ਅਭਿਮੰਨੂ 97 ਕਿੱਲੋ ਅਤੇ ਲਵਪ੍ਰੀਤ 77 ਕਿੱਲੋ ਭਾਰ ਵਰਗ ਵਿਚ ਦਿਖਾਏਗਾ ਆਪਣੇ ਜੌਹਰ
ਅਬੋਹਰ, 14 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਕੁਸ਼ਤੀ ਦੇ ਖੇਤਰ ਵਿਚ ਅਬੋਹਰ ਲਈ ਮਾਣ ਵਾਲੀ ਖ਼ਬਰ ਹੈ। ਕੁਸ਼ਤੀ ਕੋਚਿੰਗ ਸੈਂਟਰ ਅਬੋਹਰ ਦੇ 2 ਹੋਣਹਾਰ ਪਹਿਲਵਾਨਾਂ ਅਭਿਮੰਨੂ ਅਤੇ ਲਵਪ੍ਰੀਤ ਦੀ ਗ੍ਰੀਕੋ ਰੋਮਨ ਕੁਸ਼ਤੀ ਦੀ ਕਾਮਨਵੈਲਥ ਚੈਂਪੀਅਨਸ਼ਿਪ ਦੱਖਣੀ ਅਫ਼ਰੀਕਾ ਲਈ ਚੋਣ ਹੋਈ ਹੈ।
ਕੁਸ਼ਤੀ ਕੋਚਿੰਗ ਸੈਂਟਰ ਅਬੋਹਰ ਦੇ 2 ਪਹਿਲਵਾਨ ਅਭਿਮੰਨੂ ਅਤੇ ਲਵਪ੍ਰੀਤ ਦੇ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਕੋਚ ਹਰਪਿੰਦਰ ਸਿੰਘ ਸੰਧੂ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
15-11-2026