ਸ਼ਿਵਰਾਜ ਗੋਇਲ ਨੇ ਅਬੋਹਰ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਦਾਅਵੇਦਾਰੀ ਜਤਾਈ
ਭਾਜਪਾ ਦੀ ਟਿਕਟ ਨਾ ਮਿਲੀ ਤਾਂ ਹਲਕਾ ਵਾਸੀਆਂ ਦੀ ਸਲਾਹ ਅਨੁਸਾਰ ਫ਼ੈਸਲਾ ਲਵਾਂਗਾ-ਸ਼ਿਵਰਾਜ਼ ਗੋਇਲ
ਅਬੋਹਰ, 23 ਨਵੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਸਾਬਕਾ ਭਾਜਪਾ ਵਿਧਾਇਕ ਡਾ. ਰਾਮ ਕੁਮਾਰ ਗੋਇਲ ਦੇ ਸਪੁੱਤਰ ਅਤੇ ਭਾਜਪਾ ਬੀ.
ਅਬੋਹਰ, 23 ਨਵੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਸਾਬਕਾ ਭਾਜਪਾ ਵਿਧਾਇਕ ਡਾ.ਰਾਮ ਕੁਮਾਰ ਗੋਇਲ ਦੇ ਸਪੁੱਤਰ ਅਤੇ ਭਾਜਪਾ ਬੀ.ਸੀ.ਵਿੰਗ ਦੇ ਸੂਬਾ ਪ੍ਰਧਾਨ ਸ਼ਿਵਰਾਜ ਗੋਇਲ ਨੇ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਖੇ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਹਲਕਾ ਅਬੋਹਰ ਤੋਂ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜਨ ਦੀ ਦਾਅਵੇਦਾਰੀ ਜਤਾ ਦਿੱਤੀ ਹੈ। ਹਲਕੇ ਦੇ ਵੱਡੇ ਵੋਟ ਬੈਂਕ ਵਾਲੇ ਕੁਮਹਾਰ ਭਾਈਚਾਰੇ ਦੇ ਆਗੂਆਂ ਅਤੇ ਸ਼ਿਵਰਾਜ ਗੋਇਲ ਦੇ ਸਮਰਥਕਾਂ ਵਲੋਂ ਪਿੰਡ ਸੱਪਾਂ ਵਾਲੀ ਵਿਖੇ ਇਕ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਵੱਡੀ ਗਿਣਤੀ ਵਿਚ ਟਕਸਾਲੀ ਭਾਜਪਾ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਸੀ। ਇਸ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਬੀ.ਸੀ.ਵਿੰਗ ਦੇ ਸੂਬਾ ਪ੍ਰਧਾਨ ਸ਼ਿਵਰਾਜ ਗੋਇਲ ਨੇ ਕਿਹਾ ਕਿ ਇਸ ਤੋਂ ਪਹਿਲਾ ਉਨ੍ਹਾਂ ਦੇ ਪਿਤਾ ਡਾ.ਰਾਮ ਕੁਮਾਰ ਗੋਇਲ ਅਬੋਹਰ ਹਲਕੇ ਤੋਂ 1997, 2002, 2007 ’ਚ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਹਲਕੇ ’ਚ ਕੁਮਹਾਰ ਭਾਈਚਾਰੇ ਦਾ ਵੀ ਕਰੀਬ 23 ਹਜ਼ਾਰ ਵੋਟ ਬੈਂਕ ਹੈ। ਉਹ ਵੀ ਇਸ ਵਾਰ ਅਬੋਹਰ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਇੱਛੁਕ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ ਇਸ ਵਾਰ ਅਬੋਹਰ ਹਲਕੇ ਤੋਂ ਉਨ੍ਹਾਂ ਨੂੰ ਹੀ ਟਿਕਟ ਦੇਵੇਗੀ।