28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਕੂਲਾਂ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ’ਚ ਸਲੇਟੀਆਂ ਦੀ ਵਿਕਰੀ ਅਤੇ ਬੱਚਿਆਂ ਵਲੋਂ ਖਾਣ ਦੀ ਆਦਤ ਨੂੰ ਰੋਕਣ ਲਈ ਸਿਹਤ ਐਡਵਾਈਜ਼ਰੀ ਜਾਰੀ

ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਸੇਫ਼ਟੀ ਵਿਭਾਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਕੂਲਾਂ, ਸਕੂਲ ਕੰਟੀਨਾਂ, ਮੈੱਸਾਂ ਅਤੇ ਸਕੂਲਾਂ ਦੇ ਆਲੇ-ਦੁਆਲੇ ਦੁਕਾਨਦਾਰਾਂ ਲਈ ਵਿਸ਼ੇਸ਼ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਰਾਹੀਂ ਬੱਚਿਆਂ ਵਲੋਂ ਸਲੇਟੀਆਂ ਖਾਣ ਦੀ ਆਦਤ ਨੂੰ ਰੋਕਣ ਲਈ ਤੁਰੰਤ ਜਾਗਰੂਕਤਾ ਅਤੇ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 29-11-2026
ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਸੇਫ਼ਟੀ ਵਿਭਾਗ, ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਕੂਲਾਂ, ਸਕੂਲ ਕੰਟੀਨਾਂ, ਮੈੱਸਾਂ ਅਤੇ ਸਕੂਲਾਂ ਦੇ ਆਲੇ-ਦੁਆਲੇ ਦੁਕਾਨਦਾਰਾਂ ਲਈ ਵਿਸ਼ੇਸ਼ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਰਾਹੀਂ ਬੱਚਿਆਂ ਵਲੋਂ ਸਲੇਟੀਆਂ ਖਾਣ ਦੀ ਆਦਤ ਨੂੰ ਰੋਕਣ ਲਈ ਤੁਰੰਤ ਜਾਗਰੂਕਤਾ ਅਤੇ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਵਿਭਾਗ ਅਨੁਸਾਰ ਭਾਵੇਂ ਅੱਜਕੱਲ੍ਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਾਈਟ ਬੋਰਡ ਅਤੇ ਮਾਰਕਰ ਦੀ ਵਰਤੋਂ ਵਧ ਰਹੀ ਹੈ, ਪਰ ਫਿਰ ਵੀ ਕੁੱਝ ਬੱਚਿਆਂ ਵਿਚ ਸਲੇਟੀਆਂ ਖਾਣ ਦੀ ਆਦਤ ਦੇਖਣ ਨੂੰ ਮਿਲਦੀ ਹੈ, ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸਲੇਟੀਆਂ ਮਨੁੱਖੀ ਖਪਤ ਲਈ ਤਿਆਰ ਕੀਤੀ ਜਾਣ ਵਾਲੀ ਕੋਈ ਖਾਣ-ਪੀਣ ਦੀ ਵਸਤੂ ਨਹੀਂ ਹਨ ਅਤੇ ਇਨ੍ਹਾਂ ਨੂੰ ਖਾਣ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫੂਡ ਸੇਫ਼ਟੀ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਵਿਚ ਦੱਸਿਆ ਗਿਆ ਹੈ ਕਿ ਸਲੇਟੀ ਦੇ ਕਣ ਨਿਗਲਣ ਨਾਲ ਬੱਚਿਆਂ ਨੂੰ ਪੇਟ ਦੀ ਬੇਅਰਾਮੀ, ਮਤਲੀ, ਪਾਚਨ ਸਬੰਧੀ ਸਮੱਸਿਆਵਾਂ, ਪੇਟ ਦਰਦ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਲੇਟੀ ਦੇ ਟੁਕੜੇ ਗਲੇ ਵਿਚ ਫਸਣ ਜਾਂ ਸਾਹ ਦੀ ਨਲੀ ਵਿਚ ਜਾਣ ਕਾਰਨ ਸਾਹ ਲੈਣ ਵਿਚ ਮੁਸ਼ਕਲ ਪੈਦਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਿਹਤ ਵਿਭਾਗ ਅਨੁਸਾਰ ਵੱਖ-ਵੱਖ ਨਿਰਮਾਤਾਵਾਂ ਵਲੋਂ ਸਲੇਟੀਆਂ ਬਣਾਉਣ ਲਈ ਵਰਤੇ ਜਾਂਦੇ ਬਾਈਂਡਰ, ਰੰਗ, ਐਡਿਟਿਵਜ਼ ਅਤੇ ਹੋਰ ਸਮਗਰੀ ਦੀ ਗੁਣਵੱਤਾ ਵੱਖਰੀ ਹੋ ਸਕਦੀ ਹੈ, ਜਿਸ ਕਾਰਨ ਇਨ੍ਹਾਂ ਨੂੰ ਖਾਣ ਨਾਲ ਸੰਭਾਵੀ ਸਿਹਤ ਖ਼ਤਰੇ ਪੈਦਾ ਹੋ ਸਕਦੇ ਹਨ। ਵਿਭਾਗ ਨੇ ਇਹ ਵੀ ਚਿੰਤਾ ਪ੍ਰਗਟਾਈ ਹੈ ਕਿ ਬੱਚਿਆਂ ਵਲੋਂ ਸਲੇਟੀ, ਮਿੱਟੀ ਜਾਂ ਹੋਰ ਗੈਰ-ਖਾਣਯੋਗ ਪਦਾਰਥ ਲਗਾਤਾਰ ਖਾਣ ਦੀ ਆਦਤ ਕਈ ਵਾਰ ਆਇਰਨ ਦੀ ਕਮੀ ਨਾਲ ਵੀ ਸਬੰਧਿਤ ਹੋ ਸਕਦੀ ਹੈ। ਆਇਰਨ ਦੀ ਕਮੀ ਕਾਰਨ ਬੱਚਿਆਂ ਵਿਚ ਅਨੀਮੀਆ, ਕਮਜ਼ੋਰੀ, ਥਕਾਵਟ, ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਲ ਅਤੇ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਮਾਪਿਆਂ ਨੂੰ ਅਜਿਹੀ ਆਦਤ ਨੂੰ ਅਣਡਿੱਠਾ ਨਾ ਕਰਨ ਅਤੇ ਲੋੜ ਪੈਣ ’ਤੇ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ। ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲਾਂ ਦੀਆਂ ਕੰਟੀਨਾਂ ਅਤੇ ਮੈੱਸਾਂ ਵਿਚ ਸਲੇਟੀਆਂ ਜਾਂ ਹੋਰ ਗੈਰ-ਖਾਣਯੋਗ ਪਦਾਰਥਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ ਨਾ ਰੱਖਿਆ ਜਾਵੇ ਅਤੇ ਅਜਿਹੀ ਉਪਲਬਧਤਾ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸੇ ਤਰ੍ਹਾਂ ਸਕੂਲਾਂ ਦੇ ਬਾਹਰ ਅਤੇ ਆਲੇ-ਦੁਆਲੇ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਲੇਟੀਆਂ ਦੀ ਵਿੱਕਰੀ ਸਬੰਧੀ ਸਾਵਧਾਨੀ ਵਰਤਣ ਅਤੇ ਅਜਿਹੀਆਂ ਵਸਤੂਆਂ ਨੂੰ ਸਕੂਲੀ ਬੱਚਿਆਂ ਦੀ ਆਸਾਨ ਪਹੁੰਚ ਤੋਂ ਦੂਰ ਰੱਖਣ। ਐਡਵਾਈਜ਼ਰੀ ਵਿਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਭੋਜਨ ਦੀ ਸੁਰੱਖਿਆ, ਸਫ਼ਾਈ, ਸਟੋਰੇਜ ਅਤੇ ਭੋਜਨ ਸੁਰੱਖਿਆ ਅਤੇ ਮਿਆਰ ਐਕਟ, 2006 ’ਤੇ ਇਸ ਅਧੀਨ ਬਣੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਜਾਂਚ ਦੌਰਾਨ ਭੋਜਨ ਦੀ ਸੁਰੱਖਿਆ ਜਾਂ ਸਫ਼ਾਈ ਸਬੰਧੀ ਲਾਗੂ ਕਾਨੂੰਨੀ ਪ੍ਰਾਵਧਾਨਾਂ ਦੀ ਉਲੰਘਣਾ ਪਾਈ ਜਾਣ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ 2 ਦਸੰਬਰ ਨੂੰ ਪਹੁੰਚੇਗੀ ਫ਼ਿਰੋਜ਼ਪੁਰ ’ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ- ਵਿਧ... ਅਗਲੀ ਖ਼ਬਰ ਡਾ.ਗੁਰਿੰਦਰਜੀਤ ਸਿੰਘ ਭੁੱਲਰ ਨੇ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ
Ad Position 24