ਰੇਲਵੇ ਸਟੇਸ਼ਨ ’ ਤੇ ਸੁੰਦਰ ਪਾਰਕ ਬਣਾਇਆ ਜਾਵੇ - ਸੰਮਤੀ
ਮੰਡੀ ਲਾਧੂਕਾ,13 ਨਵੰਬਰ (ਰਾਕੇਸ਼ ਛਾਬੜਾ)-ਨਾਰਦਨ ਰੇਲਵੇ ਯਾਤਰੀ ਸੰਮਤੀ ਦੀ ਇਕ ਅਹਿਮ ਮੀਟਿੰਗ ਸੰਮਤੀ ਦੇ ਬਲਾਕ ਪ੍ਰਧਾਨ ਨਾਨਕ ਚੰਦ ਕੁੱਕੜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਸ ਖੇਤਰ ਦੇ ਲੋਕ ਰੇਲਵੇ ਨਾਲ ਸਬੰਧਿਤ ਅਨੇਕਾਂ ਸਮੱਸਿਆਵਾਂ ਦੇ ਨਾਲ ਦੋ ਚਾਰ ਹੋ ਰਹੇ ਹਨ।
ਮੰਡੀ ਲਾਧੂਕਾ,13 ਨਵੰਬਰ (ਰਾਕੇਸ਼ ਛਾਬੜਾ)-ਨਾਰਦਨ ਰੇਲਵੇ ਯਾਤਰੀ ਸੰਮਤੀ ਦੀ ਇਕ ਅਹਿਮ ਮੀਟਿੰਗ ਸੰਮਤੀ ਦੇ ਬਲਾਕ ਪ੍ਰਧਾਨ ਨਾਨਕ ਚੰਦ ਕੁੱਕੜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਸ ਖੇਤਰ ਦੇ ਲੋਕ ਰੇਲਵੇ ਨਾਲ ਸਬੰਧਿਤ ਅਨੇਕਾਂ ਸਮੱਸਿਆਵਾਂ ਦੇ ਨਾਲ ਦੋ ਚਾਰ ਹੋ ਰਹੇ ਹਨ। ਇਸ ਸਬੰਧ ਵਿਚ ਸੰਮਤੀ ਦਾ ਇਕ ਵਫ਼ਦ ਡੀ. ਆਰ.ਐੱਮ ਡਿਵੀਜ਼ਨ ਫ਼ਿਰੋਜ਼ਪੁਰ ਸੰਜੀਵ ਕੁਮਾਰ ਨੂੰ ਮਿਲਿਆ ਸੀ ਅਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਮੰਡੀ ਦੇ ਰੇਲਵੇ ਸਟੇਸ਼ਨ ਤੇ ਪਿੰਡ ਫ਼ਤਿਹਗੜ੍ਹ ਵਾਲੇ ਪਾਸੇ ਪਲੇਟ ਫਾਰਮ ਬਣਾਇਆ ਜਾਵੇ, ਰੇਲਵੇ ਸਟੇਸ਼ਨ ’ਤੇ ਆਰ.ਪੀ.ਐੱਮ ਸਥਾਪਤ ਕਰਨੀ , ਸਾਰੀਆਂ ਰੇਲ ਗੱਡੀ ਰੇਲਵੇ ਸਟੇਸ਼ਨ ਤੇ ਰੋਕਣ ਦਾ ਪ੍ਰਬੰਧ ਕਰਨ ਸਬੰਧੀ, ਨਵੇਂ ਪਖਾਨੇ ਬਣਾਏ ਜਾਣ ਦੀ ਮੰਗ , ਮੰਡੀ ਵਾਲੇ ਪਾਸੇ ਪਲੇਟ ਫਾਰਮ ਦੀ ਲੰਬਾਈ 190 ਮੀਟਰ ਕੀਤੇ ਜਾਣ ਸਬੰਧੀ, ਰੇਲਵੇ ਸਟੇਸ਼ਨ ’ਤੇ ਖ਼ਾਲੀ ਜਗ੍ਹਾ ਤੇ ਪਾਰਕ ਬਣਾਉਣ ਸਬੰਧੀ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਡੀ.ਆਰ.ਐੱਮ ਵਲੋਂ ਸੰਮਤੀ ਨੂੰ ਸਾਰੀਆਂ ਮੰਗਾਂ ਨੂੰ ਪੂਰਾ ਕੀਤੇ ਜਾਣ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀ ਦੇ ਰੇਲਵੇ ਸਟੇਸ਼ਨ ਤੇ ਸੰਮਤੀ ਦੀ ਨਵੀਂ ਕਮੇਟੀ ਦਾ ਫਲੇਕਸ ਬੋਰਡ ਵੀ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ’ਤੇ ਭਗਵਾਨ ਦਾਸ ਇਟਕਾਨ, ਵੈਦ ਪ੍ਰਕਾਸ਼, ਰਮਨ ਨਰੂਲਾ ਪੰਚ, ਸੰਦੀਪ ਕੁਮਾਰ, ਹਰੀਕ੍ਰਿਸ਼ਨ ਸੜੀਆ ਪ੍ਰਧਾਨ ਆਦਿ ਹਾਜ਼ਰ ਸਨ।