21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਾਟਕਕਾਰ ਡਾ. ਕੁਲਬੀਰ ਮਲਿਕ ਦਾ ਕੀਤਾ ਵਿਸ਼ੇਸ਼ ਸਨਮਾਨ

ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬੀ ਮਾਹ-2026 ਸਮਾਗਮਾਂ ਦੀ ਲੜੀ ਤਹਿਤ ਡੀ. ਸੀ.

Ad Position 21
No active advertisement
ਸਾਰਥਿਕ ਰੰਗਮੰਚ ਵਲੋਂ ਪੇਸ਼ ਕੀਤੇ ਨਾਨਕ ‘ਰੀਟੇਕ ਜ਼ਿੰਦਗੀ’ ਦੀ ਇਕ ਝਲਕ। 22-11-2026
ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬੀ ਮਾਹ-2026 ਸਮਾਗਮਾਂ ਦੀ ਲੜੀ ਤਹਿਤ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਅਤੇ ਇੰਟੈਕ ਫ਼ਿਰੋਜ਼ਪੁਰ ਚੈਪਟਰ ਦੇ ਸਹਿਯੋਗ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਨਾਟਕ ‘ਰੀਟੇਕ ਜ਼ਿੰਦਗੀ’ ਦਾ ਮੰਚਨ ਕਰਵਾਇਆ ਗਿਆ। ਸਾਰਥਿਕ ਰੰਗਮੰਚ ਪਟਿਆਲਾ ਵਲੋਂ ਪੇਸ਼ ਇਸ ਨਾਟਕ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ, ਜਦਕਿ ਇਸ ਦੀ ਰਚਨਾ ਡਾ. ਲੱਖਾ ਲਹਿਰੀ ਅਤੇ ਰਾਜਵਿੰਦਰ ਸਿੰਘ ਵਲੋਂ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਨਾਟਕ ਵਿਚ ਅਜੋਕੇ ਸਮਾਜ ਅੰਦਰ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਵਧ ਰਹੇ ਤਣਾਅ ਅਤੇ ਉਸ ਕਾਰਨ ਪੈਦਾ ਹੋ ਰਹੀਆਂ ਤਲਾਕ ਦੀਆਂ ਸਥਿਤੀਆਂ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਤਲਾਕ ਹਰ ਸਮੱਸਿਆ ਦਾ ਹੱਲ ਨਹੀਂ ਹੈ, ਸਗੋਂ ਆਪਸੀ ਗੱਲਬਾਤ, ਸਮਝਦਾਰੀ ਅਤੇ ਸੰਵਾਦ ਰਾਹੀਂ ਗ਼ਲਤਫ਼ਹਿਮੀਆਂ ਦੂਰ ਕਰਕੇ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਹੈ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਦੇ ਗਾਇਨ ਨਾਲ ਹੋਈ। ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਵਿਚ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਉਪਰਾਲੇ ਲਈ ਡੀ.ਸੀ.ਐੱਮ. ਗਰੁੱਪ ਦੇ ਕਾਰਜਕਾਰੀ ਅਧਿਕਾਰੀ ਅਤੇ ਇੰਟੈਕ ਫ਼ਿਰੋਜ਼ਪੁਰ ਚੈਪਟਰ ਦੇ ਕਨਵੀਨਰ ਡਾ. ਅਨਿਰੁੱਧ ਗੁਪਤਾ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਕੀਤੀ। ਨਾਟਕ ਵਿਚ ਕੁਲਤਾਰਨ ਗਿੱਲ ਨੇ ਪਤੀ, ਨੈਨਸੀ ਨੇ ਪਤਨੀ, ਹੁਸਨ ਕਲੇਰ ਨੇ ਵੇਟਰ ਅਤੇ ਕੁੰਵਰ ਲੋਟੇ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ‘ਈਸ਼ਵਰ ਚੰਦਰ ਨੰਦਾ ਪੁਰਸਕਾਰ’ ਪ੍ਰਾਪਤ ਕਰਨ ਵਾਲੇ ਯੁਵਾ ਨਾਟਕਕਾਰ ਡਾ. ਕੁਲਬੀਰ ਮਲਿਕ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਡਾ. ਅਜੀਤਪਾਲ ਜਟਾਣਾ, ਡਾ. ਰਾਜਵਿੰਦਰ ਕੌਰ, ਮੋਨਿਕਾ, ਨਿਸ਼ਾ ਦਿਉੜਾ, ਡਾ. ਮਨਦੀਪ ਕੌਰ ਜਟਾਣਾ, ਗੁਰਤੇਜ ਕੁਹਾਰ ਵਾਲਾ, ਹਰਮੀਤ ਵਿਦਿਆਰਥੀ, ਡਾ. ਰਾਕੇਸ਼ ਗਰੋਵਰ, ਇੰਜ. ਗੁਰਦਿਆਲ ਸਿੰਘ ਵਿਰਕ ਸਮੇਤ ਸਾਹਿੱਤਿਕ, ਵਿੱਦਿਅਕ ਅਤੇ ਸਮਾਜਿਕ ਖੇਤਰ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਲੋਕ-ਨਾਚ ਕਲਾਕਾਰ ਰਵੀ ਇੰਦਰ ਸਿੰਘ ਨੇ ਕੀਤਾ ਅਤੇ ਧੰਨਵਾਦ ਡਾ. ਅਜੀਤਪਾਲ ਜਟਾਣਾ ਨੇ ਕੀਤਾ । ਅੰਤ ਵਿਚ ਨਾਟਕ ਦੀ ਟੀਮ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਵਲੋਂ ਅੱਜ ਮੈਰਿਜ ਬਿਊਰੋ ਕੈਂਪ ਲਗਾਇਆ ਜਾਵੇਗਾ-ਗਗਨ ਚੁੱਘ ਅਗਲੀ ਖ਼ਬਰ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਹਾੜੇ ’ਤੇ ਮਮਦੋਟ ਵਿਖੇ ਕਰਵਾਇਆ ਸਮਾਗਮ
Ad Position 24