚਕ ਢੰਗ ਨਾਲ ਪੜ੍ਹਨ ਅਤੇ ਪੜ੍ਹਾਉਣ ਲਈ ਵੱਖ-ਵੱਖ ਥੀਮਾਂ ’ਤੇ ਆਧਾਰਿਤ ਸਾਇੰਸ ਡਰਾਮਾ, ਬਲਾਕ ਪੱਧਰੀ ਐੱਸ.ਓ.ਈ. ਰਾਮਸਰਾ ਵਿਖੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਵਿਚ ਸਰਕਾਰੀ ਹਾਈ ਸਕੂਲ ਬਹਾਦਰ ਖੇੜਾ ਦੇ ਵਿਦਿਆਰਥੀਆਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਥੀਮ ਤਹਿਤ ਸਾਇੰਸ ਡਰਾਮਾ ਕੀਤਾ ਜਿਸ ਵਿਚ ਉਕਤ ਵਿਦਿਆਰਥੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਮੈਡਮ ਜਯੋਤੀ ਬਤਰਾ ਨੇ ਗਾਈਡ ਅਧਿਆਪਕਾ ਕਾਜਲ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।